spot_img
spot_img
spot_img
spot_img
Monday, May 27, 2024
spot_img
Homeਪੰਜਾਬਨਾਭਾ ਦੇ ਵਿਧਾਇਕ ਦੇਵ ਮਾਨ ਨੇ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਦਾ...

ਨਾਭਾ ਦੇ ਵਿਧਾਇਕ ਦੇਵ ਮਾਨ ਨੇ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਦਾ ਲਿਆ ਜਾਇਜ਼ਾ

ਨਾਭਾ ਦੇ ਵਿਧਾਇਕ ਦੇਵ ਮਾਨ ਨੇ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਦਾ ਲਿਆ ਜਾਇਜ਼ਾ–
ਲੇਬਰ ਅਤੇ ਟਰਾਂਸਪੋਰਟ ਠੇਕੇਦਾਰਾਂ ਨੂੰ ਮੰਡੀਆਂ ਵਿੱਚ ਪਈ ਬਾਕੀ ਕਣਕ ਦੀ ਲਿਫਟਿੰਗ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼– ਵਿਧਾਇਕ ਦੇਵ ਮਾਨ
ਨਾਭਾ 1 ਮਈ (ਬਰਿੰਦਰਪਾਲ ਸਿੰਘ) ਵਿਧਾਇਕ ਦੇਵ ਮਾਨ ਨੇ ਨਾਭਾ ਦੀਆਂ ਮੰਡੀਆਂ ਵਿੱਚ ਜਾਕੇ ਕਣਕ ਦੀ ਲਿਫਟਿੰਗ ਦਾ ਜਾਇਜ਼ਾ ਲਿਆ ਅਤੇ ਉਹਨਾਂ ਨਾਲ ਨਾਭਾ ਤੇ ਭਾਦਸੋਂ ਦੇ ਟਰੱਕ ਯੂਨਿਅਨਾਂ ਦੇ ਪ੍ਰਧਾਨ ਵੀ ਮੌਜੂਦ ਸਨ। ਦੇਵ ਮਾਨ ਨੇ ਆੜਤੀਆ ਐਸੋਸੀਏਸ਼ਨ ਅਤੇ ਮਜਦੂਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਆ ਰਹੀਆਂ ਸਮਸਿਆਵਾਂ ਵੀ ਸੁਣੀਆਂ। ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ
ਪਟਿਆਲਾ ਜ਼ਿਲ੍ਹੇ ਨੇ ਇੱਕ ਵੱਡੀ ਪ੍ਰਾਪਤੀ ਕਰਦਿਆਂ ਇਸ ਚਾਲੂ ਖਰੀਦ ਸੀਜ਼ਨ ਦੌਰਾਨ ਕਣਕ ਦੀ ਖਰੀਦ ਲਈ ਨਿਰਧਾਰਤ ਟੀਚੇ ਨੂੰ ਪਾਰ ਕਰ ਲਿਆ ਹੈ। ਹੁਣ ਤੱਕ 873019 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦੋਂ ਕਿ ਮੌਜੂਦਾ ਸੀਜ਼ਨ ਲਈ 624470 ਮੀਟਰਕ ਟਨ ਕਣਕ ਦੀ ਖਰੀਦ ਦਾ ਟੀਚਾ ਸੀ। ਕਣਕ ਦੀ ਪੈਦਾਵਾਰ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਕਿਸਾਨਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਡੀਆਂ ਵਿਚੋਂ ਦਾਣਾ ਦਾਣਾ ਖਰੀਦਿਆ ਗਿਆ ਹੈ। ਉਨ੍ਹਾਂ ਨੇ ਏਜੰਸੀਆਂ ਅਤੇ ਵੱਖ-ਵੱਖ ਲੇਬਰ ਅਤੇ ਟਰਾਂਸਪੋਰਟ ਠੇਕੇਦਾਰਾਂ ਨੂੰ ਮੰਡੀਆਂ ਵਿੱਚ ਪਈ ਬਾਕੀ ਕਣਕ ਦੀ ਲਿਫਟਿੰਗ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯਕੀਨੀ ਬਣਾਇਆ ਗਿਆ ਹੈ ਕਿ ਕਿਸਾਨਾਂ ਤੋਂ ਖਰੀਦੀ ਗਈ ਕਣਕ ਦੀ ਅਦਾਇਗੀ ਖਰੀਦ ਦੇ 48 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾਵੇ। ਇਸ ਮੌਕੇ
ਨਿਰਭੈ ਸਿੰਘ ਘੁੰਡਰ ਪ੍ਰਧਾਨ ਟੱਰਕ ਯੂਨਿਅਨ ਭਾਦਸੋਂ, ਅਮਨਦੀਪ ਸਿੰਘ ਰਹਿਲ ਪ੍ਰਧਾਨ ਟੱਰਕ ਯੂਨਿਅਨ ਨਾਭਾ, ਸੁਖਦੇਵ ਸਿੰਘ ਸੰਧੂ, ਸੂਬੇਦਾਰ ਸੰਤੋਖ ਸਿੰਘ, ਦੀਪਾ ਰਾਮਗੜ੍ਹ, ਜਸਵੀਰ ਸਿੰਘ ਵਜੀਦਪੁਰ, ਭਿੰਦਾ ਭਾਦਸੋਂ, ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments