spot_img
spot_img
spot_img
spot_img
Monday, May 27, 2024
spot_img
Homeਪਟਿਆਲਾਦੇਸ਼ ਦੇ ਮੁਲਾਜ਼ਮਾਂ ਦੀ ਦਿੱਲੀ ਵਿਖੇ ਕੌਮੀ ਰੈਲੀ 3 ਨਵੰਬਰ ਨੂੰ

ਦੇਸ਼ ਦੇ ਮੁਲਾਜ਼ਮਾਂ ਦੀ ਦਿੱਲੀ ਵਿਖੇ ਕੌਮੀ ਰੈਲੀ 3 ਨਵੰਬਰ ਨੂੰ

*ਦੇਸ਼ ਦੇ ਮੁਲਾਜ਼ਮਾਂ ਦੀ ਦਿੱਲੀ ਵਿਖੇ ਕੌਮੀ ਰੈਲੀ 3 ਨਵੰਬਰ ਨੂੰ*
*ਪ.ਸ.ਸ.ਫ. ਦੇ ਝੰਡੇ ਹੇਠ ਸੈਂਕੜੇ ਮੁਲਾਜ਼ਮ ਕਰਨਗੇ ਸ਼ਮੂਲੀਅਤ- ਗੁਰਦੀਪ ਬਾਜਵਾ*
ਪਟਿਆਲਾ, 16 ਅਕਤੂਬਰ ( ਸੰਨੀ ਕੁਮਾਰ )- ਦੇਸ਼ ਦੇ ਮੁਲਾਜ਼ਮਾਂ ਦੀ ਕੌਮੀਂ ਜੱਥੇਬੰਦੀ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਅਤੇ ਕਨਫੈਡਰੇਸ਼ਨ ਆਫ ਸੈਂਟਰਲ ਗੌਰਮਿੰਟ ਇੰਪਲਾਈਜ਼ ਅਤੇ ਵਰਕਰਜ਼ ਵਲੋਂ ਕੀਤੇ ਜਾ ਰਹੇ ਦੇਸ਼ ਵਿਆਪੀ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਦਿਆਂ ਮਿਤੀ 3 ਨਵੰਬਰ ਨੂੰ ਰਾਮਲੀਲਾ ਮੈਦਾਨ ਦਿੱਲੀ ਵਿਖੇ ਇੱਕ ਵਿਸ਼ਾਲ ਕੌਮੀਂ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਸੂਬੇ ਭਰ ਵਿੱਚੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਝੰਡੇ ਹੇਠ ਸੈਂਕੜਿਆਂ ਦੀ ਗਿਣਤੀ ਵੱਚ ਮੁਲਾਜ਼ਮਾਂ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ.ਸ.ਸ.ਫ. ਦੇ ਸੂਬਾ ਵਿੱਤ ਸਕੱਤਰ ਸਾਥੀ ਗੁਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਭਾਰਤ ਛੱਡੋ ਅੰਦੋਲਨ ਦੇ ਇਤਿਹਾਸਕ ਦਿਵਸ ਮੌਕੇ ਦੇਸ਼ ਭਰ ਵਿੱਚ ਕੀਤੇ ਗਏ ਜਥਾ ਮਾਰਚਾਂ ਦੌਰਾਨ ਵੀ ਪੰਜਾਬ ਸੁਬਾਰਡੀਨੇਟ ਸਰਵਿਿਸਜ਼ ਫੈਡਰੇਸ਼ਨ ਵਲੋਂ ਸੂਬੇ ਅੰਦਰ ਚਾਰ ਸਥਾਨਾਂ ਤੋਂ ਜਥਾ ਮਾਰਚਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਇਹ ਜਥਾ ਮਾਰਚ ਵੱਖ-ਵੱਖ ਜ਼ਿਿਲਆਂ ਵਿੱਚ ਅਨੇਕਾਂ ਸਥਾਨਾਂ ਤੇ ਰੈਲੀਆਂ ਕਰਨ ਉਪਰੰਤ ਮਿਤੀ 12 ਅਗਸਤ ਨੂੰ ਵੱਖ-ਵੱਖ ਸਥਾਨਾਂ ਤੇ ਸਮਾਪਤ ਹੋਏ ਜਿਹਨਾਂ ਵਿੱਚ ਮੁਲਾਜ਼ਮਾਂ ਵਲੋਂ ਬਹੁਤ ਹੀ ਗਰਮਜੋਸ਼ੀ ਨਾਲ ਸ਼ਮੂਲੀਅਤ ਕੀਤੀ ਗਈ। ਸਾਥੀ ਬਾਜਵਾ ਨੇ ਕਿਹਾ ਕਿ 3 ਨਵੰਬਰ ਨੂੰ ਰਾਮਲੀਲਾ ਮੈਦਾਨ ਦਿੱਲੀ ਵਿਖੇ ਕੀਤੀ ਜਾਣ ਵਾਲੀ ਕੌਮੀਂ ਰੈਲੀ ਵਿੱਚ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਪੀ.ਐਫ.ਆਰ.ਡੀ.ਏ. ਬਿੱਲ ਨੂੰ ਰੱਦ ਕਰਕੇ 31 ਦਸੰਬਰ 2003 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕੀਤਾ ਜਾਵੇ, ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ, ਮਿਡ ਡੇ ਮੀਲ, ਆਗਣਵਾੜੀ, ਆਸ਼ਾ ਵਰਕਰਾਂ ਦੀਆਂ ਸੇਵਾਵਾਂ ਦਾ ਸਰਕਾਰੀਕਰਣ ਕੀਤਾ ਜਾਵੇ, ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਦੇ ਜਨਤਕ ਅਦਾਰਿਆਂ ਦਾ ਕੀਤਾ ਜਾ ਰਿਹਾ ਨਿੱਜੀਕਰਣ ਬੰਦ ਕੀਤਾ ਜਾਵੇ, ਕੇਂਦਰੀ ਮੁਲਾਜ਼ਮਾਂ ਲਈ ਅੱਠਵੇਂ ਅਤੇ ਪੰਜਾਬ ਦੇ ਮੁਲਾਜ਼ਮਾਂ ਲਈ ਸੱਤਵੇਂ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਜਾਵੇ, ਮੰਹਿਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਪਿਛਲਾ ਬਕਾਇਆ ਯਕ-ਮੁਸ਼ਤ ਜਾਰੀ ਕੀਤਾ ਜਾਵੇ, ਲੋਕਤੰਤਰ ਅਧਿਕਾਰਾਂ ਨੂੰ ਬਰਕਰਾਰ ਰੱਖਿਆ ਜਾਵੇ।ਪ.ਸ.ਸ.ਫ. ਆਲ ਇੰਡੀਆ ਦੀ ਕੌਮੀਂ ਜੱਥੇਬੰਦੀ ਨਾਲ ਇਲਹਾਕਬੱਧ ਹੋਣ ਕਾਰਣ ਸਾਥੀ ਗੁਰਦੀਪ ਬਾਜਵਾ ਵਲੋਂ ਸਮੂਹ ਮੁਲਾਜ਼ਮਾਂ ਨੂੰ ਮਿਤੀ 3 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਜੱਥੇਬੰਦੀ ਦੇ ਸੁਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਮੱਖਣ ਸਿੰਘ ਵਾਹਿਦਪੁਰੀ, ਸੁਖਵਿੰਦਰ ਸਿੰਘ ਚਾਹਲ, ਹਰਮਨਪ੍ਰੀਤ ਕੌਰ ਗਿੱਲ ਵੀ ਹਾਜਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments