spot_img
spot_img
spot_img
spot_img
Tuesday, May 21, 2024
spot_img
Homeਪੰਜਾਬਨਾਭਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਮਨਾਇਆ ਡਾ. ਭੀਮਰਾਓ ਅੰਬੇਦਕਰ ਦਾ ਜਨਮ...

ਨਾਭਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਮਨਾਇਆ ਡਾ. ਭੀਮਰਾਓ ਅੰਬੇਦਕਰ ਦਾ ਜਨਮ ਦਿਨ-

ਨਾਭਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਮਨਾਇਆ ਡਾ. ਭੀਮਰਾਓ ਅੰਬੇਦਕਰ ਦਾ ਜਨਮ ਦਿਨ-
ਭਾਦਸੋਂ 15 ਅਪ੍ਰੈਲ ( ਬਰਿੰਦਰਪਾਲ ਸਿੰਘ) ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਡਾ. ਭੀਮਰਾਓ ਅੰਬੇਦਕਰ ਦਾ ਜਨਮ ਦਿਨ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਮੁੱਖ ਸੇਵਾਦਾਰ ਬਰਿੰਦਰ ਬਿੱਟੂ ਅਤੇ ਅਮਿਤ ਜਿੰਦਲ ਮੰਡਲ ਪ੍ਰਧਾਨ ਦੀ ਅਗਵਾਈ ਵਿੱਚ ਇਸ ਸਮਾਗਮ ਵਿੱਚ
ਹਰਮੇਸ਼ ਗੋਇਲ ਜਿਲਾ ਪ੍ਰਧਾਨ, ਸੋਨੂੰ ਸੰਗਰ ਪੰਜਾਬ ਜਨਰਲ ਸਕਤਰ ਐਸ ਸੀ ਮੋਰਚਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਇਸ ਮੌਕੇ ਆਗੂਆਂ ਨੇ ਡਾ. ਭੀਮਰਾਓ ਅੰਬੇਦਕਰ ਸਾਹਿਬ ਦੇ ਜੀਵਨ ਤੇ ਚਾਨਣਾ ਪਾਇਆ ਤੇ ਕਿਹਾ ਕਿ ਡਾ. ਅੰਬੇਦਕਰ ਨੇ ਭਾਰਤੀ ਸੰਵਿਧਾਨ ਦੀ ਰਚਨਾ ਕਰਕੇ ਭਾਰਤੀ ਸਮਾਜ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ ।ਇਸ ਸੰਵਿਧਾਨ ਦੀ ਬਦੌਲਤ ਹੀ ਸਾਡੇ ਦੇਸ਼ ਦਾ ਕਨੂੰਨੀ ਸਿਸਟਮ ਚੱਲ ਰਿਹਾ ਸੀ ਅਤੇ ਹਰ ਵਰਗ ਦੇ ਲੋਕ ਆਪਣੇ ਹੱਕਾਂ ਲਈ ਲੜ ਸਕਦੇ ਹਨ।
ਇਸ ਮੌਕੇ ਬਲਵੀਰ ਸਿੰਘ ਰਿੰਪਾ ਪ੍ਰਧਾਨ ਐ. ਸੀ ਮੋਰਚਾ ਭਾਦਸੋਂ , ਜਸਵਿੰਦਰ ਜੱਜੀ, ਪ੍ਰੇਮ ਬਾਂਸਲ, ਕਾਲਾ ਭੜੀ, ਡਾ. ਮਨੂ, ਜਤਿੰਦਰ ਸਿੰਘ ਜੱਸੀ, ਮਨਜੀਤ ਸਿੰਘ ਬੰਟੀ, ਮਨਵੀਰ ਸਿੰਘ ਤੁਸ਼ੂ, ਅਮਨਿੰਦਰ ਸਿੰਘ ਨੰਨੂ ਆਦਿ ਹਾਜ਼ਰ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments