spot_img
spot_img
spot_img
spot_img
Friday, May 24, 2024
spot_img
Homeਪਟਿਆਲਾਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬਨੇ ਆਪਣੀ ਮੰਗਾਂ ਨੂੰ ਲੈ ਕੇ...

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬਨੇ ਆਪਣੀ ਮੰਗਾਂ ਨੂੰ ਲੈ ਕੇ ਲਾਇਆ ਧਰਨਾ

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ
ਪਟਿਆਲਾ 25 ਜੁਲਾਈ: ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਜਿਲ੍ਹਾ ਬ੍ਰਾਂਚ ਪਟਿਆਲਾ ਵਲੋਂ ਕੰੰਟਰੈਕਟ, ਆਊਟ ਸੋਰਸ, ਡੇਲੀਵੇਜਿਜ਼ ਸਮੇਤ ਪਾਰਟ ਟਾਇਮ ਚੋਥਾ ਦਰਜਾ ਕਰਮਚਾਰੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਮਾਰਚ ਮਹੀਨੇ ਤੋਂ ਬਾਅਦ ਤਨਖਾਹਾਂ ਨਸੀਬ ਨਾ ਹੋਣ, ਰੈਗੂਲਰ ਕਰਨ ਸਮੇਤ ਘੱਟੋ—ਘੱਟ ਉਜਰਤਾ 21000/— ਰੁਪਏ ਕਰਨ ਦੀ ਮੰਗ ਨੂੰ ਲੈ ਕੇ ਵਣ ਪਾਲ (ਸਾਊਥ) ਸਰਕਲ ਦਫਤਰ ਸਾਹਮਣੇ ਕੇਂਦਰੀ ਜੇਲ ਪਟਿਆਲਾ ਅੱਗੇ ਸ਼ੁਰੂ ਕੀਤਾ “ਦਿਨ—ਰਾਤ” ਦਾ ਧਰਨਾ ਅੱਜ 15ਵੇਂ ਦਿਨ ਵੀ ਜਾਰੀ ਰਹਿਣ ਤੇ ਧਰਨੇ ਦੇ ਕੈਂਪ ਅੱਗੇ ਕੱਚੇ ਚੋਥਾ ਦਰਜਾ ਕਰਮੀਆਂ ਨੇ ਪਰਿਵਾਰਾਂ ਸਮੇਤ ਇਕੱਤਰ ਹੋਏ ਤੇ ਵਣ ਮੰਤਰੀ ਦਾ ਪਿੱਟ ਸਿਆਪਾ ਕੀਤਾ, ਜਿਹਨਾਂ ਨੇ 20 ਜੁਲਾਈ ਨੂੰ ਭਰੋਸਾ ਦਿੱਤਾ ਸੀ ਕਿ ਤਨਖਾਹਾਂ ਇੱਕ ਦੋ ਦਿਨਾਂ ਵਿੱਚ ਮਿਲ ਜਾਣਗੀਆਂ। ਇਸ ਮੌਕੇ ਤੇ ਕੀਤੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਨਰਲ ਸਕੱਤਰ ਬਲਜਿੰਦਰ ਸਿੰਘ ਫੈਡਰੇਸ਼ਨ ਪ੍ਰਧਾਨ, ਜਗਮੋਹਨ ਨੋਲੱਖਾ, ਜਿਲਾ ਜਨਰਲ ਸਕੱਤਰ, ਮਾਧੋ ਲਾਲ ਰਾਹੀਂ ਨੇ ਕਿਹਾ ਕਿ ਇੱਕ ਦਰਜਨ ਵਿਭਾਗਾਂ ਵਿਚਲੇ ਕੱਚੇ ਕਰਮਚਾਰੀਆਂ ਮਾਰਚ ਮਹੀਨੇ ਤੋਂ ਬਾਅਦ ਤਨਖਾਹਾਂ ਨਾ ਮਿਲਣ ਅਤੇ ਘੱਟੋ—ਘੱਟ ਉਜਰਤਾ ਵਿੱਚ ਵਾਧਾ ਨਾ ਕਰਨਾ ਅਤੇ ਕੱਚੇ ਕਾਮਿਆਂ ਸਮੇਤ ਆਊਟ ਸੋਰਸ, ਪਾਰਟ ਟਾਇਮ ਕਾਮਿਆਂ ਨੂੰ ਪੱਕਾ ਕਰਨ ਵਿੱਚ ਬੇ—ਲੋੜੀਦੀ ਦੇਰੀ ਕਰਨਾ, “ਆਪ ਸਰਕਾਰ” ਦਾ ਮੁਲਾਜਮਾਂ ਪ੍ਰਤੀ ਤੰਗ ਨਜਰੀਆ ਜਾਪਦਾ ਹੈ।
ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਸਮੇਤ ਜੰਗਲਾਤ, ਜੰਗਲੀ ਜੀਵ, ਜੰਗਤਾਲ ਨਿਗਮ ਦੇ ਚੋਥਾ ਦਰਜਾ ਕਰਮਚਾਰੀਆਂ ਜਿਸ ਵਿੱਚ ਪਰਿਵਾਰਿਕ ਔਰਤਾਂ ਵੀ ਸ਼ਾਮਲ ਸਨ, ਕਾਲੇ ਚੋਗੇ ਪਹਿਨਕੇ, ਹੱਥਾਂ ਵਿੱਚ ਕਾਲੀਆਂ ਝੰਡੀਆਂ, ਲਾਲ ਝੰਡੇ ਫੜਕੇ ਅਤੇ ਇੱਕ ਦਰਜਨ ਘੜਿਆਂ ਸਮੇਤ ਦਿਨ ਰਾਤ ਦੇ ਧਰਨੇ ਦੇ ਕੈਂਪ ਤੋਂ ਮੁਜਾਹਰਾ ਸ਼ੁਰੂ ਕੀਤਾ, ਇਹ ਮਾਰਚ ਸਰਕਾਰ ਵਿਰੋਧੀ ਨਾਅਰੇ ਮਾਰਦਾ ਹੋਇਆ ਡਿਪਟੀ ਕਮਿਸ਼ਨਰ ਦਫਤਰ ਅੱਗੇ ਪੰਚੁਚਕੇ ਸੰਖੇਪਕ ਆਵਾਾਈ ਠੱਪ ਕਰਕੇ ਰੋਸ ਮੁਜਾਹਰਾ ਕੀਤਾ ਤੇ ਘੜੇ ਭੰਨੇ। ਇਸ ਮੌਕੇ ਤੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਮੰਗਾਂ ਸਮੇਂ ਤਨਖਾਹਾਂ ਦੀ ਅਦਾਇਗੀ ਨਾ ਕੀਤੀਆਂ ਤਾਂ ਮਿਤੀ 28 ਜੁਲਾਈ ਨੂੰ ਲੋਕਲ ਵਿਧਾਇਕਾਂ ਦੇ ਘਰਾਂ ਤੱਕ ਝੰਡਾ ਮਾਰਚ ਕੀਤਾ ਜਾਵੇਗਾ। ਇਸ ਮੌਕੇ ਜੋ ਆਗੂ ਹਾਜਰ ਸਨ ਉਨ੍ਹਾਂ ਵਿੱਚ ਨਾਰੰਗ ਸਿੰਘ, ਰਾਮ ਲਾਲ ਰਾਮਾ, ਪ੍ਰੀਤਮ ਚੰਦ ਠਾਕੁਰ, ਕੁਲਵਿੰਦਰ ਸਿੰਘ, ਅਮਰਜੀਤ ਧਾਲੀਵਾਲ, ਭਰਪੂਰ ਅਮਲੋਹ, ਤਰਲੋਚਨ ਮਾੜੂ, ਗੁਰਮੇਲ ਬਮਣਾ, ਦਰਸ਼ਨ ਮਲੇਵਾਲ, ਮੋਧ ਨਾਥ, ਅਮਰਨਾਥ ਨਰੜੂ, ਤਰਲੋਚਨ ਮੰਡੋਲੀ, ਬਲਵਿੰਦਰ ਨਾਭਾ, ਸੰਦੀਪ, ਕਿਰਨਪਾਲ, ਰਾਮ ਲਾਲ, ਸੁਭਾਸ਼, ਨਿਸ਼ਾ ਰਾਣੀ, ਗੁਰਮੀਤ ਕੌਰ, ਪ੍ਰਕਾਸ਼ ਲੁਬਾਣਾ, ਇੰਦਰ ਪਾਲ, ਹਰਵਿੰਦਰ ਸਿੰਘ, ਅਮਰੀਕ ਸਿੰਘ, ਸ਼ਾਮ ਸਿੰਘ, ਲਾਭ ਸਿੰਘ, ਬਲਬੀਰ ਸਿੰਘ, ਅਨਿਲ ਗਾਗਟ, ਸ਼ਿਵ ਚਰਨ ਆਦਿ ਹਾਜਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments