spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਮਾਡਲ ਟਾਊਨ ਡਰੇਨ ਨੂੰ ਕਵਰ ਕਰਨ ਦੇ...

ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਮਾਡਲ ਟਾਊਨ ਡਰੇਨ ਨੂੰ ਕਵਰ ਕਰਨ ਦੇ ਪ੍ਰਾਜੈਕਟ ਦਾ ਜਾਇਜ਼ਾ

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਪਟਿਆਲਵੀਆਂ ਨੂੰ ਮਾਡਲ ਟਾਊਨ ਡਰੇਨ ਦੇ ਮੁਕੰਮਲ ਪ੍ਰਾਜੈਕਟ ਦੇ ਰੂਪ ‘ਚ ਜਲਦ ਮਿਲੇਗਾ ਨਵੇਂ ਸਾਲ ਦਾ ਤੋਹਫ਼ਾ
-ਡਿਪਟੀ ਕਮਿਸ਼ਨਰ ਵੱਲੋਂ ਮਾਡਲ ਟਾਊਨ ਡਰੇਨ ਨੂੰ ਕਵਰ ਕਰਨ ਦੇ ਪ੍ਰਾਜੈਕਟ ਦਾ ਜਾਇਜ਼ਾ
ਪਟਿਆਲਾ, 10 ਜਨਵਰੀ – ( ਸੰਨੀ ਕੁਮਾਰ ) – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਾਡਲ ਟਾਊਨ ਡਰੇਨ ਨੂੰ ਕਵਰ ਕਰਨ ਦੇ ਕਰੀਬ 32.3 ਕਰੋੜ ਰੁਪਏ ਦੇ ਪ੍ਰਾਜੈਕਟ ਦੇ ਪ੍ਰਗਤੀ ਅਧੀਨ ਕੰਮ ਦਾ ਜਾਇਜ਼ਾ ਲਿਆ। ਅੱਜ ਭਾਦਸੋਂ ਰੋਡ ‘ਤੇ ਟਿਵਾਣਾ ਚੌਂਕ ਅਤੇ ਰਣਜੀਤ ਨਗਰ, ਵਿਕਾਸ ਨਗਰ ਤੇ ਦੀਪ ਨਗਰ ਵਿਖੇ ਇਸ ਡਰੇਨ ਦਾ ਦੌਰਾ ਕਰਕੇ ਡਿਪਟੀ ਕਮਿਸ਼ਨਰ ਨੇ ਚੱਲ ਰਹੇ ਕੰਮ ‘ਚ ਹੋਰ ਤੇਜੀ ਲਿਆਉਣ ਅਤੇ ਇਸ ਨੂੰ ਜਲਦ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਵੀਆਂ ਨੂੰ ਨਵੇਂ ਸਾਲ 2023 ਦਾ ਤੋਹਫਾ ਮਾਡਲ ਟਾਊਨ ਡਰੇਨ ਦੇ ਇਸ ਮੁਕੰਮਲ ਹੋਣ ਵਾਲੇ ਪ੍ਰਾਜੈਕਟ ਦੇ ਰੂਪ ‘ਚ ਜਲਦ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਡਰੇਨ ਸਰਹਿੰਦ ਰੋਡ ‘ਤੇ ਪਿੰਡ ਹਸਨਪੁਰ ਦੇ ਨੇੜੇ ਤੋਂ ਸੁਰੂ ਹੋ ਕੇ ਪਟਿਆਲਾ ਸ਼ਹਿਰ ‘ਚੋ ਗੁਜਰਦੇ ਹੋਏ ਪਿੰਡ ਮੈਣ ਨੇੜੇ ਜੈਕਬ ਡਰੇਨ ਵਿੱਚ ਪੈਂਦੀ ਹੈ ਅਤੇ ਇਸ ਨੂੰ ਲਗਪਗ 10 ਕਿਲੋਮੀਟਰ ਤੱਕ ਕਵਰ ਕਰਕੇ ਇਸ ਨਾਲ ਲਗਦੀ ਸੜਕ ਨੂੰ ਚੌੜਾ ਕੀਤਾ ਜਾਵੇਗਾ, ਜਿਸ ਨਾਲ ਸਰਹਿੰਦ ਰੋਡ ਅਤੇ ਭਾਦਸੋਂ ਰੋਡ ਤੋਂ ਅੱਗੇ ਜਾ ਕੇ ਨਾਭਾ ਰੋਡ ਸੜਕ ਨੂੰ ਜੋੜਕੇ ਇਕ ਬਾਈਪਾਸ ਦੀ ਤਰ੍ਹਾਂ ਵਿਕਸਤ ਹੋਵੇਗਾ, ਇਸ ਨਾਲ ਆਵਾਜਾਈ ਦੀ ਸਮੱਸਿਆ ਤੋਂ ਵੱਡੀ ਨਿਜਾਤ ਮਿਲੇਗੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਰਣਜੀਤ ਨਗਰ ਦੇ ਸਰਪੰਚ ਜਗਦੀਪ ਸਿੰਘ ਸਮੇਤ ਵਿਕਾਸ ਨਗਰ ਦੇ ਪੰਚਾਂ ਤੇ ਹੋਰ ਪਤਵੰਤਿਆਂ ਸਮੇਤ ਸਥਾਨਕ ਵਾਸੀਆਂ ਦੇ ਵੀ ਵਿਚਾਰ ਜਾਣੇ ਅਤੇ ਇਸ ਪ੍ਰਾਜੈਕਟ ਨੂੰ ਮੁਕੰਮਲ ਕਰ ਰਹੇ ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਬੈਂਸ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਤਰਜੀਹ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਪ੍ਰਾਜੈਕਟ ਦਾ ਕੰਮ ਮਿਥੇ ਸਮੇਂ ‘ਚ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ, ਬਿਜਲੀ ਨਿਗਮ ਦੇ ਐਕਸੀਐਨ ਜਤਿੰਦਰ ਗਰਗ, ਬੀ.ਡੀ.ਪੀ.ਓ. ਰੁਪਿੰਦਰ ਕੌਰ ਸਮੇਤ ਸੀਵਰੇਜ਼ ਬੋਰਡ ਤੇ ਪੀ.ਡੀ.ਏ. ਦੇ ਅਧਿਕਾਰੀ ਵੀ ਮੌਜੂਦ ਸਨ।
ਮਾਡਲ ਟਾਊਨ ਡਰੇਨ ਬਣੇਗੀ ਪਟਿਆਲਾ ਦਾ ਨਵਾਂ ਬਾਈਪਾਸ, ਆਵਾਜਾਈ ਸਮੱਸਿਆ ਤੋਂ ਮਿਲੇਗੀ ਨਿਜ਼ਾਤ
ਮਾਡਲ ਟਾਊਨ ਡਰੇਨ ਪਟਿਆਲਾ ਲਈ ਇੱਕ ਨਵਾਂ ਬਾਈਪਾਸ ਬਣ ਜਾਵੇਗੀ, ਇਸ ਡਰੇਨ ‘ਤੇ ਪਿੰਡ ਹਸਨਪੁਰ ਤੋਂ ਲੈਕੇ ਸੋਮਵਾਰ ਦੀ ਮੰਡੀ, ਦੀਪ ਨਗਰ, ਵਿਕਾਸ ਨਗਰ ਤੇ ਰਣਜੀਤ ਨਗਰ ਚੌਂਕ ਤੱਕ ਅਤੇ ਇਸ ਤੋਂ ਅੱਗੇ ਟਿਵਾਣਾ ਚੌਂਕ ਤੋਂ ਲੈਕੇ ਬਾਬੂ ਸਿੰਘ ਕਲੋਨੀ ਤੱਕ ਇਸ ਡਰੇਨ ਦੁਆਲੇ ਦੋ ਥਾਵਾਂ ‘ਤੇ ਗਰੀਨ ਬੈਲਟ (ਪਾਰਕ) ਬਣਾਏ ਜਾਣਗੇ।
ਇਸ ਡਰੇਨ ਦੇ ਆਲੇ ਦੁਆਲੇ ਪਟਿਆਲਾ ਸ਼ਹਿਰ ਅਧੀਨ ਆਉਂਦੇ ਰਣਜੀਤ ਨਗਰ, ਵਿਕਾਸ ਨਗਰ, ਦੀਪ ਨਗਰ, ਆਨੰਦ ਨਗਰ, ਪ੍ਰੇਮ ਨਗਰ, ਅਬਲੋਵਾਲ, ਆਦਰਸ਼ ਕਾਲੌਨੀ, ਸਰਾਭਾ ਨਗਰ, ਬਾਬੂ ਸਿੰਘ ਕਾਲੌਨੀ, ਭਾਰਤ ਨਗਰ, ਢਿੱਲੋ ਇੰਨਕਲੇਵ, ਮਜੀਠੀਆ ਇੰਨਕਲੇਵ, ਸੈਂਚਰੀ ਇੰਨਕਲੇਵ, ਧਾਮੋ ਮਾਜਰਾ ਅਤੇ ਮਾਲੋ ਮਾਜਰਾ ਆਦਿ ਸਾਹਿਰੀ ਕਾਲੌਨੀਆਂ ਵਸਦੀਆਂ ਹਨ, ਇੱਥੋਂ ਦੇ ਵਸਨੀਕਾਂ ਨੂੰ ਇਸ ਡਰੇਨ ਦੇ ਵਿਕਸਤ ਹੋਣ ਨਾਲ ਵੱਡਾ ਲਾਭ ਮਿਲੇਗਾ।
ਇਹ ਡਰੇਨ ਇਹਨਾਂ ਕਾਲੌਨੀਆਂ ਦੇ ਏਰੀਏ ਦਾ ਬਰਸਾਤੀ ਪਾਣੀ ਲੈਂਦੀ ਹੈ ਪਰੰਤੂ ਇਥੇ ਹੁਣ ਸੰਘਣੀ ਅਬਾਦੀ ਹੋਣ ਕਾਰਨ ਅਤੇ ਡਰੇਨ ਉਪਰੋਂ ਖੁੱਲੀ ਹੋਣ ਕਰਕੇ ਇਸ ਵਿੱਚ ਕੂੜਾ ਕਰਕਟ, ਡੰਗਰਾਂ ਦਾ ਗੋਹਾ ਅਤੇ ਹੋਰ ਗੰਦਗੀ ਇਸ ਡਰੇਨ ਵਿੱਚ ਸੁੱਟੇ ਜਾਣ ਨਾਲ ਬਰਸਾਤੀ ਸੀਜਨ ਦੌਰਾਨ ਪਾਣੀ ਦੇ ਵਹਾਅ ਵਿੱਚ ਰੁਕਾਵਟ ਦੇ ਨਾਲ-ਨਾਲ ਨੇੜੇ ਦੀਆਂ ਕਾਲੌਨੀਆਂ ਦੇ ਵਾਤਾਵਰਣ ਵਿੱਚ ਬਦਬੂ ਫੈਲ ਰਹੀ ਸੀ ਪਰੰਤੂ ਹੁਣ ਇਸ ਦੀ ਕਾਇਆਂ ਕਲਪ ਹੋ ਰਹੀ ਹੈ।
ਪ੍ਰਾਜੈਕਟ ਮੁਤਾਬਕ ਮਾਡਲ ਟਾਊਨ ਡਰੇਨ ਦੀ ਬੁਰਜੀ 35500 ਤੋ 44200 ਤੱਕ 1600 ਐਮ.ਐਮ. (2 ਪਾਈਪ ਲਾਈਨਾਂ) ਐਨ.ਪੀ.-3 ਆਰ.ਸੀ.ਸੀ. ਪਾਈਪਾਂ ਅਤੇ ਬੁਰਜੀ 44200 ਤੋਂ 52156 ਤੱਕ 1200 ਐਮ. ਐਮ. (4 ਫੁੱਟ ਡਾਇਆ) ਐਨ.ਪੀ. 3 ਆਰ.ਸੀ.ਸੀ. ਪਾਈਪ ਪਾ ਕੇ ਡਰੇਨ ਨੂੰ ਉਪਰੋਂ ਮਿੱਟੀ ਨਾਲ ਭਰਕੇ ਕਵਰ ਕੀਤਾ ਜਾ ਰਿਹਾ ਹੈ ਅਤੇ ਇਸ ਪਾਈਪ ਲਾਈਨ ਵਿੱਚ ਕੇਵਲ ਬਰਸਾਤੀ ਪਾਣੀ ਦੀ ਹੀ ਨਿਕਾਸੀ ਹੋਵੇਗੀ।
ਪਾਈਪ ਲਾਈਨ ਦੇ ਵਿਚਕਾਰ 100 -100 ਫੁੱਟ ਦੇ ਵੱਖਵੇ ਤੇ ਸਫਾਈ ਕਰਨ ਲਈ ਮੈਨਹੋਲਾਂ ਦੀ ਉਸਾਰੀ ਕੀਤੀ ਗਈ ਹੈ ਅਤੇ ਨੇੜਲੀਆਂ ਕਾਲੌਨੀਆਂ ਦੇ ਬਰਸਾਤੀ ਪਾਣੀ ਦੀ ਨਿਕਾਸੀ ਹੌਦੀਆਂ ਬਣਾ ਕੇ ਪਾਈਪ ਲਾਈਨ ਵਿੱਚ ਬਣਾਏ ਜਾਣ ਵਾਲੇ ਮੈਨਹੋਲਾਂ ਵਿੱਚ ਕੀਤੀ ਜਾਵੇਗੀ।ਡਰੇਨ ਬੁਰਜੀ ਦੀ 35500 ਤੋ 47000 ਤੱਕ ਡਰੇਨ ਦੇ ਨਾਲ-2 ਪਹਿਲਾਂ ਹੀ ਬਣੀ ਸੜਕ ਹੋਰ ਚੌੜੀ ਹੋ ਜਾਵੇਗੀ। ਡਰੇਨ ਵਿੱਚ ਪਾਈਪ ਲਾਈਨ ਪਾ ਕੇ ਤੇ ਇਹ ਮਿੱਟੀ ਨਾਲ ਭਰਨ ਉਪਰੰਤ ਇੰਟਰਲਾਕਿੰਗ ਟਾਇਲਾਂ ਲੱਗਣ ਬਾਅਦ ਆਵਾਜਾਈ ਲਈ ਚੌੜਾ ਰਸਤਾ ਤਿਆਰ ਹੋ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments