spot_img
spot_img
spot_img
spot_img
Monday, May 27, 2024
spot_img
Homeਪੰਜਾਬਤਲਵੰਡੀ ਸਾਬੋ ਦੀ ਨੂੰਹ ਨੇ ਹਰਿਆਣਾ ਜੁਡੀਸ਼ੀਅਲ ਸਰਵਿਸਜ਼ ਪ੍ਰੀਖਿਆ ਕੀਤੀ ਪਾਸ,ਜੱਜ ਵਜੋਂ...

ਤਲਵੰਡੀ ਸਾਬੋ ਦੀ ਨੂੰਹ ਨੇ ਹਰਿਆਣਾ ਜੁਡੀਸ਼ੀਅਲ ਸਰਵਿਸਜ਼ ਪ੍ਰੀਖਿਆ ਕੀਤੀ ਪਾਸ,ਜੱਜ ਵਜੋਂ ਨਿਭਾਵੇਗੀ ਡਿਊਟੀ। 

ਬਠਿੰਡਾ – (ਪਰਵਿੰਦਰ ਜੀਤ ਸਿੰਘ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਨਾਮੀ ਚੌਧਰੀ ਖਾਨਦਾਨ ਦੀ ਨੂੰਹ ਨੇ ਹਰਿਆਣਾ ਜੁਡੀਸ਼ੀਅਲ ਸਰਵਿਸਜ਼ ਦੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਹੁਣ ਉਹ ਜੱਜ ਵਜੋਂ ਆਪਣੀਆਂ ਸੇਵਾਵਾ ਨਿਭਾਵੇਗੀ।ਨਗਰ ਦੀ ਨੂੰਹ ਦੇ ਜੱਜ ਵਜੋਂ ਚੁਣੇ ਜਾਣ ਕਾਰਣ ਨਗਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
      ਦੱਸਣਯੋਗ ਹੈ ਕਿ ਤਲਵੰਡੀ ਸਾਬੋ ਦੀ ਸਤਿਕਾਰਤ ਹਸਤੀ ਚੌਧਰੀ ਸੱਤਪਾਲ ਸਿੰਘ ਦੀ ਪੋਤ ਨੂੰਹ ਅਤੇ ਨਗਰ ਦੇ ਮੋਹਤਵਰ ਆਗੂ ਰਾਕੇਸ਼ ਕੁਮਾਰ ਬਿੱਟੂ ਚੌਧਰੀ ਦੀ ਨੂੰਹ ਨੇਹਾ ਚਾਂਦ ਨੇ ਹਰਿਆਣਾ ਜੁਡੀਸ਼ੀਅਲ ਸਰਵਿਸਜ਼ ਦੀ ਪ੍ਰਖਿਆ ਦੇ ਆਏ ਨਤੀਜਿਆਂ ਮੁਤਾਬਿਕ 21ਵਾਂ ਰੈਂਕ ਹਾਸਲ ਕੀਤਾ ਹੈ।ਨਤੀਜੇ ਉਪਰੰਤ ਗੱਲਬਾਤ ਕਰਦਿਆਂ ਨੇਹਾ ਚਾਂਦ ਨੇ ਦੱਸਿਆ ਕਿ ਉਹ ਪਹਿਲਾਂ ਸਿਵਲ ਜੱਜ ਵਜੋਂ ਰਾਜਸਥਾਨ ਵਿੱਚ ਤਾਇਨਾਤ ਸੀ ਪਰ ਕਿਉਂੁਕਿ ਉਹਨਾਂ ਦੇ ਪਤੀ ਅਕਾਸ਼ ਮਿੱਤਲ ਹਰਿਆਣਾ ਵਿੱਚ ਸਹਾਇਕ ਕਿਰਤ ਕਮਿਸ਼ਨਰ ਦੇ ਅਹੁਦੇ ਤੇ ਕੰਮ ਕਰ ਰਹੇ ਹਨ ਤਾਂ ਇਕੱਠਿਆਂ ਇੱਕ ਸੂਬੇ ਵਿੱਚ ਡਿਊਟੀ ਕਰਨ ਦੀ ਇੱਛਾ ਤਹਿਤ ਉਨਾਂ ਨੇ ਪਿਛਲੇ ਸਮੇਂ ਵਿੱਚ ਹਰਿਆਣਾ ਜੁਡੀਸ਼ੀਅਲ ਸਰਵਿਸਜ਼ ਦੀ ਤਿਆਰੀ ਆਰੰਭੀ ਅਤੇ ਕਰੜੀ ਮਿਹਨਤ ਸਦਕਾ ਉਕਤ ਪ੍ਰੀਖਿਆ ਪਾਸ ਕੀਤੀ।ਉਨਾਂ ਦੱਸਿਆ ਕਿ ਤਿਆਰੀ ਸਮੇਂ ਉਨਾਂ ਦੇ ਪਤੀ ਅਤੇ ਸਹੁਰਾ ਪਰਿਵਾਰ ਵੱਲੋਂ ਮਿਲੇ ਸਹਿਯੋਗ ਸਦਕਾ ਹੀ ਅੱਜ ਉਹ ਇਸ ਮੁਕਾਮ ਤੇ ਪੁੱਜੇ ਹਨ।ਨੇਹਾ ਚਾਂਦ ਦੇ ਪਤੀ ਸਹਾਇਕ ਲੇਬਰ ਕਮਿਸ਼ਨਰ ਅਕਾਸ਼ ਮਿੱਤਲ ਨੇ ਕਿਹਾ ਕਿ ਉਨਾਂ ਦੀ ਪਤਨੀ ਨੇ ਉਕਤ ਪ੍ਰੀਖਿਆ ਪਾਸ ਕਰਕੇ ਦਰਸਾ ਦਿੱਤਾ ਹੈ ਕਿ ਇੱਕ ਔਰਤ ਅਗਰ ਠਾਣ ਲਵੇ ਤਾਂ ਉਸ ਲਈ ਕੋਈ ਵੀ ਮੰਜ਼ਿਲ ਹਾਸਿਲ ਕਰਨੀ ਔਖੀ ਨਹੀ।
     ਉੱਧਰ ਚੌਧਰੀ ਰਾਕੇਸ਼ ਕੁਮਾਰ ਅਤੇ ਉਹਨਾਂ ਦੀ ਪਤਨੀ ਅੰਜੂ ਮਿੱਤਲ ਨੇ ਆਪਣੀ ਨੂੰਹ ਵੱਲੋਂ ਉਕਤ ਪ੍ਰੀਖਿਆ ਪਾਸ ਕਰ ਲੈਣ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਆਪਣੀ ਡਿਊਟੀ ਕਰਨ ਦੇ ਨਾਲ ਨਾਲ ਦ੍ਰਿੜਤਾ ਨਾਲ ਘੰਟਿਆਂਬੱਧੀ ਟੈਸਟ ਦੀ ਤਿਆਰੀ ਵਜੋਂ ਪੜਾਈ ਕਰਨ ਕਾਰਣ ਹੀ ਨੇਹਾ ਅੱਜ ਆਪਣੀ ਮੰਜਿਲ ਤੇ ਪਹੁੰਚ ਸਕੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments