spot_img
spot_img
spot_img
spot_img
Friday, May 24, 2024
spot_img
Homeਪੰਜਾਬਨੌਗਾਵਾਂ ਨੇੜੇ ਐਸ.ਵਾਈ.ਐਲ. ਚ ਪਏ ਪਾੜ੍ਹ ਵਿੱਚੋਂ ਆਉਣ ਵਾਲੇ ਪਾਣੀ ਦਾ ਐਸ.ਡੀ.ਐਮ....

ਨੌਗਾਵਾਂ ਨੇੜੇ ਐਸ.ਵਾਈ.ਐਲ. ਚ ਪਏ ਪਾੜ੍ਹ ਵਿੱਚੋਂ ਆਉਣ ਵਾਲੇ ਪਾਣੀ ਦਾ ਐਸ.ਡੀ.ਐਮ. ਨੇ ਲਿਆ ਜਾਇਜ਼ਾ

ਨੌਗਾਵਾਂ ਨੇੜੇ ਐਸ.ਵਾਈ.ਐਲ. ਚ ਪਏ ਪਾੜ੍ਹ ਵਿੱਚੋਂ ਆਉਣ ਵਾਲੇ ਪਾਣੀ ਦਾ ਐਸ.ਡੀ.ਐਮ. ਨੇ ਲਿਆ ਜਾਇਜ਼ਾ
– ਪਾਣੀ ਦੇ ਫੌਰੀ ਹੱਲ ਲਈ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਰਿਹੈ ਮਾਮਲਾ
ਬਸੀ ਪਠਾਣਾ, 24 ਜੁਲਾਈ: ( ਮਨੀਸ਼ ਸ਼ਰਮਾ )
ਸਬ ਡਵੀਜ਼ਨ ਦੇ ਪਿੰਡ ਨੌਗਾਵਾਂ ਨੇੜੇ ਐਸ.ਵਾਈ.ਐਲ ਦੇ ਉਪਰ ਬਣੀ ਰੇਲਵੇ ਲਾਈਨ ਕੋਲ ਪਏ ਪਾੜ ਕਾਰਨ ਮੋਰਿੰਡਾ-ਖਰੜ ਸਾਈਡ ਤੋਂ ਪਾਣੀ ਆਉਣ ਕਾਰਨ ਬਣੇ ਹਾਲਾਤ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ. ਬਸੀ ਪਠਾਣਾ ਸ਼੍ਰੀ ਅਸ਼ੋਕ ਕੁਮਾਰ ਨੇ ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਸੰਦੀਪ ਕੁਮਾਰ, ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਦਲਜੀਤ ਸਿੰਘ ਤੇ ਬਸੀ ਪਠਾਣਾ ਦੇ ਨਾਇਬ ਤਹਿਸੀਲਦਾਰ ਦੀਪਕ ਭਾਰਦਵਾਜ ਸਮੇਤ ਦੌਰਾ ਕੀਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਪਿੰਡ ਨੌਗਾਵਾਂ ਨੇੜੇ ਐਸ.ਵਾਈ.ਐਲ. ਦੇ ਉਪਰ ਬਣੀ ਰੇਲਵੇ ਲਾਈਨ ਦੇ ਖੱਬੇ ਪਾਸੇ ਭਾਖੜਾ ਵਿੱਚ ਪਾੜ ਪੈਣ ਕਾਰਨ ਪਾਣੀ ਬਸੀ ਪਠਾਣਾ ਵਿੱਚ ਆ ਗਿਆ ਹੈ ਜਿਸ ਦੇ ਫੌਰੀ ਹੱਲ ਲਈ ਉਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਸ ਪਾਣੀ ਨੂੰ ਡਾਇਵਰਟ ਕਰਨ ਜਾਂ ਇਸ ਦੇ ਹੋਰ ਢੁਕਵੇਂ ਹੱਲ ਲਈ ਕਿਹਾ ਜਾਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਆਇਆ ਪਾਣੀ ਬਰਸਾਤ ਅਤੇ ਸੀਵਰੇਜ ਦਾ ਹੈ ਜਿਸ ਦਾ ਢੁਕਵਾਂ ਹੱਲ ਕਰਨ ਲਈ ਗੱਲਬਾਤ ਦਾ ਸਿਲਸਿਲਾ ਜਾਰੀ ਹੈ।
ਐਸ.ਡੀ.ਐਮ. ਨੇ ਇਲਾਕੇ ਦੇ ਲੋਕਾਂ ਨੁੰ ਅਪੀਲ ਕੀਤੀ ਕਿ ਪ੍ਰਸ਼ਾਸ਼ਨ ਆਮ ਲੋਕਾਂ ਨੁੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦੇਵੇਗਾ ਅਤੇ ਰੋਪੜ ਸਾਈਡ ਤੋਂ ਆ ਰਹੇ ਪਾਣੀ ਦਾ ਫੌਰੀ ਹੱਲ ਕਰਵਾ ਕੇ ਲੋਕਾਂ ਨੁੰ ਰਾਹਤ ਦਿਵਾਉਣ ਦੇ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਸ਼ਾਸ਼ਨ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆ ਦੇ ਹੱਲ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕਰੇਗਾ ਇਸ ਲਈ ਲੋਕ ਕਿਸੇ ਕਿਸਮ ਦੀਆਂ ਅਫਵਾਹਾਂ ਤੇ ਯਕੀਨ ਨਾ ਕਰਨ। ਇਸ ਮੌਕੇ ਇਲਾਕੇ ਦੇ ਪਿੰਡਾਂ ਦੇ ਪੰਚ-ਸਰਪੰਚ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments