spot_img
spot_img
spot_img
spot_img
Monday, May 27, 2024
spot_img
Homeਪਟਿਆਲਾਨਾਭਾ ਹਲਕੇ ਦੇ 'ਆਪ' ਆਗੂਆਂ ਨੇ ਜਲੰਧਰ ਵਿੱਚ ਪਹੁੰਚ ਕੇ ਕੀਤਾ ਚੋਣ...

ਨਾਭਾ ਹਲਕੇ ਦੇ ‘ਆਪ’ ਆਗੂਆਂ ਨੇ ਜਲੰਧਰ ਵਿੱਚ ਪਹੁੰਚ ਕੇ ਕੀਤਾ ਚੋਣ ਪ੍ਰਚਾਰ

ਨਾਭਾ ਹਲਕੇ ਦੇ ‘ਆਪ’ ਆਗੂਆਂ ਨੇ ਜਲੰਧਰ ਵਿੱਚ ਪਹੁੰਚ ਕੇ ਕੀਤਾ ਚੋਣ ਪ੍ਰਚਾਰ —
ਭਾਦਸੋਂ 8 ਮਈ (ਬਰਿੰਦਰਪਾਲ ਸਿੰਘ)
10 ਮਈ ਨੂੰ ਹੋਣ ਜਾ ਰਹੀ ਜਲੰਧਰ ਜ਼ਮਿਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ‘ਚ ਉਤਾਰੇ ਗਏ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ‘ਚ ਪ੍ਰਚਾਰ ਕਰਨ ਲਈ ਹਲਕਾ ਨਾਭਾ ਦੇ ਵਿਧਾਇਕ ਦੇਵ ਮਾਨ ਦੀ ਅਗਵਾਈ ਹੇਠ ਭਾਦਸੋਂ ਟਰੱਕ ਯੂਨਿਅਨ ਦੇ ਪ੍ਰਧਾਨ ਨਿਰਭੈ ਸਿੰਘ ਘੁੰਡਰ ਅਤੇ ਸੀਨੀਅਰ ਆਗੂ ਬਲਾਕ ਪ੍ਰਧਾਨ ਘੁੰਮਣ ਦੀ ਅਗਵਾਈ ਵਿੱਚ ਚੋਣ ਪ੍ਰਚਾਰ ਲਈ ਵੱਡੀ ਗਿਣਤੀ ਵਿੱਚ ਵਰਕਰ
ਜਲੰਧਰ ਪੁੱਜੇ।ਇਸ ਮੌਕੇ ਉਨ੍ਹਾਂ ਨੇ ‘ਆਪ’ ਉਮੀਦਵਾਰ ਦੇ ਹੱਕ ‘ਚ ਆਉਣ ਵਾਲੀ 10 ਮਈ ਨੂੰ ਵੱਧ
ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਉਣ ਲਈ ਜਲੰਧਰ ਦੀ ਜਨਤਾ ਨੂੰ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਅਤੇ ਅਹਿਮ ਫੈਸਲੇ ਲਏ ਗਏ ਹਨ। ਵੱਡੀ ਗਿਣਤੀ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ।
ਪਿਛਲੇ ਇਕ ਸਾਲ ਦੇ ਅਰਸੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਨੂੰ ਮੁੱਖ ਰੱਖ ਕੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਜਿਸ ਕਰਕੇ ਹਰ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹੈ। ਇਸ ਮੌਕੇ ਉਨ੍ਹਾਂ ਨਾਲ ਗੁਲਾਬ ਮਾਨ,
ਅਮਨਦੀਪ ਸਿੰਘ ਰਹਿਲ ਪ੍ਰਧਾਨ ਟਰੱਕ ਯੂਨੀਅਨ ਨਾਭਾ, ਦਰਸ਼ਨ ਕੌੜਾ ਪ੍ਰਧਾਨ ਨਗਰ ਪੰਚਾਇਤ ਭਾਦਸੋਂ, ਕਰਮਾਂ ਟੋਪਰ, ਸੁਖਦੇਵ ਸਿੰਘ ਸੰਧੂ, ਸੂਬੇਦਾਰ ਸੰਤੋਖ ਸਿੰਘ,ਜਸਵੀਰ ਸਿੰਘ ਵਜੀਦਪੁਰ,ਸੁਖਜੀਤ ਸਿੰਘ ਨਾਭਾ, ਸ਼ਿਵ ਕੌੜਾ, ਭਗਵੰਤ ਸਿੰਘ ਢੀਂਡਸਾ, ਸਰਪੰਚ ਦਲਜੀਤ ਸਿੰਘ, ਅਮਰੀਕ ਸਿੰਘ(ਮੀਂਹਾ)ਮਟੌਰਡਾ, ਸਰੇਸ਼ ਕੁਮਾਰ, ਰਣਜੀਤ ਸਿੰਘ ਜਾਤੀਵਾਲ, ਮੁਸ਼ਤਾਖ, ਬਲਦੇਵ ਸਿੰਘ ਸਕਰਾਲੀ ਅਤੇ ਹੋਰ ਆਹੁਦੇਦਾਰ ਮੋਜੂਦ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments