spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਤਰਕਸ਼ੀਲ ਸੁਸਾਇਟੀ ਵਲੋਂ ਵਿਦਿਆਰਥੀਆ ਵਿੱਚ ਵਿਗਿਆਨਕ ਸੋਚ ਦਾ ਸੰਚਾਰ ਕਰਨ ਲਈ ਚੇਤਨ...

ਤਰਕਸ਼ੀਲ ਸੁਸਾਇਟੀ ਵਲੋਂ ਵਿਦਿਆਰਥੀਆ ਵਿੱਚ ਵਿਗਿਆਨਕ ਸੋਚ ਦਾ ਸੰਚਾਰ ਕਰਨ ਲਈ ਚੇਤਨ ਪਰਖ ਪ੍ਰੀਖਿਆ ਦਾ ਆਯੋਜਨ

ਤਰਕਸ਼ੀਲ ਸੁਸਾਇਟੀ ਵਲੋਂ ਵਿਦਿਆਰਥੀਆ ਵਿੱਚ ਵਿਗਿਆਨਕ ਸੋਚ ਦਾ ਸੰਚਾਰ ਕਰਨ ਲਈ ਚੇਤਨ ਪਰਖ ਪ੍ਰੀਖਿਆ ਦਾ ਆਯੋਜਨ
ਬੱਸੀ ਪਠਾਣਾਂ (ਮਨੀਸ਼ ਸ਼ਰਮਾ ):-ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬਸੀ ਪਠਾਣਾਂ ਇਕਾਈ ਮੁਖੀ, ਸ੍ਰੀ ਸੰਦੀਪ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਬਸੀ ਪਠਾਣਾਂ ਵਿੱਚ ਵਿਦਿਆਰਥੀਆ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਹਰ ਸਾਲ ਅਗਸਤ ਦੇ ਮਹੀਨੇ ਵਿੱਚ ਇੱਕ ਚੇਤਨਾ ਪਰਖ ਪ੍ਰੀਖਿਆ ਲਈ ਜਾਂਦੀ ਹੈ ਜਿਸ ਦਾ ਉਦੇਸ਼ ਵਿਦਿਆਰਥੀਆ ਵਿੱਚ ਵਿਗਿਆਨਕ ਸੋਚ ਦਾ ਸੰਚਾਰ ਕਰਨ, ਉਨ੍ਹਾਂ ਨੂੰ ਵਹਿਮਾ ਭਰਮਾ ਤੇ ਅੰਧਵਿਸ਼ਵਾਸ ਤੋਂ ਮੁਕਤ ਕਰਨ, ਉਨ੍ਹਾਂ ਨੂੰ ਸਾਡੇ ਇਤਿਹਾਸ ਦੇ ਸ਼ਾਨਾਮੱਤੇ ਪੱਖ ਤੋਂ ਜਾਣੂ ਕਰਵਾਉਣਾ ਅਤੇ ਜਾਅਲੀ ਨਾਇਕਾਂ ਦੀ ਜਗ੍ਹਾ ਅਸਲੀ ਨਾਇਕਾਂ ਦੀ ਜਾਣਕਾਰੀ ਦੇਣਾ ਹੈ। ਇਸ ਪ੍ਰੀਖਿਆ ਲਈ ਸੁਸਾਇਟੀ ਵਲੋਂ ਮਿਡਲ ਅਤੇ ਸੈਕੰਡਰੀ ਜਮਾਤਾ ਲਈ ਵੱਖ ਵੱਖ ਪੁਸਤਕਾਂ ਤਿਆਰ ਕੀਤੀਆ ਗਈਆਂ ਹਨ ਜਿਨ੍ਹਾ ਵਿੱਚ ਗਿਆਨ ਵਿਗਿਆਨ ਨਾਲ ਭਰਪੂਰ, ਚੰਗੀ ਉਸਾਰੂ ਸੋਚ ਪੈਦਾ ਕਰਨ ਵਾਲਾ ਬਹੁਤ ਵਧੀਆ ਮੈਟਰ ਸ਼ਾਮਲ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੌਰਾਨ ਇਹ ਕਿਤਾਬਾਂ ਸਕੂਲ ਦੇ ਵਿਦਿਆਰਥੀਆ ਨੂੰ ਦਿੱਤੀਆ ਗਈਆ। ਇਸ ਪ੍ਰੀਖਿਆ ਵਿੱਚ ਸਟੇਟ ਪੱਧਰ, ਜੋਨ ਪੱਧਰ ਤੇ ਇਕਾਈ ਪੱਧਰ ਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆ ਨੂੰ ਨਗਦ ਇਨਾਮ, ਕਿਤਾਬਾਂ ਦੇ ਸੈੱਟ, ਸਰਟੀਫਿਕੇਟ ਤੋਂ ਇਲਾਵਾ ਉਨ੍ਹਾ ਦੀਆਂ ਫੋਟੋਆ ਤਰਕਸ਼ੀਲ ਮੈਗਜ਼ੀਨ ਵਿੱਚ ਛਾਪੀਆਂ ਜਾਣਗੀਆ। ਪ੍ਰੀਖਿਆ ਵਿੱਚ ਬੈਠਣ ਵਾਲੇ ਹਰੇਕ ਵਿਦਿਆਰਥੀ ਨੂੰ ਪਾਰਟੀਸਿਪੇਸ਼ਨ ਸਰਟੀਫਿਕੇਟ ਦਿੱਤਾ ਜਾਵੇਗਾ।
ਇਸ ਮੀਟਿੰਗ ਵਿੱਚ ਪ੍ਰਿੰਸੀਪਲ ਸਰਬਜੀਤ ਕੌਰ, ਵਿਕਾਸ ਬਾਂਸਲ, ਮਨਜੀਤ ਸਿੰਘ ਤੋਂ ਇਲਾਵਾ ਸੁਸਾਇਟੀ ਵਲੋਂ ਐਡਵੋਕੇਟ ਕੰਵਲਜੀਤ ਸਿੰਘ, ਮੇਹਰ ਸਿੰਘ, ਕੁਲਵੰਤ ਸਿੰਘ ਤੇ ਹਰਨੇਕ ਸਿੰਘ ਸ਼ਾਮਲ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments