spot_img
spot_img
spot_img
spot_img
Friday, May 24, 2024
spot_img
Homeਪੰਜਾਬਨਗਰ ਕੌਸਲ ਕਮੇਟੀ ਵੱਲੋਂ ਬਾਈਪਾਸ ਤੇ ਸਾਫ਼ ਸਫ਼ਾਈ ਸ਼ੁਰੂ

ਨਗਰ ਕੌਸਲ ਕਮੇਟੀ ਵੱਲੋਂ ਬਾਈਪਾਸ ਤੇ ਸਾਫ਼ ਸਫ਼ਾਈ ਸ਼ੁਰੂ

ਨਗਰ ਕੌਸਲ ਕਮੇਟੀ ਵੱਲੋਂ ਬਾਈਪਾਸ ਤੇ ਕਰਵਾਈ ਗਈ ਸਾਫ਼ ਸਫ਼ਾਈ ਸ਼ੁਰੂ

ਬੱਸੀ ਪਠਾਣਾਂ :-(ਮਨੀਸ਼ ਸ਼ਰਮਾ ):-ਸਵੱਛ ਭਾਰਤ ਮੁਹਿੰਮ ਤਹਿਤ ਨਗਰ ਕੌਸਲ ਕਮੇਟੀ ਵੱਲੋ ਕੁੱਝ ਸ਼ਹਿਰ ਦੇ ਗੈਰ ਜੁੰਮੇਵਾਰ ਨਾਗਰਿਕਾ ਵੱਲੋ ਬਾਈਪਾਸ ਤੇ ਸੁੱਟੇ ਗਏ ਕੁੜੇ ਦੇ ਢੇਰ ਦੀ ਸਾਫ-ਸਫਾਈ ਸ਼ੁਰੂ ਕਰਵਾਈ ਗਈ। ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੇ ਸਾਫ-ਸਫਾਈ ਕੀਤੀ। ਗੱਲਬਾਤ ਕਰਦਿਆਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਮਨਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਸਾਨੂੰ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਰੱਖਣਾ ਚਾਹੀਦਾ ਹੈ ਤਾਂ ਜੋ ਬੱਸੀ ਸ਼ਹਿਰ ਦੀ ਸੁੰਦਰਤਾ ਵਧ ਸਕੇ। ਉਨ੍ਹਾਂ ਕਿਹਾ ਕਿ ਘਰਾਂ ਦੀਆਂ ਗਲੀਆਂ ਦੇ ਬਾਹਰ ਸਫਾਈ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਤੇ ਕੋਈ ਵੀ ਵਿਅਕਤੀ ਸਫਾਈ ਕਰਨ ਨਾਲ ਨੀਵਾਂ ਨਹੀਂ ਹੁੰਦਾ। ਉਨਾਂ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਨਗਰ ਕੌਸਲ ਕਮੇਟੀ ਦਾ ਸਾਥ ਦਿਉ। ਜਨਤਕ ਥਾਵਾਂ ਤੇ ਕੂੜਾ ਨਾ ਸੁੱਟਿਆ ਜਾਵੇ। ਨਗਰ ਕੌਸਲ ਕਮੇਟੀ ਵੱਲੋਂ ਸ਼ਹਿਰ ਦੇ ਹਰ ਵਾਰਡ ਵਿੱਚ ਕੂੜਾ ਇੱਕਤਰ ਕਰਨ ਲਈ ਗੱਡੀਆਂ ਲਗਾਈਆਂ ਗਈਆਂ ਹਨ। ਉਨਾਂ ਕਿਹਾ ਕਿ ਆਪਣੇ ਘਰ ਦਾ ਗਿੱਲਾ ਤੇ ਸੁੱਕਾ ਕੂੜਾ ਅਲਗ ਅਲਗ ਕਰਕੇ ਉਨ੍ਹਾਂ ਗੱਡੀਆਂ ਵਿਚ ਪਾਇਆ ਜਾਵੇ। ਤਾਕਿ ਸ਼ਹਿਰ ਬੱਸੀ ਪਠਾਣਾਂ ਸਾਫ ਸੁਥਰਾ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments