spot_img
spot_img
spot_img
spot_img
Sunday, May 19, 2024
spot_img
Homeਪੰਜਾਬਨਗਰ ਕੌਂਸਲ ਨੇ ਸਰਕਾਰੀ ਜਗ੍ਹਾ ਤੋਂ ਨਾਜਾਇਜ਼ ਕਬਜ਼ਾ ਹਟਾਇਆ

ਨਗਰ ਕੌਂਸਲ ਨੇ ਸਰਕਾਰੀ ਜਗ੍ਹਾ ਤੋਂ ਨਾਜਾਇਜ਼ ਕਬਜ਼ਾ ਹਟਾਇਆ

ਨਗਰ ਕੌਂਸਲ ਨੇ ਸਰਕਾਰੀ ਜਗ੍ਹਾ ਤੋਂ ਨਾਜਾਇਜ਼ ਕਬਜ਼ਾ ਹਟਾਇਆ

ਬੱਸੀ ਪਠਾਣਾਂ,(ਮਨੀਸ਼ ਸ਼ਰਮਾ):-ਨਗਰ ਕੌਂਸਲ ਤੇ ਪੁਲਿਸ ਟੀਮ ਵੱਲੋ ਵਾਰਡ ਨੰਬਰ 6 ਵਿੱਖੇ ਸਰਕਾਰੀ ਜਗ੍ਹਾ ਤੋਂ ਨਾਜਾਇਜ਼ ਕਬਜ਼ਾ ਹਟਾਇਆ ਗਿਆ। ਇਸ ਮੌਕੇ ਕਾਰਜ ਸਾਧਕ ਅਫਸਰ ਮਨਜੀਤ ਸਿੰਘ ਢੀਂਡਸਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁਹੱਲਾ ਪੂਰਾ ਵਾਸੀ ਇਕ ਵਿਅਕਤੀ ਵੱਲੋ ਮਾਤਾ ਸ਼ੀਤਲਾ ਮੰਦਰ ਦੇ ਨਾਲ ਲਗਦੀ ਸਰਕਾਰੀ ਜਗ੍ਹਾ ਤੇ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਜਿਸ ਦੀ ਸ਼ਿਕਾਇਤ ਮੁਹੱਲਾ ਵਾਸੀਆਂ ਵੱਲੋਂ ਨਗਰ ਕੌਂਸਲ ਨੂੰ ਦਿੱਤੀ ਗਈ ਸੀ। ਜਿਸ ਉਪਰੰਤ ਨਗਰ ਕੌਂਸਲ ਕਮੇਟੀ ਵਲੋ ਪੂਰਾ ਮੁਹੱਲਾ ਵਾਸੀ ਨੂੰ ਸਰਕਾਰੀ ਜਗ੍ਹਾ ਤੋਂ ਨਾਜਾਇਜ਼ ਕਬਜ਼ਾ ਹਟਾਉਣ ਲਈ ਕਈ ਵਾਰ ਨੋਟਿਸ ਭੇਜੀਆ ਗਿਆ ਸੀ। ਪਰ ਉਸ ਵਿਅਕਤੀ ਵੱਲੋ ਸਰਕਾਰੀ ਜਗ੍ਹਾ ਤੋਂ ਕਬਜ਼ਾ ਨਹੀਂ ਹਟਾਇਆ। ਉਨਾਂ ਕਿਹਾ ਕਿ ਉਕਤ ਵਿਅਕਤੀ ਵੱਲੋ ਸਿਵਲ ਕੋਰਟ ਦਾ ਵੀ ਦਰਵਾਜ਼ਾ ਵੀ ਖੜਕਾਇਆ ਗਿਆ ਸੀ। ਪਰ ਮਾਣਯੋਗ ਅਦਾਲਤ ਵੱਲੋਂ ਨਗਰ ਕੌਸਲ ਵੱਲੋਂ ਸਰਕਾਰੀ ਜਗ੍ਹਾ ਤੋਂ ਨਾਜਾਇਜ਼ ਕਬਜ਼ਾ ਹਟਾਉਣ ਨੂੰ ਲੇ ਕੇ ਨਗਰ ਕੌਂਸਲ ਕਮੇਟੀ ਦਿੱਤੇ ਗਏ ਨੋਟਿਸ ਖਿਲਾਫ ਕੋਈ ਵੀ ਸਟੇਆ ਨਹੀਂ ਦਿੱਤੀ ਗਈ। ਉਨਾਂ ਕਿਹਾ ਇਸ ਸਰਕਾਰੀ ਜਗ੍ਹਾ ਤੇ ਪਿਛਲੀ ਸਰਕਾਰ ਵੱਲੋਂ ਪਾਰਕ ਬਣਾਉਣ ਲਈ 7 ਲੱਖ ਦਾ ਫੰਡ ਜਾਰੀ ਕੀਤਾ ਗਿਆ ਸੀ।ਜਦੋ ਇਸ ਸਬੰਧੀ ਸਰਕਾਰੀ ਜਗ੍ਹਾ ਤੇ ਨਾਜਾਇਜ਼ ਕਬਜ਼ਾ ਕਰਨ ਵਾਲੇ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ ਸਿਰਫ ਇਕ ਹੀ ਨਾਜਾਇਜ਼ ਕਬਜ਼ਾ ਹੀ ਦਿਖਾਈ ਦਿੰਦਾ ਹੈ। ਜਦਕਿ ਇਸ ਸਰਕਾਰੀ ਜਗ੍ਹਾ ਦੇ ਨਾਲ ਲੱਗਦੇ ਮੁੱਹਲੇ ਦੇ ਕਈ ਵਿਅਕਤੀਆ ਵੱਲੋ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਇਸ ਸਬੰਧੀ ਮੇਰੇ ਵੱਲੋ ਬਾਕੀ ਨਾਜਾਇਜ਼ ਕਬਜ਼ੇ ਹਟਾਉਣ ਲਈ ਨਗਰ ਕੌਂਸਲ ਕਮੇਟੀ ਨੂੰ ਲਿਖਤੀ ਰੂਪ ਚ’ਦਿੱਤਾ ਗਿਆ ਸੀ। ਪਰ ਉਨਾਂ ਵੱਲੋ ਬਾਕੀ ਨਾਜਾਇਜ਼ ਕਬਜ਼ੇ ਹਟਾਉਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।ਨਗਰ ਕੌਸਲ ਵੱਲੋਂ ਮੇਰੇ ਕੋਲੋ ਇਕ ਖਾਲੀ ਪੇਪਰ ਤੇ ਸਾਈਂਨ ਕਰਵਾਏ ਗਏ ਹਨ।ਜਦੋਂ ਮੈ ਕਾਰਜਸਾਧਕ ਅਫ਼ਸਰ ਮਨਜੀਤ ਸਿੰਘ ਢੀਂਡਸਾ ਨੂੰ ਖਾਲੀ ਪੇਪਰ ਤੇ ਸਾਈਨ ਕਰਵਾਏ ਗਏ ਲਈ ਪਹੁੰਚਿਆ ਤਾਂ ਉਨਾਂ ਕਿਹਾ ਕੋਈ ਐਸੀ ਗੱਲ ਨਹੀਂ ਤੁਹਾਡੇ ਵੱਲੋ ਦਿੱਤੇ ਗਏ ਨੋਟਿਸ ਦਾ ਜਵਾਬ ਭੇਜਣਾ ਹੈ। ਜਦੋਂ ਇਸ ਸਬੰਧੀ ਕਾਰਜਸਾਧਕ ਅਫ਼ਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਵੱਲੋ ਖੁਦ ਆਪਣੇ ਆਪ ਨਾਜਾਇਜ਼ ਕਬਜ਼ਾ ਹਟਾਉਣ ਲਈ ਲਿਖਤੀ ਰੂਪ ਚ ਕਮੇਟੀ ਨੂੰ ਅਰਜ਼ੀ ਦਿੱਤੀ ਗਈ ਸੀ। ਇਹ ਬੰਦਾ ਝੂਠ ਬੋਲ ਰਿਹਾ ਹੈ ਜਦ ਕਿ ਇਹ ਵਿਅਕਤੀ ਇਕ ਸਰਕਾਰੀ ਮੁਲਾਜਮਾਂ ਹੈ। ਇਹ ਸਰਕਾਰੀ ਮੁਲਾਜ਼ਮ ਹੋ ਕੇ ਖਾਲੀ ਪੇਪਰ ਤੇ ਸਾਈਨ ਕਿਵੇਂ ਕਰ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments