spot_img
spot_img
spot_img
spot_img
Tuesday, May 28, 2024
spot_img
Homeਪੰਜਾਬਪਟਿਆਲਾ ਵਿਖੇ ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵਲੋਂ ਸਿਖਲਾਈ ਅਤੇ ਗਰਾਂਟ ਸੈਮੀਨਾਰ ਆਯੋਜਿਤ

ਪਟਿਆਲਾ ਵਿਖੇ ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵਲੋਂ ਸਿਖਲਾਈ ਅਤੇ ਗਰਾਂਟ ਸੈਮੀਨਾਰ ਆਯੋਜਿਤ

ਪਟਿਆਲਾ ਵਿਖੇ ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵਲੋਂ ਸਿਖਲਾਈ ਅਤੇ ਗਰਾਂਟ ਸੈਮੀਨਾਰ ਆਯੋਜਿਤ

ਪਟਿਆਲਾ -( ਸੰਨੀ ਕੁਮਾਰ ) ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵਲੋਂ ਡਿਸਟ੍ਰਿਕਟ ਗਵਰਨਰ ਇਲੈਕਟ ਐਡਵੋਕੇਟ ਗੁਲਬਹਾਰ ਰਾਟੌਲ ਦੀ ਅਗਵਾਈ ਹੇਠ ਇੱਕ ਰੋਜਾ ਵਿਸ਼ਾਲ ਸਿਖਲਾਈ ਅਤੇ ਗਰਾਂਟ ਸੈਮੀਨਾਰ “ਇਜਲਾਸ” ਗ੍ਰੈਂਡ ਜੇ.ਡੀ ਨਾਭਾ ਰੋਡ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਸੈਮੀਨਾਰ ਦੇ ਆਯੋਜਕ ਰੌਟਰੀ ਕਲੱਬ ਨਾਭਾ ਦੇ ਪ੍ਰਧਾਨ ਇਲੈਕਟ ਭਾਰਤ ਭੂਸਨ ਜੈਨ ਨੂੰ ਰੌਟਰੀ ਕਾਲਰ ਪਹਿਨਾਉਣ ਦੀ ਰਸ਼ਮ ਰੋਟੇਰੀਅਨ ਡਾ. ਆਈ.ਡੀ.ਜੈਨ ਨੇ ਨਿਭਾਈ। ਡਿਸਟ੍ਰਿਕਟ ਗਵਰਨਰ ਪ੍ਰਵੀਨ ਜਿੰਦਲ ਨੂੰ ਡਿਸਟ੍ਰਿਕਟ ਖਜਾਨਚੀ ਰੋਟੇਰੀਅਨ ਰਮੇਸ ਜਿੰਦਲ ਨੇ ਰੌਟਰੀ ਕਾਲਰ ਪਹਿਨਾਕੇ ਡੈਕੋਰੇਟ ਕੀਤਾ। ਡਿਸਟ੍ਰਿਕਟ ਗਵਰਨਰ ਵਲੋ ਮੀਟਿੰਗ ਕਾਲ ਟੂ ਆਰਡਰ ਕਰਨ ਅਤੇ ਰਾਸ਼ਟਰੀ ਗਾਨ ਤੋ ਬਾਅਦ ਸੈਮੀਨਾਰ ਦਾ ਉਦਘਾਟਨ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨਾਲ ਐਡਵੋਕੇਟ ਗੁਲਬਹਾਰ ਰਾਟੌਲ, ਘਣਸ਼ਿਆਮ ਕਾਂਸਲ ਡਿਸਟ੍ਰਿਕਟ ਗਵਰਨਰ ਨਾਮਿਤ,ਡਾ.ਸੰਦੀਪ ਚੌਹਾਨ ਡਿਸਟ੍ਰਿਕਟ ਗਵਰਨਰ ਡੈਜੀਗਨੇਟ, ਵਿਜੇ ਅਰੋੜਾ ਇਮੀਜੇਟ ਪਾਸਟ ਡਿਸਟ੍ਰਿਕਟ ਗਵਰਨਰ ਅਤੇ ਗਲੈਕਸੀ ਆਫ਼ ‌ਪਾਸਟ ਡਿਸਟ੍ਰਿਕਟ ਗਵਰਨਰਜ਼ ਨੇ ਸਾਂਝੇ ਰੂਪ ਵਿੱਚ ਸਮਾਂ ਰੌਸ਼ਨ ਨਾਲ ਕੀਤਾ।
ਸਵੇਰ ਦੇ ਸੈਸਨ ਦੌਰਾਨ ਪਾਸਟ ਡਿਸਟ੍ਰਿਕਟ ਗਵਰਨਰ ਤੇ ਮੁੱਖ ਟਰੇਨਰ ਰਾਜਿੰਦਰ ਤਨੇਜਾ ਤੇ ਸਾਬਕਾ ਪ੍ਰਧਾਨ ਮਾਣਿਕ ਸਿੰਗਲਾਂ (ਬੈਸਟ ਕਲੱਬ ਪ੍ਰਧਾਨ) ਵਲੋ ਇਲੈਕਟਡ ਸਹਾਇਕ ਗਵਰਨਰਾਂ ਤੇ ਪ੍ਰਧਾਨਾਂ ਲਈ “52 ਹਫ਼ਤੇ 52 ਪ੍ਰੋਜੈਕਟ ” ਨਾਮੀ ਇੱਕ ਟੇਬਲ ਕਲੈਂਡਰ ਵੀ ਰਲੀਜ਼ ਕੀਤਾ ਗਿਆ। ਇਸ ਮੌਕੇ ਸੁਰਿੰਦਰ ਪਾਲ ਸੀਬਿਆ ਸਾਬਕਾ ਵਿਧਾਇਕ ਸੰਗਰੂਰ, ਜੈਪਾਲ ਲਾਲੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਰਤੀਆ ਅਤੇ ਬਲਵਿੰਦਰ ਸਿੰਘ ਭਿੱਖੀ ਪੀ.ਪੀ.ਐਸ ਸਹਾਇਕ ਇੰਸਪੈਕਟਰ ਜਨਰਲ ਪੰਜਾਬ ਪੁਲਿਸ ਐਨ.ਆਰ.ਆਈ ਵਿੰਗ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਪਾਸਟ ਡਿਸਟ੍ਰਿਕਟ ਗਵਰਨਰ ਪ੍ਰਦੀਪ ਚਹਿਲ ਪਹਿਲੇ ਸੈਸ਼ਨ ਦੇ ਚੇਅਰਮੈਨ ਅਤੇ ਮੈਡਮ ਦਲਜੀਤ ਚੀਮਾਂ ਕੋ ਚੇਅਰਪਰਸ਼ਨ ਸਨ।
ਅਸੈਂਬਲੀ ਚੇਅਰਮੈਨ ਜੀਵਨ ਬਾਂਸਲ ਸਾਬਕਾ ਪ੍ਰਧਾਨ ਰੌਟਰੀ ਕਲੱਬ ਨਾਭਾ ਨੇ ਜੀ ਆਇਆਂ ਕਿਹਾ। ਕੀ ਨੋਟ ਸਪੀਕਰ ਪਾਸਟ ਡਿਸਟ੍ਰਿਕਟ ਗਵਰਨਰ ਦੀਪਕ ਤਲਵਾਰ ਗੁੜਗਾਓਂ ਦੀ ਜਾਣ ਪਹਿਚਾਣ ਮਹੇਸ਼ ਸ਼ਰਮਾ ਕੋ ਟਰੇਨਰ ਨੇ ਕਰਵਾਈ।ਮੈਡਮ ਦਲਜੀਤ ਚੀਮਾਂ ਨੇ ਧੰਨਵਾਦੀ ਸ਼ਬਦ ਕਹੇ।
ਪਾਸਟ ਡਿਸਟ੍ਰਿਕਟ ਗਵਰਨਰ ਡਾ.ਸੁਭਾਸ ਨਰੂਲਾ,ਪਾਸਟ ਡਿਸਟ੍ਰਿਕਟ ਗਵਰਨਰ ਅਮਜ਼ਦ ਅਲੀ,ਪਾਸਟ ਡਿਸਟ੍ਰਿਕਟ ਗਵਰਨਰ ਪਰੇਮ ਅਗਰਵਾਲ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ। ਰੋਟੇਰੀਅਨ ਸਮੀਰ ਜੈਨ ਮੋਗਾ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ।
ਮੁਖ ਮਹਿਮਾਨ ਪਰਿਹਲਾਦ ਸਿੰਘ ਗਿਲਾਂਖੇੜਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਹਰਿਆਣਾ ਸਰਕਾਰ ਨੇ ਰੌਟਰੀ ਕਲੱਬਾਂ ਵਲੋਂ ਕੌਮਾਂਤਰੀ ਪੱਧਰ ਤੇ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਵਿਸ਼ਵ ਵਿਚੋਂ ਪੌਲੀੳ ਵਰਗੀ ਭਿਆਨਕ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਵਿੱਚ ਰੌਟਰੀ ਇੰਟਰਨੈਸ਼ਨਲ ਦਾ ਕਾਫੀ ਯੋਗਦਾਨ ਹੈ। ਇਸ ਤੋ ਇਲਾਵਾ ਸਾਰੇ ਕਲੱਬਾਂ ਦੇ ਰੌਟਰੀਅਨ ਸਮੇਂ ਸਮੇਂ ਤੇ ਜਦੋ ਵੀ ਕੋਈ ਕੁਦਰਤੀ ਆਫ਼ਤ ਦੀ ਮਾਰ ਪੈਂਦੀ ਹੈ ਤਾਂ ਹਰ ਸਮੇਂ ਤਤਪਰ ਰਹਿੰਦੇ ਹਨ।
ਅਜੀਤ ਇੰਦਰ ਸਿੰਘ ਮੋਫ਼ਰ ਸਾਬਕਾ ਵਿਧਾਇਕ ਸਰਦੂਲਗੜ੍ਹ ਅਤੇ ਪੰਜਾਬ ਪੁਲਿਸ ਦੇ ਸਾਬਕਾ ਐਸ.ਪੀ.ਐਡਵੈਕੇਟ ਮਨਜੀਤ ਸਿੰਘ ਬਰਾੜ ਵਿਸ਼ੇਸ਼ ਤੌਰ ਤੇ ਪਹੁੰਚੇ।
ਦੂਜੇ ਸੈਸ਼ਨ ਦੇ ਚੇਅਰਮੈਨ ਪਾਸਟ ਡਿਸਟ੍ਰਿਕਟ ਗਵਰਨਰ ਰਾਜੀਵ ਗਰਗ ਸਿਰਸਾ ਅਤੇ ਕੋ- ਚੇਅਰਮੈਨ ਪਾਸਟ ਡਿਸਟ੍ਰਿਕਟ ਰੋਟਰੈਕਟ ਨੁਮਾਇੰਦੇ ਭੁਪੇਸ਼ ਮਹਿਤਾ ਸਨ। ਡਿਸਟ੍ਰਿਕਟ ਰੋਟਰੈਕਟ ਨੁਮਾਇੰਦੇ ਇਲੈਕਟ ਅੰਕਿਤ ਗੁਪਤਾ ਨੇ ਰੋਟਰਕੇਟਰਾਂ ਦੀ ਰੌਟਰੀ ਵਿੱਚ ਵਿਸ਼ੇਸ਼ ਭੂਮਿਕਾ ਤੇ ਚਾਨਣਾ ਪਾਇਆ। ਕੀ ਨੋਟ ਸਪੀਕਰ ਪਾਸਟ ਡਿਸਟ੍ਰਿਕਟ ਗਵਰਨਰ ਮੁਕੇਸ ਅਰਨੇਜਾ ਦੀ ਜਾਣ ਪਹਿਚਾਣ ਸਹਾਇਕ ਗਵਰਨਰ ਜਤਿਨ ਸੇਠੀ ਨੇ ਕਰਵਾਈ। ਪਾਸਟ ਡਿਸਟ੍ਰਿਕਟ ਗਵਰਨਰ ਅਰੁਨ ਗੁੱਪਤਾ,ਇਮੀਜੇਟ ਪਾਸਟ ਡਿਸਟ੍ਰਿਕਟ ਗਵਰਨਰ ਵਿਜੇ ਅਰੋੜਾ, ਪ੍ਰੋਫੈਸਰ ਐਨ.ਐਸ.ਸੋਢੀ,ਪਾਸਟ ਡਿਸਟ੍ਰਿਕਟ ਗਵਰਨਰ ਮੁਕੇਸ਼ ਅਰਨੇਜਾ,ਨੇ ਰੌਟਰੀ ਫਾਉਂਡੇਸ਼ਨ,ਰੌਟਰੀ ਦੀ ਪਬਲਿਕ ਵਿੱਚ ਇਮੇਜ਼,ਰੋਟੇਰੀਅਨਾਂ ਦੀਆਂ ਜ਼ਿੰਮੇਵਾਰੀਆਂ, ਡਿਸਟ੍ਰਿਕਟ ਤੇ ਗਲੋਬਲ ਗ੍ਰਾਂਟਾਂ ਆਦਿ ਵਿਸ਼ਿਆਂ ਤੇ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਹੋਸਟ ਕਲੱਬ ਦੇ ਮੈਂਬਰਾਂ ਵਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ,ਪਤਵੰਤਿਆਂ, ਮੀਡੀਆ ਕਰਮੀਆਂ ਅਤੇ ਡੈਲੀਗੇਟਾਂ ਦਾ ਫੁਲਾਂ ਦੇ ਬੁਕਿਆਂ ਤੇ ਹਾਰਾਂ ਨਾਲ ਸਵਾਗਤ ਤੇ ਸਨਮਾਨ ਕੀਤਾ।
ਤੀਜੇ ਸੈਸ਼ਨ ਵਿੱਚ ਸੈਸ਼ਨ ਦੇ ਚੇਅਰਮੈਨ ਸਹਾਇਕ ਗਵਰਨਰ ਦਲਜੀਤ ਸਿੰਘ ਸੰਧੂ ਅਤੇ ਕੋ- ਚੇਅਰਮੈਨ ਸਮਾਜਸੇਵੀ ਪਧਾਨ ਇਲੈਕਟ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਰੋਟੇਰੀਅਨ ਭਗਵਾਨ ਦਾਸ ਗੁੱਪਤਾ ਚੇਅਰਮੈਨ ਮੀਡੀਆ ਤੇ ਐਂਟਰਟੇਨਮੈਂਟ ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਸਾਲ 2022 – 23 ਦੀ ਅਗਵਾਈ ਹੇਠ ਪ੍ਰਸਿੱਧ ਇੰਟਰਨੈਸ਼ਨਲ ਗਾਇਕ ਤੇ ਕਲਾਕਾਰ ਦੀਪੇਸ਼ ਰਾਹੀ ਤੇ ਬੀਬਾ ਤਾਨੀਆ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਚੰਗੀ ਵਾਹ ਵਾਹ ਖੱਟੀ। ਸਮੁੱਚਾ ਪ੍ਰੋਗਰਾਮ ਐਡਵੈਕੇਟ ਗੁਲਬਹਾਰ ਰਟੌਲ, ਰਾਜਿੰਦਰ ਤਨੇਜਾ ਸੂਰਤਗੜ, ਅਸੈਂਬਲੀ ਚੇਅਰਮੈਨ ਜੀਵਨ ਬਾਂਸਲ,ਮਹੇਸ ਸ਼ਰਮਾ ਕੋ ਟਰੇਨਰ,ਐਡਵੈਕੇਟ ਗੁਰਮੀਤ ਸਿੰਘ ਰਟੌਲ, ਜਤਿਨ ਅਸੀਜਾ,ਹਰੀਸ ਖੁਰਾਨਾ, ਭੁਪੇਸ਼ ਮਹਿਤਾ,ਵਿਜੇ ਮਹਿਤਾ, ਦਲਜੀਤ ਸਿੰਘ ਸੰਧੂ, ਭਗਵਾਨ ਦਾਸ ਗੁੱਪਤਾ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੈਸਨਲ ਐਵਾਰਡੀ ਪ੍ਰਧਾਨ ਨਾਮਿਤ ਰੌਟਰੀ ਕਲੱਬ ਨਾਭਾ ਤੇ ਸਮੂੰਹ ਮੈਂਬਰਾਂ ਦੇ ਸਹਿਯੋਗ ਅਤੇ ਅਣਥੱਕ ਮਿਹਨਤ ਸਦਕਾ ਯਾਦਗਾਰੀ ਹੋ ਨਿਬੜਿਆ। ਫੈਲੋਸ਼ਿਪ ਪ੍ਰੋਗਰਾਮ ਵੀ ਵਧੀਆ ਰਿਹਾ। ਅੰਤ ਵਿੱਚ ਡਿਸਟ੍ਰਿਕਟ ਚੀਫ਼ ਐਡਮਨਿਸਟਰੇਟਿਵ ਪਾਸਟ ਡਿਸਟ੍ਰਿਕਟ ਰੋਟਰੈਕਟ ਨੁਮਾਇੰਦੇ ਹਰੀਸ਼ ਖੁਰਾਨਾ ਨੇ ਧੰਨਵਾਦੀ ਸ਼ਬਦ ਕਹੇ।
ਇਸ ਮੋਕੇ ਹੋਰਨਾਂ ਤੋਂ ਇਲਾਵਾ ਰਾਕੇਸ ਸਿੰਗਲਾ ਸਕੱਤਰ ਜਨਰਲ ਆੜਰੀ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਪਟਿਆਲਾ, ਸਾਬਕਾ ਕਰਨਲ ਜਰਨੈਲ ਸਿੰਘ ਥਿੰਦ, ਐਡਵੈਕੇਟ ਕੁਲਜੀਤ ਸਿੰਘ ਔਲੱਖ ਪਾਸਟ ਸਹਾਇਕ ਗਵਰਨਰ,ਡਾ.ਅਕਾਸ਼ ਬਾਂਸਲ ਪਾਸਟ ਸਹਾਇਕ ਗਵਰਨਰ, ਸ਼ੀਸ਼ ਪਾਲ ਮਿੱਤਲ, ਰਮੇਸ ਸਿੰਗਲਾ ਸੈਕਟਰੀ ਤੇ ਸਬਕਾ ਸਕੱਤਰ ਜਨਰਲ ਅਗਰਵਾਲ ਸਭਾ ਪਟਿਆਲਾ, ਕੌਂਸਲ ਰਾੳ ਸਿੰਗਲਾ ਸਾਬਕਾ ਖੁਰਾਕ ਤੇ ਸਪਲਾਈ ਅਫ਼ਸਰ, ਰੁਪਿੰਦਰ ਸਿੰਘ ਬੀਮਾ ਸਪੈਸਲਿਸਟ ੳਰੀਐਂਟਲ ਇੰਸੁਰੈਂਸ਼, ਆਸ਼ੀਸ਼ ਅਗਰਵਾਲ,ਭੀਮ ਸੈਨ ਗੇਰਾ ਚੇਅਰਮੈਨ ਪਰਿਆਵਰਣ ਕੇਅਰ ਸੁਸਾਇਟੀ, ਰਮਨਜੀਤ ਸਿੰਘ ਢਿੱਲੋਂ, ਮੈਡਮ ਰੇਖਾ ਮਾਨ ਪ੍ਰਧਾਨ ਇਲੈਕਟ ਰੌਟਰੀ ਕਲੱਬ ਪਟਿਆਲਾ ਰੌਇਲ, ਸ੍ਹੀਮਤੀ ਸੁਰਜੀਤ ਕੌਰ ਪ੍ਰਧਾਨ, ਸੁਰਜੀਤ ਸਿੰਘ ਸਾਬਕਾ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਰੌਇਲ,ਅੰਜੁਲਾ ਬਾਂਸਲ, ਅਮਰਜੀਤ ਸਿੰਘ ਔਲੱਖ ਵੀ ਹਾਜਰ ਸਨ।
ਫੋਟੋ ਕੈਪਸਨ
ਏ.ਆਈ.ਜੀ ਬਲਵਿੰਦਰ ਸਿੰਘ ਭਿੱਖੀ ਦਾ ਸਨਮਾਨ ਕਰਦੇ ਹੋਏ ਗੁਲਬਹਾਰ ਰਾਟੌਲ, ਘਣਸ਼ਿਆਮ ਕਾਂਸਲ, ਭਗਵਾਨ ਦਾਸ ਗੁੱਪਤਾ ਤੇ ਹੋਸਟ ਕਲੱਬ ਦੇ ਮੈਂਬਰ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments