spot_img
spot_img
spot_img
spot_img
Sunday, April 14, 2024
spot_img
Homeਪਟਿਆਲਾਦੇਸ਼ ਦੀ ਪ੍ਰਗਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਦੀ ਵੀ ਅਹਿਮ ਭੂਮਿਕਾ -...

ਦੇਸ਼ ਦੀ ਪ੍ਰਗਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਦੀ ਵੀ ਅਹਿਮ ਭੂਮਿਕਾ – ਭਗਵਾਨ ਦਾਸ ਗੁਪਤਾ 

ਦੇਸ਼ ਦੀ ਪ੍ਰਗਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਦੀ ਵੀ ਅਹਿਮ ਭੂਮਿਕਾ – ਭਗਵਾਨ ਦਾਸ ਗੁਪਤਾ
ਪਬਲਿਕ  ਹੈਲਪ ਫਾਉਂਡੇਸ਼ਨ  ਵੱਲੋੰ ” ਸਮਾਜ ਸੇਵਾ ਰਤਨ ਅਵਾਰਡ ” ਸਮਾਰੋਹ ਆਯੋਜਿਤ
ਪਟਿਆਲਾ  28 ਫਰਵਰੀ-( ਸੰਨੀ ਕੁਮਾਰ )- ਸ਼ਾਹੀ ਸ਼ਹਿਰ ਦੇ ਨਾਮਵਰ ਗੈਰ ਸਰਕਾਰੀ ਸੰਗਠਨ ਪਬਲਿਕ ਹੈਲਪ ਫਾਊਂਡੇਸ਼ਨ ਵਲੋਂ ਵਰਲਡ ਐਨਜੀੳ ਦਿਵਸ਼ ਨੂੰ ਸਮਰਪਿਤ
” ਸਮਾਜ ਸੇਵਾ ਰਤਨ ਅਵਾਰਡ” ਸਮਾਰੋਹ ਭਾਸ਼ਾ ਵਿਭਾਗ ਵਿਖੇ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਦੇ ਮੁੱਖ ‌ਮਹਿਮਾਨ ਜਸਪਾਲ ਸਿੰਘ ਧੰਜੂ ਆਈ.ਐਲ.ਐਸ ਡਿਪਟੀ ਕਾਨੂੰਨੀ ਸਲਾਹਕਾਰ ਭਾਰਤ  ਸਰਕਾਰ ਸਨ। ਪ੍ਰਸਿੱਧ ਸਿੱਖਿਆ ਸ਼ਾਸ਼ਤਰੀ ਸੁਰਿੰਦਰ ਸਿੰਘ ਚੱਢਾ, ਰੈਡ ਕਰਾਸ ਸੁਸਾਇਟੀ ਦੇ ਸਰਪ੍ਰਸਤ ਉੱਘੇ ਸਮਾਜ ਸੇਵੀ ਭਗਵਾਨ ਦਾਸ ਗੁਪਤਾ ਸੰਸਥਾਪਕ ਦੋਸਤ ਸੰਸਥਾਂ, ਪ੍ਰਸਿੱਧ ਚਿਕਿਤਸਕ ਡਾ. ਆਰਤੀ ਪਾਂਡਵ ਅਤੇ ਪ੍ਰੋ.ਅਸ਼ਵਨੀ ਕੁਮਾਰ ਨੇ ਬਤੌਰ ਵਿਸ਼ੇਸ਼ ਮਹਿਮਾਨ ਸਮਾਰੋਹ ਵਿੱਚ ਸ਼ਿਰਕਤ ਕੀਤੀ।
          ਭਾਸ਼ਾ ਮਾਹਿਰ ਡਾ. ਆਸ਼ਾ ਕਿਰਨ  ਨੇ ਬਾਖੂਬੀ ਮੰਚ ਸੰਚਾਲਨ ਕੀਤਾ।
ਮੁੱਖ ਮਹਿਮਾਨ ਜਸਪਾਲ ਸਿੰਘ ਧੰਜੂ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਸਮਾਜ ਦਾ ਅਟੁੱਟ ਅੰਗ ਹਨ ਤੇ ਸਰਕਾਰਾਂ ਨੂੰ ਚਲਾਉਣ ਵਿੱਚ ਸਮਾਜ ਸੇਵੀ ਸੰਸਥਾਵਾਂ ਦਾ ਵੱਡਾ ਹੱਥ ਹੁੰਦਾ ਹੈ। ਪ੍ਰੋ.ਅਸ਼ਵਨੀ ਕੁਮਾਰ ਨੇ ਆਪਣੇ ਭਾਸ਼ਣ ਦੌਰਾਨ ਐਨਜੀਓ ਦਿਵਸ ਦੇ ਇਤਿਹਾਸ ਅਤੇ ਸਮਾਜ ਵਿੱਚ ਐਨਜੀਓਜ਼ ਦੀ ਭੂਮਿਕਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਡਾ.ਆਰਤੀ ਪਾਂਡਵ ਨੇ ਮਹਿਲਾਵਾਂ ਦੇ ਯੋਗਦਾਨ ਬਾਰੇ ਸੰਖੇਪ ਗੱਲਬਾਤ ਕੀਤੀ।
ਸਨਮਾਨ  ਸਮਾਰੋਹ  ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ  ਵਾਤਾਵਰਨ ਤੇ ਸੰਗੀਤ ਪ੍ਰੇਮੀ ਉੱਘੇ ਸਮਾਜਸੇਵੀ ਭਗਵਾਨ ਦਾਸ ਗੁਪਤਾ ਨੇ ਸਮਾਜ ਸੇਵੀਆਂ ਨੂੰ ਸਨਮਾਨਿਤ ਕਰਨ ਦੇ ਸੰਸਥਾਂ ਦੇ ਉਪਰਾਲੇ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੀ ਤਰੱਕੀ ਲਈ ਸਮਾਜਸੇਵੀ ਸੰਸਥਾਵਾਂ ਅਹਿਮ ਭੂਮਿਕਾ  ਨਿਭਾ ਰਹੀਆਂ ਹਨ।
ਸਿੱਖਿਆ ਸ਼ਾਸਤਰੀ ਸੁਰਿੰਦਰ ਸਿੰਘ ਚੱਡਾ ਨੇ ਆਪਣੇ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।  ਅੰਮ੍ਰਿਤਪਾਲ ਕੌਰ ਅਮਨ ਅਤੇ ਅਮਨ ਅਰੋੜਾ ਨੇ ਵੀ ਆਪਣੇ ਵਿਚਾਰ ਸਾਂਝੇਂ ਕੀਤੇ।
ਸਮਾਰੋਹ ਦੌਰਾਨ ਮਾਤਾ ਗੁਰਦੇਵ ਕੌਰ, ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਅਰਵਿੰਦਰ ਕੁਮਾਰ ਕਾਕਾ, ਮਾਨਵਤਾ ਭਲਾਈ ਸੁਸਾਇਟੀ ਦੇ ਅਮਨਿੰਦਰ ਸਿੰਘ, ਚੌਪਾਯਾ ਜੀਵ ਰਕਸ਼ਾ ਫਾਉਂਡੇਸ਼ਨ ਦੀ ਸੁਸ਼ਮਾ ਰਾਠੌਰ, ਸਰਕਾਰੀ ਹਾਈ ਸਕੂਲ ਬਰਸਟ ਦੀ ਮੁੱਖ ਅਧਿਆਪਕਾ ਸੰਨੀ ਗੁਪਤਾ ਪੀ.ਈ.ਐਸ-2 ਸਮਾਜ ਸੇਵੀ ਵਿਨੋਦ ਬਾਲੀ, ਜਾਗਦੇ ਰਹੋ ਕਲੱਬ ਦੇ  ਅਮਰਜੀਤ ਸਿੰਘ ਜਾਗਦੇ ਰਹੋ, ਦਲਿਤ ਆਗੂ ਜਗਮੋਹਨ ਚੌਹਾਨ, ਸਾਈਂ ਜੀ  ਦੇ ਸੰਦੀਪ ਸਿੰਘ, ਸਲਿਊਟ ਦ ਟ੍ਰੀਜ ਦੇ ਸਾਹਿਲ ਸ਼ਰਮਾ, ਹੀਲਿੰਗ ਹੈਂਡ ਦੇ ਗੁਰਤੇਜ ਸਿੰਘ ਤੇਜੀ, ਹਿਊਮਨ ਕੇਅਰ ਵੈਲਫੇਅਰ  ਦੇ ਹਰਸਿਮਰਨ ਸਿੰਘ ਕਮਲ, ਚਿੱਤਰਕਾਰ ਰਵੀ ਵਰਮਾ, ਸਪੀਕਿੰਗ ਹੈਂਡਸ ਫਾਉਂਡੇਸ਼ਨ, ਫੁਟਬਾਲ ਕੋਚ ਇੰਦਰਜੀਤ ਸਿੰਘ, ਵਾਤਾਵਰਣ ਸੇਵਕ ਜੈ ਗੋਪਾਲ ਗੁਜਰਾਨੀ, ਆਂਗਨਵਾੜੀ ਵਰਕਰ ਕ੍ਰਿਸ਼ਨਾਂ ਦੇਵੀ, ਬਾਬਾ ਜੀਵਨ ਸਿੰਘ ਸੰਸਥਾ ਦੇ ਪਰਮਜੀਤ ਸਿੰਘ ਧਾਲੀਵਾਲ ਨੂੰ ਸਮਾਜ ਸੇਵਾ ਰਤਨ ਅਵਾਰਡ ਨਾਲ ਨਿਵਾਜਿਆ ਗਿਆ।
ਇਸ ਮੌਕੇ ਸੰਸਥਾ ਵਲੋਂ ਮਹਿਲਾ ਵਿੰਗ ਦੀ ਸਥਾਪਨਾ ਦੀ ਵੀ ਘੋਸ਼ਣਾ ਕੀਤੀ ਗਈ।
ਸੰਸਥਾਂ ਦੇ ਪ੍ਰਧਾਨ ਮੱਘਰ ਸਿੰਘ ਅਤੇ ਜਰਨਲ ਸਕੱਤਰ ਰਵਿੰਦਰ ਰਵੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾਂ ਦੇ ਚੇਅਰਮੈਨ ਓਮ ਪ੍ਰਕਾਸ਼, ਇੰਦਰਪਾਲ ਸਿੰਘ, ਪਵਨ ਕੁਮਾਰ, ਅਸ਼ੋਕ ਕੁਮਾਰ, ਪ੍ਰਥਮ ਕੁਮਾਰ, ਜਸਕਰਨ ਗਿੱਲ, ਇੰਦਰਪਾਲ ਚੀਮਾ, ਰਾਜਿੰਦਰ ਸਹੋਤਾ, ਸੁਰਿੰਦਰ ਸਿੰਘ, ਸ਼ਬਨਮ,  ਮੈਡਮ ਸ਼ੋਭਾ  ਸਮੇਤ ਹੋਰ ਵੀ ਪਤਵੰਤੇ ਲੋਕ ਹਾਜ਼ਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments