spot_img
spot_img
spot_img
spot_img
Friday, May 24, 2024
spot_img
Homeਪੰਜਾਬਨਗਰ ਕੌਂਸਲ ਨਾਭਾ ਪ੍ਰਾਪਰਟੀ ਟੈਕਸ ਰਿਕਵਰੀ ਵਿੱਚ ਪੰਜਾਬ ਚੋਂ ਪਹਿਲੇ ਨੰਬਰ ਤੇ...

ਨਗਰ ਕੌਂਸਲ ਨਾਭਾ ਪ੍ਰਾਪਰਟੀ ਟੈਕਸ ਰਿਕਵਰੀ ਵਿੱਚ ਪੰਜਾਬ ਚੋਂ ਪਹਿਲੇ ਨੰਬਰ ਤੇ – ਦੇਵ ਮਾਨ

ਨਗਰ ਕੌਂਸਲ ਨਾਭਾ ਪ੍ਰਾਪਰਟੀ ਟੈਕਸ ਰਿਕਵਰੀ ਵਿੱਚ ਪੰਜਾਬ ਚੋਂ ਪਹਿਲੇ ਨੰਬਰ ਤੇ – ਦੇਵ ਮਾਨ

ਨਾਭਾ 15 ਮਈ ( ਬਰਿੰਦਰਪਾਲ ਸਿੰਘ)ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਇਕੱਠਾ ਕਰਨ ਦਾ ਜੋ ਟੀਚਾ ਨਗਰ ਕੌਂਸਲ ਨਾਭਾ ਨੂੰ ਦਿੱਤਾ ਸੀ ਉਸ ਵਿੱਚ ਵਾਧਾ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਨੇ ਨਗਰ ਕੌਂਸਲ ਦਫਤਰ ਨਾਭਾ ਵਿਖੇ ਕੀਤਾ ਉਨਾਂ ਕਿਹਾ ਕਿ ਨਗਰ ਕੌਂਸਲ ਨਾਭਾ ਸੁਜਾਤਾ ਚਾਵਲਾ ਪ੍ਰਧਾਨ ਨਗਰ ਕੌਂਸਲ ਨਾਭਾ ਦੀ ਅਗਵਾਈ ਵਿੱਚ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੀ ਜਿਸ ਕਾਰਨ ਟੈਕਸ ਇਕੱਠਾ ਕਰਨ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ ਨਗਰ ਕੌਂਸਲ ਨਾਭਾ ਨੇ 2159 ਰਿਹਾਇਸ਼ੀ ਯੂਨਿਟਾਂ ਤੋਂ 17 ਲੱਖ 36 ਹਜਾਰ ਰੁਪਏ ਅਤੇ 1637 ਕਮਰਸ਼ੀਅਲ ਯੂਨਿਟ ਤੋਂ 1 ਕਰੋੜ 61 ਲੱਖ 20 ਹਜਾਰ ਰੁਪਏ ਕੁੱਲ 3791 ਯੂਨਿਟਾਂ ਤੋਂ 1 ਕਰੋੜ 78 ਲੱਖ 56 ਰੁਪਏ ਇਕੱਠੇ ਕੀਤੇ ਹਨ ਜੋ ਕਿ ਸਰਕਾਰ ਵੱਲੋਂ ਦਿੱਤੇ ਟੀਚੇ ਤੋਂ ਵੱਧ ਹੈ ਨਗਰ ਕੌਂਸਲ ਨਾਭਾ ਵੱਲੋਂ ਸਹਿਰ ਵਿੱਚ ਵਿਕਾਸ ਕਾਰਜ ਕਾਰਜ ਲਗਾਤਾਰ ਚੱਲ ਰਹੇ ਹਨ ਆਉਣ ਵਾਲੇ ਦਿਨਾਂ ਵਿੱਚ ਸਹਿਰ ਵਿੱਚ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਹਨ ਇਸ ਮੋਕੇ ਊਸਾ ਰਾਣੀ ਮੱਗੋ ਸੀਨੀਅਰ ਵਾਈਸ ਪ੍ਰਧਾਨ, ਅਪਰਅਪਾਰ ਸਿੰਘ ਕਾਰਜ ਸਾਧਕ ਅਫਸਰ, ਗੋਤਿਮ ਬਾਤਿਸ਼ ਕੋਸਲਰ, ਕ੍ਰਿਸ਼ਨ ਕੁਮਾਰ ਕੌਸਲਰ, ਤੇਜਿੰਦਰ ਸਿੰਘ ਖਹਿਰਾ , ਪੰਕਜ ਕੁਮਾਰ ਪੱਪੂ , ਦੀਪਕ ਨਾਗਪਾਲ, ਹਰਸਿਮਰਨ ਸਿੰਘ ਸਾਹਨੀ,ਮਨਪ੍ਰੀਤ ਸਿੰਘ ਕਾਲੀਆ, ਜਸਵੀਰ ਸਿੰਘ ਵਜੀਦਪੁਰ ਅਤੇ ਹੋਰ ਅਹੁਦੇਦਾਰ ਮੋਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments