spot_img
spot_img
spot_img
spot_img
Sunday, May 19, 2024
spot_img
Homeਪੰਜਾਬਨਾਮਧਾਰੀ ਹੋਮਿਉ ਕਲੀਨਿਕ ਵੱਲੋ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ

ਨਾਮਧਾਰੀ ਹੋਮਿਉ ਕਲੀਨਿਕ ਵੱਲੋ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ

ਨਾਮਧਾਰੀ ਹੋਮਿਉ ਕਲੀਨਿਕ ਵੱਲੋ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ

ਬੱਸੀ ਪਠਾਣਾਂ (ਮਨੀਸ਼ ਸ਼ਰਮਾ ):-ਬ੍ਰਹਮ ਗਿਆਨੀ ਬਾਬਾ ਪੁਸ਼ਪਾ ਨੰਦ ਤੇ ਸੰਤ ਬਾਬਾ ਸਾਧੂ ਰਾਮ ਜੀ ਦੀ ਸਾਲਾਨਾ ਬਰਸੀ ਸਮਾਗਮ ਮੌਕੇ ਡੇਰਾ ਬਾਬਾ ਪੁਸ਼ਪਾ ਨੰਦ ਜੀ ਪਿੰਡ ਮੁੱਲਾਪੁਰ ਵਿੱਖੇ ਨਾਮਧਾਰੀ ਹੋਮਿਉ ਕਲੀਨਿਕ ਵੱਲੋਂ ਡਾ.ਮਨਪ੍ਰੀਤ ਕੌਰ ਦੀ ਅਗਵਾਈ ਹੇਠ ਮੁਫ਼ਤ ਹੌਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ। ਹੌਮਿਓਪੈਥਿਕ ਦੇ ਮਾਹਿਰ ਡਾਕਟਰ ਮਨਪ੍ਰੀਤ ਕੌਰ ਵਲੋਂ 100 ਤੋਂ ਵੱਧ ਜ਼ਰੂਰਤਮੰਦ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਡੇਰਾ ਬਾਬਾ ਪੁਸ਼ਪਾ ਨੰਦ ਜੀ (ਉਦਾਸੀਨ) ਡੇਰਾ ਮੁਖੀ ਬਾਬਾ ਬਲਵਿੰਦਰ ਦਾਸ ਵੱਲੋ ਡਾ. ਮਨਪ੍ਰੀਤ ਕੌਰ ਤੇ ਉਨਾਂ ਦੀ ਟੀਮ ਨੂੰ ਵਿਸੇਸ਼ ਅਸ਼ੀਰਵਾਦ ਦਿੱਤਾ। ਉਨਾਂ ਕਿਹਾ ਕਿ ਨਾਮਧਾਰੀ ਹੌਮਿਓਪੈਥਿਕ ਕਲੀਨਿਕ ਦੀ ਟੀਮ ਵੱਲੋਂ ਲੋਕ ਭਲਾਈ ਕੰਮਾਂ ਵਿਚ ਨਿਰੰਤਰ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।ਕੈਂਪ ‘ਚ ਵਿਸ਼ੇਸ਼ ਤੌਰ ਤੇ ਹਲ਼ਕਾ ਸਾਬਕਾ ਵਿਧਾਇਕ ਤੇ ਕਾਗਰਸ ਕਮੇਟੀ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਪੀ ਦੀ ਧਰਮਪਤਨੀ ਮੈਡਮ ਗੁਰਪ੍ਰੀਤ ਕੌਰ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਹਲ਼ਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸ਼ਿਰਕਤ ਕੀਤੀ।ਉਨਾਂ ਨੇ ਕਿਹਾ ਕਿ ਇਸ ਤਰਾਂ ਦੇ ਕੈਂਪਾ ਨਾਲ ਉਹਨਾ ਲੋਕਾਂ ਨੂੰ ਬਹੁਤ ਲਾਭ ਹੁੰਦਾਂ ਹੈ ਜੋ ਮਰੀਜ ਦੂਰ ਦੁਰਾਡੇ ਇਲਾਜ ਲਈ ਨਹੀ ਜਾ ਸਕਦੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments