spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਦੁਕਾਨ ਤੇ ਘਰ ‘ਚ ਅੱਗ ਲੱਗਣ ਦੇ ਪੀੜਤ ਪ੍ਰਵਿਾਰ ਨੂੰ ਮਿਲੇ ਵਿਧਾਇਕ...

ਦੁਕਾਨ ਤੇ ਘਰ ‘ਚ ਅੱਗ ਲੱਗਣ ਦੇ ਪੀੜਤ ਪ੍ਰਵਿਾਰ ਨੂੰ ਮਿਲੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ

ਦੁਕਾਨ ਤੇ ਘਰ ‘ਚ ਅੱਗ ਲੱਗਣ ਦੇ ਪੀੜਤ ਪ੍ਰਵਿਾਰ ਨੂੰ ਮਿਲੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ
-ਭੀੜੀਆਂ ਥਾਵਾਂ ‘ਚ ਕੈਮੀਕਲ ਤੇ ਜਲਣਸੀਲ ਪਦਾਰਥ ਨਾ ਰੱਖਣ ਦੀ ਵਿਧਾਇਕ ਵੱਲੋਂ ਲੋਕਾਂ ਨੂੰ ਅਪੀਲ
-ਅਜਿਹੀਆਂ ਘਟਨਾਵਾਂ ਦੇ ਪੀੜਤਾਂ ਲਈ ਨਗਰ ਨਿਗਮ ਸੈਪਸਲ ਪਾਲਿਸੀ ਤਿਆਰ ਕਰੇ-ਵਿਧਾਇਕ ਕੋਹਲੀ
ਪਟਿਆਲਾ, 15 ਦਸੰਬਰ ( ਸੰਨੀ ਕੁਮਾਰ )  :
ਬੀਤੇ ਦਿਨੀ ਸਥਾਨਕ ਤੋਪਖਾਨਾ ਮੋੜ ਤੇ ਇਕ ਦੁਕਾਨ ਤੇ ਉਸ ਦੇ ਉਪਰ ਬਣੇ ਘਰ ਨੂੰ ਲੱਗੀ ਅੱਗ ਦੇ ਪੀੜਤ ਪ੍ਰਵਿਾਰ ਨਾਲ ਅੱਜ ਪਟਿਆਲਾ ਸਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੁਲਾਕਾਤ ਕੀਤੀ। ਇਸ ਦੋਰਾਨ ਉਨਾਂ ਦੇ ਨਾਲ ਨਗਰ ਨਿਗਮ ਤੇ ਫਾਇਰ ਬ੍ਰਿਗੇਡ ਦੇ ਸੀਨੀਅਰ ਅਧਿਕਾਰੀ ਵੀ ਮੋਜੂਦ ਰਹੇ ਵਿਧਾਇਕ ਕੋਹਲੀ ਨੇ ਪੀੜਤ ਪ੍ਰਵਿਾਰ ਨਾਲ ਲੰਬਾ ਸਮਾਂ ਗਲਬਾਤ ਕੀਤੀ ਅਤੇ ਮਕਾਨ ਤੇ ਦੁਕਾਨ ਅੰਦਰ ਪਏ ਸਮਾਨ ਦੀ ਜਾਣਕਾਰੀ ਲਈ। ਇਸ ਦੋਰਾਨ ਉਨਾ ਨੇ ਇਸ ਘਟਨਾ ਸਥਾਨ ਦੀ ਸਥਿਤੀ ਦਾ ਜਾਇਜਾ ਲਿਆ ਅਤੇ ਪੀੜਤ ਪ੍ਰਵਿਾਰ ਨੂੰ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਇਸ ਦੋਰਾਨ ਪੀੜਤ ਪ੍ਰਵਿਾਰ ਨੇ ਦੱਸਿਆ ਕਿ ਉਹ ਇਕ ਗਰੀਬ ਪ੍ਰਵਿਾਰ ਹੈ ਅਤੇ ਮਿਹਨਤ ਕਰਕੇ ਆਪਣੇ ਪ੍ਰਵਿਾਰ ਦਾ ਪਾਲਣ ਪੋਸਣ ਕਰਦੇ ਹਨ। ਪ੍ਰਵਿਾਰ ਨੇ ਕਿਹਾ ਕਿ ਅਚਾਨਕ ਸਾਰਟ ਸਰਕਟ ਨਾਲ ਇਹ ਘਟਨਾ ਵਾਪਰੀ ਹੈ ਅਤੇ ਇਸ ਵਿਚ ਸਾਡੇ ਘਰ ਤੇ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।
ਪ੍ਰਵਿਾਰ ਦੀ ਇਸ ਫਰਿਆਦ ਸੁਣ ਕੇ ਅਜੀਤਪਾਲ ਕੋਹਲੀ ਨੇ ਉਥੇ ਮੌਜੂਦ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਕੇ ਅਜਿਹੀਆਂ ਕੁਦਰਤੀ ਘਟਨਾਵਾਂ ਦੇ ਪੀੜਤ ਪ੍ਰਵਿਾਰਾਂ ਦੀ ਸਹਾਇਤਾ ਕਰਨ ਲਈ ਕੋਈ ਪਾਲਿਸੀ ਤਿਆਰ ਕੀਤੀ ਜਾਵੇ, ਜਿਸ ਰਾਹੀਂ ਜੇਕਰ ਪ੍ਰਵਿਾਰ ਦੀ ਬਿਲਡਿੰਗ ਖਰਾਬ ਹੁੰਦੀ ਹੈ ਜਾਂ ਊਸ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਅਜਿਹੇ ਪੀੜਤ ਪ੍ਰਵਿਾਰਾਂ ਦੀ ਕਿਸੇ ਨਾ ਕਿਸੇ ਰੂਪ ਵਿਚ ਮਦਦ ਕੀਤੀ ਜਾ ਸਕੇ। ਇਸ ਮੋਕੇ ਵਿਧਾਇਕ ਅਜੀਤਪਾਲ ਕੋਹਲੀ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕੇ ਖਾਸ ਕਰ ਭੀੜੇ ਇਲਾਕਿਆ ਦੇ ਬਜਾਰਾਂ ਵਿਚ ਦੁਕਾਨਾ ਅੰਦਰ ਕੋਈ ਵੀ ਕੈਮੀਕਲ ਜਾਂ ਜਲਣਸੀਲ ਪਦਾਰਥ ਨਾ ਰੱਖਣ ਤੋਂ ਗੁਰੇਜ ਕੀਤਾ ਜਾਵੇ। ਵਿਧਾਇਕ ਨੈ ਕਿਹਾ ਕਿ ਬੇਸਕ ਇਹ ਇਕ ਕੁਦਰਤੀ ਘਟਨਾ ਹੈ, ਪਰ ਜੇਕਰ ਅਸੀਂ ਵੀ ਅਜਿਹੇ ਜਲਣਸੀਲ ਪਦਾਰਥ ਰੱਖਣ ਤੋਂ ਗੁਰੇਜ ਕਰਾਂਗੇ ਤਾਂ ਕਿਸੇ ਹੱਦ ਤੱਕ ਇਨਾ ਘਟਨਾਵਾਂ ਤੇ ਕਾਬੂ ਪਾਊਣ ਵਿਚ ਮਦਦ ਮਿਲ ਸਕੇਗੀ ਅਤੇ ਨਾਲ ਹੀ ਜਿਆਦਾ ਨੁਕਸਾਨ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ। ਵਿਧਾਇਕ ਅਜੀਤਪਾਲ ਨੇ ਪ੍ਰਵਿਾਰ ਨੂੰ ਵਿਸਵਾਸ ਦਿਵਾਇਆ ਕੇ ਉਹ ਕਿਸੇ ਵੀ ਸਮੇਂ ਕਿਸੇ ਵੀ ਕੰਮ ਲਈ ਮਿਲ ਸਕਦੇ ਹਨ ਅਤੇ ਜਾਂ ਲੋੜ ਪੈਣ ਤੇ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹਨ। ਨਿਗਮ ਅਧਿਕਾਰੀਆਂ ਨੂੰ ਵੀ ਨਿਰਦੇਸ ਦਿੱਤੇ ਕੇ ਪ੍ਰਵਿਾਰ ਨਾਲ ਸੰਪਰਕ ਵਿਚ ਰਿਹਾ ਜਾਵੇ। ਇਸ ਮੋਕੇ ਉਨਾਂ ਦੇ ਨਾਲ ਦਇਆ ਰਾਮ, ਰਾਮੇਸ ਕੁਮਾਰ, ਸਨੀ ਢਾਬੀ, ਵਿੱਕੀ ਖਤਰੀ ਤੇ ਗੋਲੂ ਰਾਜਪੂਤ ਵੀ ਮੋਜੂਦ ਸਨ।

ਜਾਰੀ ਕਰਤਾ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments