spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਨਵਰਾਤਰਿਆਂ ਦੀਆਂ ਪ੍ਰਸਾਸਨਿਕ ਪੱਧਰ ਤੇ ਤਿਆਰੀਆਂ ਨੂੰ ਲੈ ਕੇ ਮੰਦਰ ਕਮੇਟੀ ਮੈਬਰਾਂ...

ਨਵਰਾਤਰਿਆਂ ਦੀਆਂ ਪ੍ਰਸਾਸਨਿਕ ਪੱਧਰ ਤੇ ਤਿਆਰੀਆਂ ਨੂੰ ਲੈ ਕੇ ਮੰਦਰ ਕਮੇਟੀ ਮੈਬਰਾਂ ਵੱਲੋਂ ਵਿਧਾਇਕ ਨਾਲ ਮੀਟਿੰਗ

ਨਵਰਾਤਰਿਆਂ ਦੀਆਂ ਪ੍ਰਸਾਸਨਿਕ ਪੱਧਰ ਤੇ ਤਿਆਰੀਆਂ ਨੂੰ ਲੈ ਕੇ ਮੰਦਰ ਕਮੇਟੀ ਮੈਬਰਾਂ ਵੱਲੋਂ ਵਿਧਾਇਕ ਨਾਲ ਮੀਟਿੰਗ
-22 ਮਾਰਚ ਤੋਂ 30 ਮਾਰਚ ਤੱਕ ਚੱਲਣਗੇ ਚੇਤ ਦੇ ਨਵਰਾਤਰੇ

ਪਟਿਆਲਾ, 16 ਮਾਰਚ 🙁 ਸੰਨੀ ਕੁਮਾਰ )-ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਵਿਖੇ 22 ਤੋਂ 30 ਮਾਰਚ 2023 ਤੱਕ ਚੇਤਰ ਦੇ ਨਵਰਾਤਿਰਆਂ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ। ਇਸ ਸਬੰਧੀ ਪ੍ਰਸਾਸਨਿਕ ਪੱਧਰ ਤੇ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਨ ਲਈ ਮਾਤਾ ਕਾਲੀ ਦੇਵੀ ਜੀ ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੇ ਮੈਬਰਾਂ ਨੇ ਪਟਿਆਲਾ ਸਹਿਰੀ ਦੇ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਨਾਲ ਮੀਟਿੰਗ ਕੀਤੀ। ਇਸ ਮੋਕੇ ਦੇ ਮੈਂਬਰ ਸੰਦੀਪ ਬੰਧੂ, ਮਨਮੋਹਨ ਕਪੂਰ, ਨਰੇਸ਼ ਕਾਕਾ, ਨਰਿੰਦਰ ਬਿੱਟੂ ਨੇ ਵਿਧਾਇਕ ਅੱਗੇ ਮੰਗ ਰੱਖੀ ਕੇ ਜਿਲਾ ਪ੍ਰਸਾਸਨ ਨਾਲ ਤਾਲਮੇਲ ਕਰਕੇ ਬਹੁਮੰਜਿਲਾ ਪਾਰਕਿੰਗ ਨੂੰ ਚਾਲੂ ਕਰਵਾਇਆ ਜਾਵੇ, ਪੁਲਿਸ ਦੇ ਉਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ, ਨਗਰ ਨਿਗਮ, ਪੀਡਬਲਿੳਡੀ, ਬੀਐਂਡਆਰ ਅਤੇ ਹੋਰਨਾ ਸਬੰਧਿਤ ਵਿਭਾਗਾ ਦੇ ਅਧੀਨ ਆਉਣ ਵਾਲੇ ਸਾਰੇ ਸਰਕਾਰੀ ਕੰਮ ਜਲਦੀ ਤੋਂ ਜਲਦੀ ਨੇਪਰੇ ਚੜਾਏ ਜਾਣ ਤਾਂ ਕੇ ਮਾਤਾ ਦੇ ਦਰਬਾਰ ਤੇ ਆਉਣ ਵਾਲੀ ਸੰਗਤ ਨੂੰ ਕੋਈ ਵੀ ਪ੍ਰੇਸਾਨੀ ਨਾ ਆਵੇ। ਇਸ ਦੋਰਾਨ ਵਿਧਾਇਕ ਨੇ ਕਿਹਾਕਿ ਇਹ ਪ੍ਰਾਚੀਨ ਅਸਥਾਨ ਸਭਨਾ ਦਾ ਸਾਝਾ ਹੈ, ਇਥੇ ਹਰ ਵਰਗ ਨਾਲ ਜੁੜ ਲੋਕ ਨਤਮਸਤਕ ਹੁੰਦੇ ਹਨ ਅਤੇ ਨਵਰਾਦਰਿਆਂ ਮੌਕੇ ਲੱਖਾਂ ਲੋਕ ਸਰਧਾ ਲੈ ਕੇ ਆਉਂਦੇ ਹਨ, ਜਿਨਾਂ ਨੂੰ ਕੋਈ ਵੀ ਸਮੱਸਿਆ ਨਾ ਆਉਣ ਦੇਣਾ ਮੇਰਾ ਫਰਜ ਹੈ। ਇਸ ਲਈ ਇਹ ਫਰਜ ਨੂੰ ਨਿਭਾਉਣਾ ਮੇਰਾ ਕੰਮ ਹੈ । ਵਿਧਾਇਕ ਨੇ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਇਹ ਸਾਰੇ ਕੰਮ ਉਹ ਖੁਦ ਨਿੱਜੀ ਦਿਲਚਸਪੀ ਲੈ ਕੇ ਕਰਵਾਊਣਗੇ ਅਤੇ ਜੇਕਰ ਹੋਰ ਵੀ ਕੋਈ ਕੰਮ ਹੋਵੇ ਤਾਂ ਉਹ ਸੇਵਾ ਸਮਝ ਕੇ ਮੇਨੂੰ ਦੱਸਿਆ ਜਾਵੇ।
ਮੰਦਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਮੰਦਿਰ ਦੀ ਦਿੱਖ ਨੂੰ ਸੁਧਾਰਨ ਲਈ ਮਿਹਨਤ ਨਾਲ ਕੰਮ ਕਰ ਰਹੀ ਹੈ। ਮੰਦਿਰ ਦੇ ਅੰਦਰ ਅਤੇ ਬਾਹਰ ਸਾਫ-ਸਫਾਈ, ਪੀਣ ਵਾਲੇ ਸਾਫ-ਸੁਥਰੇ ਪਾਣੀ ਦਾ ਪ੍ਰਬੰਧ, ਸਾਫ-ਸੁਥਰੇ ਟੋਆਇਲਟ, ਕਾਰ ਪਾਰਕਿੰਗ ਨੂੰ ਪਹਿਲ ਦੇ ਆਧਾਰ ਤੇ ਠੀਕ ਕਰਵਾਇਆ ਜਾ ਰਿਹਾ ਹੈ। ਇਸ ਵਾਰ ਮਾਤਾ ਰਾਣੀ ਦੇ ਭਵਨ ਦੀ ਸਜਾਵਟ ਵੱਡੇ ਪੱਧਰ ਤੇ ਕੀਤੀ ਜਾਵੇਗੀ, ਜੋ ਕਿ ਦੇਖਣ ਵਾਲੀ ਹੋਵੇਗੀ। ਪੀਣ ਦੇ ਪਾਣੀ ਦਾ ਪ੍ਰਬੰਧਾਂ ਵਾਸਤੇ ਨਵੇਂ ਵਾਟਰ ਕੂਲਰ ਲਗਵਾਏ ਜਾ ਰਹੇ ਹਨ, ਨਵਾਂ ਜੁੱਤਾ ਘਰ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਸਾਫ-ਸਫਾਈ ਦੇ ਪ੍ਰਬੰਧਾਂ ਨੂੰ ਠੀਕ ਕੀਤਾ ਜਾ ਰਿਹਾ ਹੈ। ਸ਼ਰਧਾਲੂਆਂ ਦੇ ਲਈ ਸਾਫ-ਸੁਥਰੇ ਟੋਆਇਲਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਐਡਵਾਇਜ਼ਰੀ ਮੈਨੇਜਿੰਗ ਕਮੇਟੀ ਵੱਲੋਂ ਨਵਰਾਤਰਿਆਂ ਦੇ ਦੌਰਾਨ ਸ਼ਰਧਾਲੂਆਂ ਨੂੰ ਮੰਦਿਰ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments