spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਦੁਖਿਆਰੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੇ ਮੁੱਖ ਤੱਕ ਪੀਜੀਆਈ ਚੰਡੀਗੜ੍ਹ ਲੰਗਰ...

ਦੁਖਿਆਰੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੇ ਮੁੱਖ ਤੱਕ ਪੀਜੀਆਈ ਚੰਡੀਗੜ੍ਹ ਲੰਗਰ ਪਹੁੰਚਾਉਣਾ ਸੰਸਥਾ ਦਾ ਸ਼ਲਾਘਾਯੋਗ ਕਦਮ – ਵਿਧਾਇਕ ਦੇਵ ਮਾਨ

ਦੁਖਿਆਰੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੇ ਮੁੱਖ ਤੱਕ ਪੀਜੀਆਈ ਚੰਡੀਗੜ੍ਹ ਲੰਗਰ ਪਹੁੰਚਾਉਣਾ ਸੰਸਥਾ ਦਾ ਸ਼ਲਾਘਾਯੋਗ ਕਦਮ – ਵਿਧਾਇਕ ਦੇਵ ਮਾਨ
ਨਾਭਾ 26 ਅਪ੍ਰੈਲ ( ਬਰਿੰਦਰਪਾਲ ਸਿੰਘ )
ਪਿਛਲੇ ਲੰਮੇ ਸਮੇਂ ਤੋਂ ਹਲਕਾ ਨਾਭਾ ਅਤੇ ਹੋਰ ਆਲੇ-ਦੁਆਲੇ ਦੇ ਇਲਾਕੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਗਰੀਬ ਦਾ ਮੂੰਖ ਗੁਰੂ ਦੀ ਗੋਲਕ ਨੂੰ ਮੁੱਖ ਰੱਖਦਿਆਂ ਵੱਖ-ਵੱਖ
ਸੇਵਾਵਾਂ ਨਿਭਾ ਰਹੀ ਅਸਥਾਨ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਰਜਿ ਨਾਭਾ
ਅੱਜ ਦੇ ਸਮੇਂ ਅੰਤਾਂ ਦੀ ਮਹਿੰਗਾਈ ਅੰਦਰ ਜਿੱਥੇ ਹਰ ਵਿਅਕਤੀ ਨੂੰ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਅਤੇ ਹੋਰ ਖਰਚਿਆਂ ਦਾ ਬੋਝ ਚੁੱਕਣਾ ਮੁਸ਼ਕਲ ਹੈ ਉਸ ਸਮੇਂ ਲੋੜਵੰਦ ਪਰਿਵਾਰਾਂ ਲਈ ਹਰ ਪੱਖੋਂ
ਮਦਦ ਕਰ ਮੋਹਰੀ ਹੋ ਕੰਮ ਕਰ ਰਹੀ ਹੈ
ਜਿਸ ਦੇ ਚਲਦਿਆਂ ਸੰਸਥਾ ਵੱਲੋ ਨਾਭਾ ਤੋਂ ਪੀ ਜੀ ਆਈ ਹਸਪਤਾਲ ਚੰਡੀਗੜ੍ਹ ਜਿੱਥੇ ਆਮ ਸ਼ਹਿਰਾਂ ਨਾਲੋਂ ਵੱਧ ਮਹਿਗਾਈ ਹੈ ਓਥੇ ਮੁਸ਼ਕਲ ਦਾ ਸਮਾਂ ਲਗਾ ਰਹੇ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਲਈ ਮਹੀਨੇ ਵਿੱਚ ਇੱਕ ਜਾਂ ਦੋ ਵਾਰ 10 ਹਜ਼ਾਰ ਦੇ ਕਰੀਬ ਸੰਗਤਾਂ ਲਈ ਪਿਛਲੇ ਤਕਰੀਬਨ 8-9 ਸਾਲਾਂ ਤੋਂ ਲੰਗਰ ਦੀਆਂ ਸੇਵਾਵਾਂ ਜਾਰੀ ਸਨ ਜੋ ਕਰੋਨਾ ਕਾਲ ਉਪਰੰਤ ਮੁੜ 28 ਮਾਰਚ ਨੂੰ ਲੰਗਰ ਭੇਜ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਲਵਲੀ ਨੇ ਦੱਸਿਆ ਕਿ ਅੱਜ ਮੁੜ ਲੰਗਰ ਪੀ ਜੀ ਆਈ ਵਿਖੇ ਲਿਆਇਆ ਜਾ ਰਿਹਾ ਅਰਦਾਸ ਸਮੇਂ ਵਿਸ਼ੇਸ਼ ਤੌਰ ਤੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਪਹੁੰਚੇ ਜਿਨ੍ਹਾਂ ਗੱਲਬਾਤ ਦੌਰਾਨ ਇਸ ਕਾਰਜ ਦੀ ਜਿਥੇ ਸ਼ਲਾਘਾ ਕੀਤੀ ਉਥੇ ਹੀ ਉਨ੍ਹਾਂ ਕਿਹਾ ਕਿ ਪੀਜੀਆਈ ਚੰਡੀਗੜ੍ਹ ਦੁਖਿਆਰੇ ਬਿਮਾਰੀਆਂ ਵਿੱਚ ਘਿਰੇ ਹੋਏ ਮਰੀਜ਼ ਪਹੁੰਚਦੇ ਹਨ
ਇਸ ਲੰਗਰ ਦੀ ਸੇਵਾ ਨਾਲ ਉਨ੍ਹਾਂ ਨੂੰ ਵੱਡਾ ਸਹਾਰਾ ਮਿਲਦੇ ਹੋਰ ਵੀ ਜੋ ਕਾਰਜ ਸੰਸਥਾ ਵੱਲੋਂ ਕੀਤੇ ਜਾ ਰਹੇ ਹਨ ਉਸ ਕਾਰਨ ਪੂਰੇ ਇਲਾਕੇ ਨੂੰ
ਸੰਸਥਾ ਤੇ ਮਾਣ ਹੈ ਸਾਡਾ ਹਰ ਪੱਖੋਂ ਸਹਿਯੋਗ ਹਮੇਸ਼ਾ ਸੰਸਥਾ ਦੇ ਨਾਲ ਸੀ ਹੈ ਅਤੇ ਰਹੇਗਾ ਸੰਸਥਾ ਦੇ ਮੁੱਖ ਸੇਵਾਦਾਰ ਅਤੇ ਰਲਾ ਕੇ ਰਹੀਆਂ ਧਾਰਮਿਕ ਸ਼ਖਸੀਅਤਾਂ ਵੱਲੋਂ ਵਿਧਾਇਕ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਗੱਲਬਾਤ ਦੌਰਾਨ ਮੁਖ ਸੇਵਾਦਾਰ ਭਾਈ ਅਮਨਦੀਪ ਸਿੰਘ ਲਵਲੀ ਨੇ ਕਿਹਾ
ਸੰਸਥਾ ਵੱਲੋਂ ਆਕਸੀਜਨ ਦਾ ਲੰਗਰ ਲੋੜਵੰਦ ਪਰਿਵਾਰਾਂ ਲਈ ਜਾਰੀ ਹੈ ਉਥੇ ਹੀ ਘਰਾਂ ਦੇ ਲੈਂਟਰ ਦਵਾਈਆਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਸਿਹਤ ਸੇਵਾਵਾਂ ਵਰਗੇ ਕਾਰਜ ਵੀ ਕੀਤੇ ਜਾ ਰਹੇ ਹਨ ਸ਼ਹਿਰ ਵਿੱਚ ਵਿਸ਼ੇਸ਼ ਤੌਰ ਤੇ ਖੰਡਾ ਚੌਕ ਵੀ ਤਿਆਰ ਕੀਤਾ ਗਿਆ ਹੈ ਇਸ ਮੌਕੇ ਜੰਗ ਬਹਾਦਰ ਸਿੰਘ ,ਦਰਸ਼ਨ ਅਰੋੜਾ, ਪ੍ਰਿਤਪਾਲ ਸਿੰਘ, ਗੁਰਚਰਨ ਸਿੰਘ, ਰਵਿੰਦਰ ਸਿੰਘ, ਅੰਤਰਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ ,ਵਿਪਨ ਕਪੂਰ, ਇੰਦਰਜੀਤ ਸਿੰਘ ,ਭੁਪਿੰਦਰ ਸਿੰਘ, ਅਮਰਜੋਤ ਸਿੰਘ , ਸੁਖਲੀਨ ਸਿੰਘ, ਗੁਰਪ੍ਰੀਤ ਸਿੰਘ ,ਹਰਦੇਵ ਸਿੰਘ, ਰਸ਼ਮਨਦੀਪ ਸਿੰਘ, ਮਨਜੀਤ ਸਿੰਘ ਕਪੂਰ, ਜਸਵਿੰਦਰਪਾਲ ਸਿੰਘ, ਦਵਿੰਦਰ ਕੁਮਾਰ, ਸੁਰੇਸ਼ ਕੁਮਾਰ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਆਗੂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਮੈਂਬਰ ਅਤੇ ਸੰਗਤਾਂ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments