spot_img
spot_img
spot_img
spot_img
Sunday, May 19, 2024
spot_img
Homeਪੰਜਾਬਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਤੇ ਉੱਤਰੀ ਮਾਨ ਸਰਕਾਰ,...

ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਤੇ ਉੱਤਰੀ ਮਾਨ ਸਰਕਾਰ, ਸੰਘਰਸ਼ ਲਈ ਮਜਬੂਰ ਵਰਕਰ-ਰੇਸ਼ਮ ਸਿੰਘ ਗਿੱਲ

*ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਤੇ ਉੱਤਰੀ ਮਾਨ ਸਰਕਾਰ, ਸੰਘਰਸ਼ ਲਈ ਮਜਬੂਰ ਵਰਕਰ-ਰੇਸ਼ਮ ਸਿੰਘ ਗਿੱਲ
ਬਠਿੰਡਾ (ਪਰਵਿੰਦਰ ਜੀਤ ਸਿੰਘ)ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਲੰਧਰ ਦੇ ਦੇਸ਼ ਭਗਤ ਯਾਦਗਾਰੀ ਹਾਲ ਵਿੱਚ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦੇ ਸਮੇਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ,ਸੀ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ,ਬਲਜੀਤ ਸਿੰਘ ਰੰਧਾਵਾ, ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਸਰਕਾਰ ਅਤੇ ਮੈਨਿਜ਼ਮੈੰਟ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਕੀਤੀ ਸੀ ਅਤੇ ਹੁਣ 36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਡਰਾਮਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਟਰਾਂਸਪੋਰਟ ਵਿਭਾਗ ਦਾ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਹੁੰਦਾ ਦੂਸਰੇ ਪਾਸੇ ਟਰਾਂਸਪੋਰਟ ਮੰਤਰੀ ਪੰਜਾਬ ਨੇ ਪਨਬੱਸ ਪੀ ਆਰ ਟੀ ਸੀ ਦੇ ਧਰਨਿਆਂ ਵਿੱਚ ਸ਼ਿਰਕਤ ਕਰਕੇ ਸਟੇਜ ਤੋਂ ਐਲਾਨ ਕੀਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ,ਬਰਾਬਰ ਕੰਮ ਬਰਾਬਰ ਤਨਖਾਹ ਦੇਣ,ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ ਲਈ ਅਸੀਂ ਵਚਨਬੱਧ ਹਾਂ ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਪਹਿਲ ਦੇ ਅਧਾਰ ਤੇ ਟਰਾਂਸਪੋਰਟ ਮੁਲਾਜ਼ਮਾਂ ਦੇ ਇਹ ਮਸਲੇ ਹੱਲ ਕਰਾਂਗੇ ਪ੍ਰੰਤੂ ਹੁਣ ਸਰਕਾਰ ਨੇ ਮੰਗਾਂ ਦਾ ਹੱਲ ਤਾਂ ਕਿ ਕਰਨਾ ਉਲਟਾ ਪਨਬੱਸ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਥਾਂ ਜਾਂ ਪੱਕਾ ਕਰਨ ਵੱਲ ਨਹੀਂ ਆਊਟਸੋਰਸਿੰਗ ਤੇ  ਡਰਾਈਵਰ ਕੰਡਕਟਰ ਵਰਕਸ਼ਾਪ ਦੀ ਭਰਤੀ ਰੱਖੀ ਗਈ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਨੋ ਜੁਆਨਾਂ ਦੀਆਂ ਜ਼ਿੰਦਗੀਆਂ ਖਰਾਬ ਕਰਨ ਦੀ ਨੀਤੀ ਤੇ ਹਨ ਕਿਉਂਕਿ ਆਊਟਸੋਰਸਿੰਗ ਸਟਾਫ ਨੂੰ ਸਰਕਾਰ ਆਪਣਾ ਮੁਲਾਜ਼ਮ ਨਹੀਂ ਮੰਨਦੀ ਦੂਜੇ ਪਾਸੇ ਟਰਾਂਸਪੋਰਟ ਮਾਫੀਆਂ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਵਲੋਂ  ਵੱਡਿਆਂ ਘਰਾਣਿਆਂ ਦੀਆਂ ਬੱਸਾਂ ਪੀ ਆਰ ਟੀ ਸੀ ਵਿੱਚ ਕਿਲੋਮੀਟਰ ਸਕੀਮ ਤਹਿਤ ਪਾ ਕੇ ਮਹਿਕਮੇ ਦਾ ਕਰੋੜਾਂ ਰੁਪਏ ਦਾ ਨੁਕਸਾਨ ਕਰਨ ਅਤੇ ਟਰਾਂਸਪੋਰਟ ਮਾਫੀਆ ਖਤਮ ਕਰਨ ਦੀ ਥਾਂ ਤੇ ਸਰਕਾਰੀ ਖਜ਼ਾਨੇ ਨੂੰ 6 ਸਾਲਾ ਵਿੱਚ 158.ਕਰੋੜ ਰੁਪਏ ਦਾ ਚੂਨਾ ਲਗਾਉਣ ਦੀ ਨੀਤੀ ਸਾਹਮਣੇ ਆਈ ਹੈ
ਕੈਸ਼ੀਅਰ ਬਲਜਿੰਦਰ ਸਿੰਘ,ਸਹਾ ਕੈਸ਼ੀਅਰ ਰਮਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ, ਜੋਧ ਸਿੰਘ,ਸਤਵਿੰਦਰ ਸਿੰਘ,ਦਲਜੀਤ ਸਿੰਘ,ਗੁਰਪ੍ਰੀਤ ਸਿੰਘ ਪੰਨੂੰ, ਬਲਜੀਤ ਸਿੰਘ ਗਿੱਲ,ਜੁਆਇੰਟ ਸਕੱਤਰ ਜਲੋਰ ਸਿੰਘ,ਜਤਿੰਦਰ ਸਿੰਘ,ਨੇ ਕਿਹਾ ਕਿ ਟਾਇਮ ਟੇਬਲ ਵਿੱਚ ਵੱਡੇ ਪੱਧਰ ਤੇ ਪ੍ਰਾਈਵੇਟ ਉਪਰੇਟਰਾ ਨੂੰ ਮੁਨਾਫ਼ੇ ਦਿੱਤੇ ਜਾ ਰਹੇ ਹਨ ਸਰਕਾਰ ਦਾ ਮਹਿਕਮੇ ਬਚਾਉਣ ਲਈ ਕੋਈ ਧਿਆਨ ਨਹੀਂ ਹੈ ਕੁਰੱਪਸ਼ਨ ਕਰਕੇ ਨਵੀਂ ਭਰਤੀ ਕੀਤੀ ਜਾ ਰਹੀ ਹੈ ਪਹਿਲਾਂ ਹੀ ਆਊਟਸੋਰਸਿੰਗ ਦੇ ਠੇਕੇਦਾਰ ਕਾਰਨ 20 ਕਰੋੜ ਰੁਪਏ ਸਲਾਨਾ GST ਅਤੇ ਕਮਿਸ਼ਨ ਦਾ ਟਰਾਂਸਪੋਰਟ ਨੂੰ ਘਾਟਾ ਪੈ ਰਿਹਾ ਹੈ ਅਤੇ ਨਵੀਂ ਭਰਤੀ ਨੂੰ ਘੱਟ ਤਨਖ਼ਾਹ ਤੇ ਸ਼ੋਸ਼ਨ ਕਰਨ ਲਈ ਕੀਤਾ ਜਾ ਰਿਹਾ ਹੈ ਅਤੇ ਰਿਪੋਰਟਾਂ ਵਾਲੇ ਮੁਲਾਜ਼ਮ ਅਤੇ ਸੰਘਰਸ਼ਾਂ ਦੋਰਾਨ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ ਅਤੇ ਮੌਜੂਦਾ ਚੱਲ ਰਹੇ ਅਡਵਾਸ ਬੁੱਕਰਾ ਅਤੇ ਡਾਟਾ ਐਂਟਰੀ ਉਪਰੇਟਰਾ ਨੂੰ ਤਨਖ਼ਾਹ ਵਾਧਾ ਲਾਗੂ ਨਹੀਂ ਕੀਤਾ ਗਿਆ ਉਹ ਲਾਗੂ ਕਰਨ ਦੀ ਥਾਂ ਤੇ ਨਵੀਂ ਭਰਤੀ ਵਾਲੇ ਆਊਟ ਸੋਰਸਿੰਗ ਮੁਲਾਜ਼ਮਾਂ ਨੂੰ ਵੀ ਘੱਟ ਤਨਖ਼ਾਹ ਤੇ ਭਰਤੀ ਕੀਤਾ ਜਾ ਰਿਹਾ ਹੈ
 ਯੂਨੀਅਨ ਨੇ ਮੰਗ ਕੀਤੀ ਕੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਡਿਊਟੀ ਤੋਂ ਫਾਰਗ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ, ਤਨਖਾਹ ਵਾਧਾ ਲਾਗੂ ਕੀਤਾ ਜਾਵੇ, ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਕਰਕੇ ਮਹਿਕਮੇ ਦੀਆਂ ਬੱਸਾਂ ਪਾਈਆਂ ਜਾਣ, ਆਊਟਸੋਰਸਿੰਗ ਦੀ ਭਰਤੀ ਬੰਦ ਕੀਤੀ ਜਾਵੇ ਅਤੇ ਮਹਿਕਮਾ ਆਪ ਕੰਟਰੈਕਟ ਜਾ ਪੱਕੀ ਭਰਤੀ ਕਰੇ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਅਤੇ ਕੋਈ ਧੱਕੇਸ਼ਾਹੀ ਕੀਤੀ ਤਾਂ ਮਿਤੀ 26/7/2022 ਗੇਟ ਰੈਲੀਆਂ ਕਰਕੇ ਮਿਤੀ 1/08/2022 ਨੂੰ ਪੰਜਾਬ ਦੇ ਮੇਨ ਰੋਡ ਬਲੋਕ ਕੀਤੇ ਜਾਣਗੇ ਮਿਤੀ 2/08/22 ਤੋ ਹੈੱਡ ਆਫਿਸ ਪਟਿਆਲੇ ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ ਮਿਤੀ 11/08/22 ਨੂੰ ਗੇਟ ਰੈਲੀਆਂ ਕਰਕੇ ਮਿਤੀ 14-15-16 ਅਗਸਤ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਦਾ ਘਿਰਾਓ ਕੀਤਾ ਜਾਵੇਗਾ ਅਤੇ  ਰੋਸ ਰੈਲੀ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਪੁੱਛਣ ਲਈ ਰੋਸ ਮਾਰਚ ਕੀਤਾ ਜਾਵਾਂਗੇ । ਇਸ ਮੀਟਿੰਗ ਵਿੱਚ ਗੁਰਪ੍ਰੀਤ ਸਿੰਘ,ਜਤਿੰਦਰ ਸਿੰਘ,ਬਲਜੀਤ ਸਿੰਘ,ਅਵਤਾਰ ਸਿੰਘ, ਚਾਨਣ ਸਿੰਘ,ਰਮਿੰਦਰ ਸਿੰਘ,ਹਰਵਿੰਦਰ ਸਿੰਘ,ਰਮਨਦੀਪ ਸਿੰਘ,ਹਰਪ੍ਰੀਤ ਸਿੰਘ ਸੋਢੀ,ਸੰਦੀਪ ਸਿੰਘ ਗਰੇਵਾਲ,ਗੁਰਵਿੰਦਰ ਸਿੰਘ ਗਿੱਲ,ਜਤਿੰਦਰ ਸਿੰਘ ਦੀਦਾਰਗੜ, ਨਿਰਪਾਲ ਸਿੰਘ,ਮਨਪ੍ਰੀਤ ਸਿੰਘ,ਕਮਲ ਜੋਤੀ,ਮਨਵੀਰ ਸਿੰਘ, ਹਾਜਿਰ ਹੋਏ l
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments