spot_img
spot_img
spot_img
spot_img
Tuesday, May 21, 2024
spot_img
Homeਪੰਜਾਬਦੋ ਰੋਜ਼ਾ ਦੂਜੀ ਪੈਰਾ ਐਥਲਟਿਕ ਪੰਜਾਬ ਸਟੇਟ ਚੈਂਪੀਅਨਸ਼ਿਪ 18 ਜਨਵਰੀ ਤੋਂ ਗੁਰੂ...

ਦੋ ਰੋਜ਼ਾ ਦੂਜੀ ਪੈਰਾ ਐਥਲਟਿਕ ਪੰਜਾਬ ਸਟੇਟ ਚੈਂਪੀਅਨਸ਼ਿਪ 18 ਜਨਵਰੀ ਤੋਂ ਗੁਰੂ ਕਾਸ਼ੀ

ਦੋ ਰੋਜ਼ਾ ਦੂਜੀ ਪੈਰਾ ਐਥਲਟਿਕ ਪੰਜਾਬ ਸਟੇਟ ਚੈਂਪੀਅਨਸ਼ਿਪ 18 ਜਨਵਰੀ ਤੋਂ ਗੁਰੂ ਕਾਸ਼ੀ
ਕੈਂਪਸ ਤਲਵੰਡੀ ਸਾਬੋ ਵਿਖੇ ਹੋਵੇਗੀ : ਪ੍ਰਧਾਨ ਚਰਨਜੀਤ ਬਰਾੜ
ਪਟਿਆਲਾ, 12 ਜਨਵਰੀ ( ਸੰਨੀ ਕੁਮਾਰ )-ਪੰਜਾਬ ਪੈਰਾ ਸਪੋਰਟਸ ਐਸੋ. ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ
ਨੇ ਦੱਸਿਆ ਕਿ ਦੋ ਰੋਜ਼ਾ ਦੂਜੀ ਪੈਰਾ ਐਥਲਟਿਕ ਪੰਜਾਬ ਸਟੇਟ ਚੈਂਪੀਅਨਸ਼ਿਪ 18 ਤੇ 19
ਜਨਵਰੀ ਨੂੰ ਪੰਜਾਬੀ ’ਵਰਸਿਟੀ ਦੇ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਬਠਿੰਡਾ ਵਿਖੇ
ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੈਂਪੀਅਨਸ਼ਿਪ ਵਿਚ ਹੋਣ ਵਾਲੇ ਵੱਖ-ਵੱਖ
ਮੁਕਾਬਲਿਆਂ ਦੀ ਆਨ-ਲਾਈਨ ਰਜਿਸਟ੍ਰੇਸ਼ਨ 12 ਜਨਵਰੀ ਸ਼ਾਮ ਤੋਂ ਸ਼ੁਰੂ ਹੈ। ਉਨ੍ਹਾਂ ਦੱਸਿਆ
ਕਿ ਜਿਹੜੇ ਖਿਡਾਰੀ ਇਸ ਐਥਲੈਟਿਕ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ ਦੀ ਚੋਣ
ਨੈਸ਼ਨਲ ਚੈਂਪੀਅਨਸ਼ਿਪ ਲਈ ਕੀਤੀ ਜਾਵੇਗੀ। ਪ੍ਰਧਾਨ ਬਰਾੜ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ
ਖਿਡਾਰੀਆਂ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਵੱਡੇ ਪੱਧਰ ’ਤੇ ਜਿਥੇ ਸਹੂਲਤਾਂ ਦਿੱਤੀਆਂ ਜਾ
ਰਹੀਆਂ ਹਨ, ਉਥੇ ਪੰਜਾਬ ਪੈਰਾ ਸਪੋਰਟਸ ਐਸੋ. ਵਲੋਂ ਵੱਖ-ਵੱਖ ਚੈਂਪੀਅਨਸ਼ਿਪਾਂ ਦਾ
ਆਯੋਜਨ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਸੂਬੇ ਦੇ ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ
ਮੌਕੇ ਮਿਲ ਸਕਣ ਅਤੇ ਖੇਡਾਂ ਵਿਚ ਉਹ ਆਪਣਾ ਭਵਿੱਖ ਬਣਾ ਸਕਣ। ਸ. ਬਰਾੜ ਨੇ ਕਿਹਾ ਕਿ
ਪੰਜਾਬ ਦੇ ਕਈ ਖਿਡਾਰੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ
ਜਿਥੇ ਆਪਣੇ ਮਾਪਿਆਂ ਤੇ ਪੈਰਾ ਸਪੋਰਟਸ ਐਸੋ. ਦਾ ਨਾਮ ਰੌਸ਼ਨ ਕਰ ਚੁੱਕੇ ਹਨ, ਉਥੇ ਸਾਡੇ
ਕੋਲ ਬਹੁਤ ਸਾਰੇ ਹੋਣਹਾਰ ਖਿਡਾਰੀ ਵੀ ਹਨ, ਜਿਹੜੇ ਭਵਿੱਖ ਦੇ ਸਟਾਰ ਹਨ ਅਤੇ ਐਸੋ.
ਉਨ੍ਹਾਂ ਖਿਡਾਰੀਆਂ ਨੂੰ ਤਰਾਸ਼ਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਮੀਤ
ਪ੍ਰਧਾਨ ਜਗਜੀਤ ਸਿੰਘ ਮਾਨ, ਜਨਰਲ ਸਕੱਤਰ ਜਸਪ੍ਰੀਤ ਸਿੰਘ ਧਾਲੀਵਾਲ, ਕੈਸ਼ੀਅਰ
ਸੁਖਵਿੰਦਰ ਸਿੰਘ ਭੁੱਲਰ ਅਤੇ ਮੈਂਬਰ ਦਵਿੰਦਰ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।
ਪੰਜਾਬ ਪੈਰਾ ਸਪੋਰਟਸ ਐਸੋ. ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments