spot_img
spot_img
spot_img
spot_img
Friday, May 24, 2024
spot_img
Homeਪਟਿਆਲਾਪਟਿਆਲਾ ਜਿੰਮਖਾਨਾ ਕਲੱਬ ਵਿਖੇ ਨਵੇਂ ਪਾਰਟੀ ਲਾਅਨ ਦਾ ਹੋਇਆ ਉਦਘਾਟਨ

ਪਟਿਆਲਾ ਜਿੰਮਖਾਨਾ ਕਲੱਬ ਵਿਖੇ ਨਵੇਂ ਪਾਰਟੀ ਲਾਅਨ ਦਾ ਹੋਇਆ ਉਦਘਾਟਨ

ਜਿੰਮਖਾਨਾ ਕਲੱਬ ਵਿਖੇ ਨਵੇਂ ਪਾਰਟੀ ਲਾਅਨ ਦਾ ਹੋਇਆ ਉਦਘਾਟਨ
ਪਟਿਆਲਾ, ( ਸੰਨੀ ਕੁਮਾਰ )- ਜਿੰਮਖਾਨਾ ਕਲੱਬ ਵਿਖੇ ਕੋਰ ਕਮੇਟੀ ਦੇ ਮੈਂਬਰ ਡਾ. ਮਨਮੋਹਨ ਸਿੰਘ, ਪ੍ਰਧਾਨ ਦੀਪਕ ਕੰਪਾਨੀ, ਸਕੱਤਰ ਹਰਪ੍ਰੀਤ ਸੰਧੂ ਵੱਲੋਂ ਮੈਂਬਰਾਂ ਲਈ ਬਣਾਏ ਗਏ ਨਵੇਂ ਪਾਰਟੀ ਲਾਅਨ ਦਾ ਉਦਾਘਟਨ ਕੀਤਾ ਗਿਆ। ਇਸ ਮੌਕੇ ਦੀਪਕ ਕੰਪਾਨੀ ਅਤੇ ਹਰਪ੍ਰੀਤ ਸੰਧੂ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਸ ਨਵੇਂ ਪਾਰਟੀ ਲਾਅਨ ਵਿਚ ਮੈਂਬਰਾਂ ਵੱਲੋਂ 30 ਤੋਂ 35 ਮੈਂਬਰਾਂ ਦੀ ਕਿੱਟੀ ਪਾਰਟੀ, ਬਰਥ-ਡੇ ਪਾਰਟੀ ਅਤੇ ਖਾਸ ਕਰਕੇ ਲੇਡੀਜ਼ ਮੈਂਬਰਾਂ ਵੱਲੋਂ ਵੀ ਪ੍ਰੋਗਰਾਮ ਕਰਵਾਏ ਜਾ ਸਕਦੇ ਹਨ ਅਤੇ ਭਵਿੱਖ ਵਿਚ ਕਲੱਬ ਮੈਂਬਰਾਂ ਨੂੰ ਅਜਿਹੇ ਕਿਸੇ ਵੀ ਫ਼ੰਕਸ਼ਨ ਲਈ ਬਾਹਰ ਜਾਣ ਦੀ ਲੋੜ ਨਹੀਂ ਹੈ, ਕਿਉਕਿ ਹੁਣ ਕਲੱਬ ਵਿਚ ਹੀ ਸਾਰੀਆਂ ਖੂਬੀਆਂ ਨਾਲ ਭਰਪੂਰ ਇਸ ਲਾਅਨ ਦਾ ਉਦਘਾਟਨ ਕਰਕੇ ਕਲੱਬ ਮੈਂਬਰਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਇਸ ਮੋਕੇ ਮਿਲੀ ਜਾਣਕਾਰੀ ਅਨੁਸਾਰ ਕਲੱਬ ਮੈਂਬਰਾਂ ਵਿਚ ਇਸ ਨਵੇਂ ਬਣੇ ਲਾਅਨ ਦੀ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਕਿਉਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਘਰੇਲੂ ਫ਼ੰਕਸ਼ਨ ਵਧੀਆ ਤਰੀਕੇ ਨਾਲ ਇੱਥੇ ਕੀਤੇ ਜਾ ਸਕਦੇ ਹਨ। ਇਸ ਮੌਕੇ ਡਾ. ਮਨਜੀਤ ਸਿੰਘ, ਗੁਰਮੁਖ ਸਿੰਘ ਢਿੱਲੋਂ, ਸੰਜੀਵ ਮਲਹੋਤਰਾ, ਐਡਵੋਕੇਟ ਰਵਿੰਦਰ ਕੌਸ਼ਲ, ਬੀ.ਡੀ. ਗੁਪਤਾ, ਹਰਦੇਵ ਸਿੰਘ ਬੱਲੀ, ਐਡਵੋਕੇਟ ਸ਼ੇਰਵੀਰ ਸਿੰਘ, ਐਚ.ਐਸ. ਬਾਠ ਆਦਿ ਮੌਕੇ ’ਤੇ ਹਾਜ਼ਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments