spot_img
spot_img
spot_img
spot_img
Sunday, May 19, 2024
spot_img
Homeਪਟਿਆਲਾਪਟਿਆਲਾ ਨੂੰ ਏਅਰਪੋਰਟ ਵਰਗਾ ਬੱਸ ਅੱਡਾ ਦੇਣ ਤੇ ਮੁੱਖ ਮੰਤਰੀ ਦਾ ਤਹਿ...

ਪਟਿਆਲਾ ਨੂੰ ਏਅਰਪੋਰਟ ਵਰਗਾ ਬੱਸ ਅੱਡਾ ਦੇਣ ਤੇ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ-ਅਜੀਤਪਾਲ ਕੋਹਲੀ

ਪਟਿਆਲਾ ਨੂੰ ਏਅਰਪੋਰਟ ਵਰਗਾ ਬੱਸ ਅੱਡਾ ਦੇਣ ਤੇ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ-ਅਜੀਤਪਾਲ ਕੋਹਲੀ
— ਬੱਸ ਅੱਡਾ ਸ਼ੁਰੂ ਹੋਣ ਨਾਲ ਸ਼ਹਿਰ ਨੂੰ ਇਕ ਨਵੀ ਦਿਖ ਮਿਲੀ-ਅਜੀਤਪਾਲ ਕੋਹਲੀ
–ਨਵੇਂ ਬਣੇ ਭਾਜਪਾਈਆਂ ਨੇ ਬੇਸ਼ਰਮੀ ਦੀਆਂ ਹੱਦਾਂ ਟੱਪੀਆਂ

ਪਟਿਆਲਾ, 16 ਮਈ-( ਸੰਨੀ ਕੁਮਾਰ )-
ਅੱਜ ਇਥੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਵਲੋਂ ਪਟਿਆਲਾ ਸ਼ਹਿਰ ਨੂੰ ਨਵਾਂ ਬੱਸ ਅੱਡਾ ਦਿਤਾ ਗਿਆ। ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਟਿਆਲਵੀਆ ਨੂੰ ਏਅਰਪੋਰਟ ਵਰਗਾ ਨਵਾਂ ਬੱਸ ਅੱਡਾ ਦਿੱਤਾ ਹੈ, ਜਿਸ ਨਾਲ ਸਹੀ ਸ਼ਹਿਰ ਦੀ ਖੂਬਸੂਰਤੀ ਨੂੰ ਹੋਰ ਵੀ 4 ਚਿੰਨ ਲੱਗ ਗਏ ਹਨ। ਵਿਧਾਇਕ ਕੋਹਲੀ ਨੇ ਕਿਹਾ ਕੇ ਪਟਿਆਲਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਬੱਸ ਅੱਡੇ ਦਾ ਉਦਘਾਟਨ ਕਰਦਿਆਂ ਐਲਾਨ ਕੀਤਾ ਕਿ ਪਟਿਆਲਾ ਵਾਸੀਆਂ ਦੀ ਲੰਮੇ ਸਮੇਂ ਦੀ ਚਲਦੀ ਆ ਰਹੀ ਮੰਗ ਪੂਰੀ ਕਰਦਿਆਂ ਸ਼ਹਿਰ ਦਾ ਬੱਸ ਅੱਡਾ ਸ਼ੁਰੂ ਕਰ ਦਿੱਤਾ ਹੈ। ਲਗਭਗ ₹61 ਕਰੋੜ ਦੀ ਲਾਗਤ ਨਾਲ ਬਣੇ ਇਸ ਅਤਿ ਆਧੁਨਿਕ ਤੇ ਖੂਬਸੂਰਤ ਬੱਸ ਅੱਡੇ ਦਾ ਉਦਘਾਟਨ ਕੀਤਾ ਕਰ ਦਿੱਤਾ ਗਿਆ ਹੈ। ਉਨ੍ਹਾਂ ਐਲਨ ਕੀਤਾ ਹੈ ਕੇ ਪੁਰਾਣੇ ਬੱਸ ਅੱਡੇ ਨੂੰ ਵੀ ਸਿਟੀ ਬੱਸਾਂ ਲਈ ਚਾਲੂ ਰੱਖਾਂਗੇ। ਇਸ ਨਾਲ
ਲੋਕਾਂ ਦੀ ਖੱਜਲ ਖੁਆਰੀ ਖ਼ਤਮ ਹੋਏਗੀ ਤੇ ਮੁੱਖ ਮੰਤਰੀ ਦਾ ਕਹਿਣਾ ਹੈ ਕੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹਮੇਸ਼ਾ ਸਾਡੀ ਸਰਕਾਰ ਦੀ ਤਰਜ਼ੀਹ ਹੈ।
ਇਸ ਦੌਰਾਨ ਵਿਧਾਇਕ ਅਜੀਤਪਾਲ ਨੇ ਕਿਹਾ ਕਿ ਨਵੇਂ ਬਣੇ ਭਾਜਪਾਈਆਂ ਤੋਂ ਆਪਣੀ ਹਾਰ ਬਰਦਾਸਤ ਨਹੀਂ ਹੋ ਰਹੀ।ਇਸੇ ਕਰਕੇ ਇਹ ਬੇਸਰਮੀਆਂ ਦੀਆਂ ਸਾਰੀਆਂ ਹੱਦਾਂ ਟੱਪਦੇ ਜਾ ਰਹੇ ਹਨ। ਵਿਧਾਇਕ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇ ਪਟਿਆਲਾ ਸ਼ਹਿਰ ਅੰਦਰ 1200 ਕਰੋੜ ਦੇ ਵਿਕਾਸ ਕਾਰਜ ਹੋਏ ਹੁੰਦੇ ਤਾਂ ਚੋਣਾਂ ਦੌਰਾਨ ਇਹ ਹਾਲ ਨਹੀਂ ਹੋਣਾ ਸੀ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕੇ ਹੁਣ ਨਵੇਂ ਬਣੇ ਭਾਜਪਾਈਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕੇ ਜਿਨ੍ਹਾਂ ਕਮਾ ਤੋਂ ਲੋਕ ਪ੍ਰੇਸ਼ਾਨ ਸਨ, ਉਨ੍ਹਾਂ ਨੂੰ ਵਾਰ ਵਾਰ ਗਿਣਾ ਕੇ ਫੇਰ ਤੋਂ ਲੋਕਾਂ ਨੂੰ ਉਸੇ ਮੁੜ ਤੋਂ ਮਾੜੇ ਰਾਜ ਦੀ ਯਾਦ ਤਾਜ਼ਾ ਕਰਵਾਈ ਜਾ ਰਹੀ ਹੈ।
ਅਜੀਤਪਾਲ ਨੇ ਕਿਹਾ ਕਿ ਹੁਣ ਪੰਜਾਬ ਚ ਕੱਟੜ ਇਮਾਨਦਾਰ ਸਰਕਾਰ ਹੈ ਅਤੇ ਇਸ ਸਰਕਾਰ ਦਾ ਮਕਸਦ ਨਾ ਬੇਈਮਾਨੀ ਕਰਨੀ ਅਤੇ ਨਾ ਹੀ ਬੇਇਮਾਨਾਂ ਨੂੰ ਬਖਸ਼ਣਾ ਹੈ। ਇਸ ਲਈ ਆਪਣੇ ਕੀਤੇ ਕਾਰਨਾਮਿਆਂ ਨੂੰ ਲੁਕਾਉਣ ਲਈ ਵਾਰ ਵਾਰ ਇਕੋ ਰਾਗ ਅਲਾਪਣਾ ਬੰਦ ਕਰਕੇ ਇਮਾਨਦਾਰੀ ਦੀ ਮਿਸਾਲ ਸਰਕਾਰ ਵਲੋਂ ਕੀਤੇ ਜਾ ਰਹੇ ਕਮਾ ਦੀ ਸ਼ਲਾਘਾ ਕਰੋ।
ਵਿਧਾਇਕ ਨੇ ਕਿਹਾ ਕੇ ਕਾਂਗਰਸ ਸਰਕਾਰ ਸਮੇਂ ਸਹਿਰ ਅੰਦਰ ਸੁਰੂ ਕੀਤੇ ਸਾਰੇ ਪ੍ਰੋਜੈਕਟ ਅਧੂਰੇ ਛੱਡ ਕੇ ਚਲੇ ਗਏ। ਇਸੇ ਕਰਕੇ ਤਹਾਨੂੰ ਪਟਿਆਲਾ ਵਾਸੀਆਂ ਨੇ ਇਨਾ ਚੋਣਾ ਦੋਰਾਨ ਆਈਨਾ ਵਿਖਾ ਕੇ ਲਾਹਨਤਾ ਪਾਈਆਂ ਅਤੇ ਜਿਸ ਸਹਿਰ ਨੂੰ ਤੁਸੀਂ ਆਪਣੀ ਜਾਇਦਾਦ ਬਣਾ ਕੇ ਬੇਠੈ ਸੀ, ਉਸੇ ਸਹਿਰ ਦੇ ਵੋਟਰਾਂ ਨੇ ਤਹਾਨੂੰ ਤੁਹਾਡਾ ਅਸਲੀ ਚਿਹਰਾ ਵਿਖਾ ਦਿੱਤਾ ਹੈ। ਵਿਧਾਇਕ ਕੋਹਲੀ ਨੇ ਕਿਹਾਕਿ ਵੋਟਰਾਂ ਵੱਲੋਂ ਦਿੱਤਾ ਆਇਨਾਂ ਵੇਖ ਕੇ ਅਜੇ ਵੀ ਤਹਾਨੂੰ ਕੋਈ ਸਮਝ ਨਹੀਂ ਆਈ ਤਾਂ ਅਸਲੀ ਆਇਨਾ ਲੋਕ ਤਹਾਨੂੰ 2‘24 ਵਿਚ ਮੁੜ ਵਿਖਾ ਦੇਣਗੇ। ਵਿਧਾਇਕ ਨੇ ਯਾਂਦ ਕਰਵਾਇਆ ਕੇ ਤੁਹਾਡੇ ਮੋਤੀ ਮਹਿਲ ਦੀ ਜੜ ਵਿਚ ਲੜਕੀਆਂ ਦੇ ਕਾਲਜ ਨੂੰ ਤੁਸੀਂ ਆਪਣੀ ਸਰਕਾਰ ‘ਚ ਕਦੇ ਗ੍ਰਾਂਟ ਨਹੀਂ ਦਿੱਤੀ ਅਤੇ ਅਤੇ ਕਦੇ ਵੀ ਤੁਸੀਂ ਇਸ ਕਾਲਜ ਦੇ ਗੇਟ ਅੱਗੋਂ ਦੀ ਲੰਘੇ ਨਹੀਂ। ਇਸ ਕਾਲਜ ਦੀ ਸਾਰ ਹੁਣ ਆਮ ਆਦਮੀ ਪਾਰਟੀ ਨੇ ਲਈ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਜਾ ਕੇ ਆਏ ਹਨ।ਤੁਸੀਂ ਲੋਕਾਂ ਨੂੰ ਸਮਾਰਟ ਫੋਨ, ਘਰ ਘਰ ਨੌਕਰੀ ਵਰਗੇ ਲਾਰੇ ਲਾਏ, ਲੋਕਾਂ ਨੂੰ ਤੁਹਾਡੀ ਸਮਝ ਆ ਗਈ ਸੀ। ਤੁਸੀਂ ਕਦੇ ਰਾਜਿੰਦਰਾ ਹਸਪਤਾਲ ਦੀ ਸਾਰ ਨਹੀਂ ਲਈ, ਅੱਜ ਜਾ ਕੇ ਰਾਜਿੰਦਰਾ ਹਸਪਤਾਲ਼ ਦੀ ਐਮਰਜੈਂਸੀ ਅਤੇ ਆਈ ਸੀ ਯੂ ਵੇਖੋ, ਫੇਰ ਤੁਹਾਨੂੰ ਤੁਹਾਡੇ ਨਿਕੰਮੇ ਰਾਜ ਦੀ ਯਾਦ ਆਏਗੀ।
ਵਿਧਾਇਕ ਅਜੀਤਪਾਲ ਨੈ ਕਿਹਾਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸੁਰੂ ਕੀਤੇ ਬਸ ਅੱਡੇ ਸਮੇਤ ਰਾਜਿੰਦਰਾ ਲੇਕ, ਵਿਰਾਸਤੀ ਸਟਰੀਟ, ਪਾਣੀ ਪ੍ਰੋਜੈਕਟ, ਹਰ ਗਲੀ ਪਾਣੀ ਪਹਾਚਾਊਣ ਲਈ ਨਵੀਆਂ ਪਾਇਪ ਲਾਇਨਾ, ਨਵੀਆਂ ਟੈਕੀਆਂ,। ਸੀਵਰੇਜ ਦੀ ਸਫਾਈ, ਨਦੀਆਂ ਦੇ ਪ੍ਰੋਜੈਕਟ ਕੋਈ ਵੀ ਸਿਰੇ ਨਹੀਂ ਚੜ੍ਹਾ ਕੇ ਗਏ। ਇਹ ਸਾਰੇ ਪ੍ਰੋਜੈਕਟ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਪੂਰੇ ਕਰ ਰਹੀ ਹੈ। ਇਸ ਲਈ ਤੁਸੀਂ ਹੁਣ ਆਰਾਮ ਕਰੋ ਅਤੇ ਲੋਕਾਂ ਵੱਲੋਂ ਦਿਖਾਇਆ ਗਿਆ ਸੀਸਾ ਵੇਖੋ, ਤੁਸੀਂ ਕਦੇ ਵੀ ਲੋਕਾਂ ਲਈ ਆਪਣਾ ਦਰਵਾਜਾ ਨਹੀਂ ਖੋਲਿਆ। ਆਮ ਵਿਅਕਤੀ ਤੁਹਾਡੇ ਮਹਿਲ ਦੇ ਅੰਦਰ ਨਹੀਂ ਜਾ ਸਕਦਾ ਸੀ। ਲੋਕ ਕਦੇ ਆਪਣੇ ਵਿਧਾਇਕ ਨੂੰ ਮਿਲੇ ਨਹੀਂ ਸਨ। ਇਹ ਸਭ ਲੋਕਾਂ ਦੇ ਯਾਦ ਹੈ। ਭੁਲਦੇ ਨਹੀਂ ਹਨ, ਲੋਕ ਇਸ ਕਰਕੇ ਆਪ ਦੀ ਸਰਕਾਰ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਕੰਮਾ ਨੂੰ ਵੇਖੋ ਅਤੇ ਆਨੰਦ ਮਾਣੋ।

ਜਾਰੀ ਕਰਤਾ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments