spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਨਿਊ ਅਗਰਵਾਲ ਸਭਾ ਨੇ ਧੂਮਧਾਮ ਨਾਲ ਮਨਾਇਆ ਤੀਜ ਦਾ ਤਿਉਹਾਰ

ਨਿਊ ਅਗਰਵਾਲ ਸਭਾ ਨੇ ਧੂਮਧਾਮ ਨਾਲ ਮਨਾਇਆ ਤੀਜ ਦਾ ਤਿਉਹਾਰ

ਨਿਊ ਅਗਰਵਾਲ ਸਭਾ ਨੇ ਧੂਮਧਾਮ ਨਾਲ ਮਨਾਇਆ ਤੀਜ ਦਾ ਤਿਉਹਾਰ
ਪਟਿਆਲਾ 02 ਅਗਸਤ ( ਸੰਨੀ ਕੁਮਾਰ )-ਨਵ ਗਠਿਤ ਨਿਊ ਅਗਰਵਾਲ ਸਭਾ ਪਟਿਆਲਾ ਦੇ ਸਰਪ੍ਰਸਤ ਸਮਾਜਸੇਵੀ ਵਾਤਾਵਰਣ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁੱਪਤਾ ਦੀ ਸਰਪ੍ਰਸਤੀ ਅਤੇ ਰਾਮ ਸਰੂਪ ਅਗਰਵਾਲ ਸੰਸਥਾਪਕ ਪ੍ਰਧਾਨ ਨਿਊ ਅਗਰਵਾਲ ਸਭਾ ਦੀ ਪ੍ਰਧਾਨਗੀ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਮੈਡਮ ਅਨੀਤਾ ਗੁਪਤਾ ਦੀ ਅਗਵਾਈ ਹੇਠ ਤੀਜ ਦਾ ਤਿਉਹਾਰ ਸੁਸ਼ੀਲ ਪੈਲੇਸ ਫੈਕਟਰੀ ਏਰੀਆ ਵਿਖੇ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ।
ਪ੍ਰੋਗਰਾਮ ਵਿੱਚ ਸਭਾ ਦੇ ਪਰਿਵਾਰਕ ਮੈਂਬਰਾਂ ਤੇ ਬਹੁਆਂ ਬੇਟੀਆਂ ਨੇ ਖ਼ੂਬਸੂਰਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਚੰਗੀ ਵਾਹ ਵਾਹ ਖੱਟੀ।
ਨਿਉ ਅਗਰਵਾਲ ਸਭਾ ਦੇ ਸਰਪ੍ਰਸਤ  ਸਮਾਜਸੇਵੀ ਵਾਤਾਵਰਣ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁੱਪਤਾ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਤੇ ਸਰਪ੍ਰਸਤ ਰੈਡ ਕਰਾਸ ਸੁਸਾਇਟੀ ਪਟਿਆਲਾ ਬ੍ਰਾਂਚ ਨੇ ਸਭਾ  ਦੇ ਪਲੇਠੇ ਪ੍ਰੋਗਰਾਮ ਨੂੰ ਵੀ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਧਾਨ ਤੇ ਸਮੁੱਚੀ ਪ੍ਰਬੰਧਕੀ ਟੀਮ ਨੂੰ ਵਧਾਈ ਦਿੰਦਿਆਂ ਸਭਾ ਨੂੰ ਆਪਣੇ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਸਭਾ ਦੇ ਸੰਸਥਾਪਕ ਪ੍ਰਧਾਨ ਰਾਮ ਸਰੂਪ ਅਗਰਵਾਲ ਨੇ ਸਾਰੇ ਅਗਰਵਾਲ ਪਰਿਵਾਰਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਸਭਾ ਦਾ ਇਹ ਪਹਿਲਾ ਪ੍ਰੋਗਰਾਮ ਸੀ। ਸਭਾ ਅੱਗੇ ਤੋਂ ਵੀ ਸਾਰੇ ਦਿਨ ਤਿਉਹਾਰ ਇਸੇ ਤਰ੍ਹਾਂ ਮਨਾਇਆ ਕਰੇਗੀ।
ਮੰਚ ਦਾ ਬਾਖੂਬੀ ਸੰਚਾਲਨ ਕਰਦੇ ਹੋਏ ਸੈਕਟਰੀ ਜਨਰਲ ਰਮੇਸ਼ ਸਿੰਗਲਾ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਅਧਿਕਾਰੀ ਨੇ ਦੱਸਿਆ ਕਿ ਅਗਰਵਾਲ ਪਰਿਵਾਰਾਂ ਦੀ ਸਹੂਲਤ ਲਈ ਉਹਨਾਂ ਦੇ ਨੌਜਵਾਨ ਮੁੰਡੇ ਕੁੜੀਆਂ ਲਈ ਇੱਕ ਮੈਰਿਜ਼ ਬਿਊਰੋ ਖੋਲਿਆ ਜਾਵੇਗਾ ਜਿਸਦੀ ਕੋਈ ਫੀਸ ਨਹੀਂ ਲਈ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੀਤਾ ਗੁਪਤਾ ਪ੍ਰਧਾਨ ਮਹਿਲਾ ਵਿੰਗ, ਬ੍ਰਿਜ ਭੂਸ਼ਨ ਗੁਪਤਾ, ਇੰਜ.ਜੇ.ਕੇ.ਸਿੰਗਲਾ,ਪਵਨ ਕੁਮਾਰ ਗੋਇਲ ਪ੍ਰਧਾਨ ਅਗਰਵਾਲ ਸਮਾਜ ਸਭਾ ਪਟਿਆਲਾ, ਪ੍ਰੇਮ ਲਤਾ ਗੁੱਪਤਾ ਫਸ਼ਟ ਲੇਡੀ ਆਫ਼ ਕਲੱਬ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ, ਨਿਸੁਕਾ ਗੁਪਤਾ ਸਾਈਂਸ ਅਧਿਆਪਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਘਰ ਸਾਹਿਬ, ਸਾਕਸ਼ੀ ਗੁਪਤਾ, ਗੋਪਾਲ ਕ੍ਰਿਸ਼ਨ,ਅਤੇ ਸੁਦੇਸ਼ ਕੁਮਾਰ ਸਿੰਗਲਾ ਆਪਣੇ ਪਰਿਵਾਰਾਂ ਸਮੇਤ ਹਾਜਰ ਸਨ।
ਫੋਟੋ ਕੈਪਸਨ: ਸੱਭਿਆਚਾਰਕ ਪ੍ਰੋਗਰਾਮ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ ਪੰਜਾਬੀ ਲੋਕ ਨਾਚ ਗਿੱਧੇ ਦਾ ਇੱਕ ਦ੍ਰਿਸ਼।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments