spot_img
spot_img
spot_img
spot_img
Sunday, May 19, 2024
spot_img
Homeਪੰਜਾਬਤਖਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਬੰਧਕਾਂ ਅਤੇ ਮੁਲਾਜ਼ਮਾਂ ਨੇ ਚੌਂਕ ਜਾਮ ਕਰਕੇ...

ਤਖਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਬੰਧਕਾਂ ਅਤੇ ਮੁਲਾਜ਼ਮਾਂ ਨੇ ਚੌਂਕ ਜਾਮ ਕਰਕੇ ਲਾਇਆ ਧਰਨਾ,ਕੀਤੀ ਨਾਅਰੇਬਾਜ਼ੀ। 

ਮਾਮਲਾ ਤਖਤ ਸਾਹਿਬ ਅੱਗੋਂ ਪਾਣੀ ਦੀ ਨਿਕਾਸੀ ਨਾ ਹੋਣ ਦਾ:-
ਤਖਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਬੰਧਕਾਂ ਅਤੇ ਮੁਲਾਜ਼ਮਾਂ ਨੇ ਚੌਂਕ ਜਾਮ ਕਰਕੇ ਲਾਇਆ ਧਰਨਾ,ਕੀਤੀ ਨਾਅਰੇਬਾਜ਼ੀ।
 ਬਠਿੰਡਾ 27 ਸਤੰਬਰ (ਪਰਵਿੰਦਰ ਜੀਤ ਸਿੰਘ) ਬੀਤੇ ਦਿਨ ਪਈ ਬਾਰਿਸ਼ ਅਤੇ ਸੀਵਰੇਜ਼ ਓਵਰਫਲੋ ਦੇ ਕਾਰਣ ਸਿੱਖ ਕੌਮ ਦੇ ਚੌਥੇ ਤਖਤ,ਤਖਤ ਸ੍ਰੀ ਦਮਦਮਾ ਸਾਹਿਬ ਅੱਗੇ ਜਮ੍ਹਾਂ ਹੋਏ ਭਾਰੀ ਮਾਤਰਾ ਚ ਪਾਣੀ ਦੀ ਨਿਕਾਸੀ ਦੇ ਵਾਰ ਵਾਰ ਅਪੀਲਾਂ ਦੇ ਬਾਵਜ਼ੂਦ ਕੋਈ ਪ੍ਰਬੰਧ ਨਾ ਕੀਤੇ ਜਾਣ ਦੇ ਦੋਸ਼ ਲਾਉਂਦਿਆਂ ਤਖਤ ਸਾਹਿਬ ਦੇ ਪ੍ਰਬੰਧਕਾਂ ਅਤੇ ਮੁਲਾਜ਼ਮਾਂ ਨੇ ਅੱਜ ਤਖਤ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਨਿਸ਼ਾਨ ਏ ਖਾਲਸਾ ਚੌਂਕ ਚੋਂ ਨਿਕਲਦੀਆਂ ਸਾਰੀਆਂ ਸੜਕਾਂ ਤੇ ਰੋਕਾਂ ਲਾ ਕੇ ਧਰਨਾ ਆਰੰਭ ਦਿੱਤਾ ਹੈ।
    ਧਰਨੇ ਦੌਰਾਨ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਸਥਾਨਕ ਪ੍ਰਸ਼ਾਸਨ,ਨਗਰ ਕੌਂਸਲ ਅਤੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਗੱਲਬਾਤ ਦੌਰਾਨ ਤਖਤ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਵੀ ਬਾਰਿਸ਼ ਆਉਂਦੀ ਹੈ ਤਾਂ ਸੀਵਰੇਜ਼ ਓਵਰਫਲੋ ਹੋ ਜਾਂਦੈ ਅਤੇ ਪਾਣੀ ਤਖਤ ਸਾਹਿਬ ਦੇ ਅਗਲੇ ਰਾਸਤਿਆਂ ਤੇ ਜਮਾਂ ਹੋ ਜਾਂਦਾ ਹੈ।ਉਨਾਂ ਕਿਹਾ ਕਿ ਪਿਛਲੇ ਸਮੇਂ ਤੋਂ ਇਹ ਮਸਲਾ ਸਰਕਾਰਾਂ ਕੋਲ ਉਠਾਉਂਦੇ ਰਹੇ ਅਤੇ ਸਰਕਾਰਾਂ ਵੀ ਯਕੀਨ ਦਵਾਉਂਦੀਆਂ ਰਹੀਆਂ ਕਿ ਮਸਲੇ ਦੇ ਹੱਲ ਲਈ ਫੰਡ ਭੇਜ ਦਿੱਤੇ ਗਏ ਹਨ ਅਤੇ ਜਲਦ ਤਖਤ ਸਾਹਿਬ ਦਾ ਸਮੁੱਚਾ ਸੀਵਰੇਜ ਸਿਸਟਮ ਅਲੱਗ ਕਰ ਦਿੱਤਾ ਜਾਵੇਗਾ ਪਰ ਹਕੀਕਤ ਚ ਕੰਮ ਹੁੰਦਾ ਦਿਖਾਈ ਨਹੀ ਦੇ ਰਿਹਾ।ਮੈਨੇਜਰ ਅਨੁਸਾਰ ਪਿਛਲੇ ਦਿਨੀਂ ਤਖਤ ਸਾਹਿਬ ਨਤਮਸਤਕ ਹੋਣ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਵੀ ਇਹ ਮਸਲਾ ਚੁੱਕਿਆ ਗਿਆ ਸੀ ਪਰ ਅਜੇ ਤੱਕ ਕੋਈ ਕੰਮ ਚਲਦਾ ਨਜ਼ਰ ਨਹੀ ਆ ਰਿਹਾ।ਉਨਾਂ ਕਿਹਾ ਕਿ ਹੁਣ ਵੀ ਬਾਰਿਸ਼ ਕਾਰਣ ਤਖਤ ਸਾਹਿਬ ਦੇ ਬਾਹਰ ਭਾਰੀ ਮਾਤਰਾ ਚ ਪਾਣੀ ਖੜਾ ਹੈ ਅਤੇ ਸ਼ਰਧਾਲੂਆਂ ਨੂੰ ਤਖਤ ਸਾਹਿਬ ਨਤਮਸਤਕ ਹੋਣ ਆਉਣ ਸਮੇਂ ਭਾਰੀ ਮੁਸ਼ਕਿਲ ਪੇਸ਼ ਆ ਰਹੀ ਹੈ ਪਰ ਸਾਡੇ ਵੱਲੋਂ ਵਾਰ ਵਾਰ ਪ੍ਰਸ਼ਾਸਨ ਨੂੰ ਪਾਣੀ ਦੀ ਨਿਕਾਸੀ ਦੀ ਵਾਰ ਵਾਰ ਅਪੀਲ ਦੇ ਬਾਵਜ਼ੂਦ ਨਗਰ ਕੌਂਸਲ,ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਪਾਣੀ ਕੱਢਣ ਦੇ ਕੋਈ ਯਤਨ ਨਹੀ ਆਰੰਭੇ ਗਏ ਜਿਸ ਕਾਰਣ ਸਾਨੂੰ ਅੱਜ ਧਰਨਾ ਲਗਾਉਣ ਲਈ ਮਜ਼ਬੂਰ ਹੋਣਾ ਪਿਆ।ਉੱਧਰ ਮੌਕੇ ਤੇ ਪੁੱਜੇ ਨਗਰ ਕੌਂਸਲ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਨੇ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਕਾਰਜਕਾਲ ਸਮੇਂ ਤਖਤ ਸਾਹਿਬ ਦੇ ਸੀਵਰੇਜ਼ ਸਿਸਟਮ ਨੂੰ ਅਲੱਗ ਕਰਨ ਲਈ 14 ਕਰੋੜ 60 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਪਰ ਸਰਕਾਰ ਬਦਲਣ ਉਪਰੰਤ ਅਧਿਕਾਰੀਆਂ ਨੇ ਉਕਤ ਪ੍ਰਾਜੈਕਟ ਦਾ ਦੋਬਾਰਾ ਅਨੁਮਾਨ 18 ਕਰੋੜ ਦਾ ਬਣਾ ਦਿੱਤਾ।ਅਸੀਂ ਬਾਕੀ 4 ਕਰੋੜ ਦੀ ਰਾਸ਼ੀ ਭੇਜਣ ਲਈ ਕਈ ਵਾਰ ਪੰਜਾਬ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਮੌਜੂਦਾ ਸਰਕਾਰ ਵੱਲੋਂ ਪੈਸੇ ਨਾ ਭੇਜਣ ਕਾਰਣ ਉਕਤ ਕੰਮ ਸ਼ੁਰੂ ਨਹੀ ਹੋ ਰਿਹਾ।ਉਨਾਂ ਯਕੀਨ ਦਵਾਇਆ ਕਿ ਪਾਣੀ ਦੀ ਨਿਕਾਸੀ ਲਈ ਨਗਰ ਕੌਂਸਲ ਆਪਣੇ ਪੱਧਰ ਤੇ ਜੋ ਕਰ ਸਕਦੀ ਹੈ ਉਹ ਕਰ ਰਹੀ ਹੈ।ਖਬਰ ਲਿਖੇ ਜਾਣ ਤੱਕ ਧਰਨਾ ਜ਼ਾਰੀ ਸੀ ਜਦੋਂਕਿ ਪ੍ਰਸ਼ਾਸਨਿਕ ਅਧਿਕਾਰੀ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਵੱਲ ਲੱਗੇ ਹੋਏ ਸਨ।
   ਧਰਨੇ ਵਿੱਚ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ,ਬਾਬਾ ਕਾਕਾ ਸਿੰਘ ਮੁਖੀ ਗੁ:ਬੁੰਗਾ ਮਸਤੂਆਣਾ,ਮੀਤ ਮੈਨੇਜਰ ਗੁਰਸੇਵਕ ਸਿੰਘ ਕਿੰਗਰਾ,ਧਰਮ ਪ੍ਰਚਾਰ ਇੰਚਾਰਜ ਭਾਈ ਭੋਲਾ ਸਿੰਘ,ਭਾਈ ਗੁਰਜੰਟ ਸਿੰਘ,ਭਾਈ ਮੇਜਰ ਸਿੰਘ,ਭਾਈ ਜਰਨੈਲ ਸਿੰਘ,ਭੁਪਿੰਦਰ ਸਿੰਘ ਲਹਿਰੀ,ਕੁਲਵਿੰਦਰ ਸਿੰਘ ਬੰਗੀ,ਗੁਰਦੇਵ ਸਿੰਘ ਸੰਧੂ ਆਦਿ ਮੌਜੂਦ ਰਹੇ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments