spot_img
spot_img
spot_img
spot_img
Monday, May 27, 2024
spot_img
Homeਪੰਜਾਬਪਨਗ੍ਰੇਨ ਦੇ ਡੀ.ਐਫ.ਸੀ. ਫ਼ਤਹਿਗੜ੍ਹ ਸਾਹਿਬ ਦਾ ਕੀਤਾ ਵਿਸ਼ੇਸ਼ ਸਨਮਾਨ।

ਪਨਗ੍ਰੇਨ ਦੇ ਡੀ.ਐਫ.ਸੀ. ਫ਼ਤਹਿਗੜ੍ਹ ਸਾਹਿਬ ਦਾ ਕੀਤਾ ਵਿਸ਼ੇਸ਼ ਸਨਮਾਨ।

ਪਨਗ੍ਰੇਨ ਦੇ ਡੀ.ਐਫ.ਸੀ. ਫ਼ਤਹਿਗੜ੍ਹ ਸਾਹਿਬ ਦਾ ਕੀਤਾ ਵਿਸ਼ੇਸ਼ ਸਨਮਾਨ।
ਫ਼ਤਹਿਗੜ੍ਹ ਸਾਹਿਬ, 6 ਜੂਨ (ਮਨੀਸ਼ ਸ਼ਰਮਾ ) ਅੱਜ ਪਨਗ੍ਰੇਨ ਦੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਹਰਸ਼ਰਨ ਜੀਤ ਸਿੰਘ ਡੀ.ਐਫ.ਸੀ. ਨੂੰ ਅਨਾਜ ਮੰਡੀ ਬਸੀ ਪਠਾਣਾ ਵਿਖੇ ਦੁਰਗਾ ਮੱਲ, ਹੰਸ ਰਾਜ ਦੀ ਆੜਤ ਤੇ ਪਹੁੰਚਣ ਮੌਕੇ ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਨੇ ਫੁੱਲਾਂ ਨਾਲ ਸਵਾਗਤ ਕਰਨ ਉਪ੍ਰੰਤ ਸਿਰੋਪਾ ਭੇਟ ਕਰ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਨਰਿੰਦਰ ਪਾਲ ਕੌਰ ਡੀ.ਐਫ.ਐਸ.ਓ. ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਕਣਕ ਦੇ ਸੀਜ਼ਨ ਦੌਰਾਨ ਸਮੂਹ ਸਟਾਫ ਅਤੇ ਆੜਤੀਆਂ ਦੇ ਵਧੀਆ ਤਾਲਮੇਲ ਨਾਲ ਪੰਜਾਬ ਭਰ ਵਿੱਚੋਂ ਚੋਥੇ ਸਥਾਨ ਤੇ ਆਇਆ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਸਿਕੰਦਰ ਸਿੰਘ ਨੇ ਨਰਿੰਦਰਪਾਲ ਕੌਰ ਡੀ.ਐਫ.ਐਸ.ਓ, ਯਾਦਵਿੰਦਰ ਸਿੰਘ ਇੰਸ:ਪਨਗ੍ਰੇਨ ਅਤੇ ਸੁਖਵਿੰਦਰ ਸਿੰਘ ਇੰਸ: ਪਨਗ੍ਰੇਨ ਨੂੰ ਸਿਰੋਪੇ ਪਾਕੇ ਸਨਮਾਨਿਤ ਕੀਤਾ। ਇਸ ਮੌਕੇ ਵਾਤਾਵਰਨ ਪ੍ਰੇਮੀ ਹਰਮਨਪ੍ਰੀਤ ਸਿੰਘ, ਓਮ ਪ੍ਰਕਾਸ਼ ਤਾਂਗੜੀ, ਅਮਰਜੀਤ ਸਿੰਘ ਦੁੱਗ, ਹਰਨੇਕ ਸਿੰਘ, ਪਰਪਿੰਦਰ ਸਿੰਘ ਏ, ਐਫ, ਐਸ, ਓ, ਗੁਰਦੀਪ ਸਿੰਘ ਢੀਂਡਸਾ,ਅਜੀਤ ਸਿੰਘ ਮੱਕੜ, ਹੇਮਰਾਜ ਨੰਦਾ ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments