spot_img
spot_img
spot_img
spot_img
Tuesday, May 28, 2024
spot_img
Homeਪੰਜਾਬਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ 'ਚ ਥਾਣੇ 'ਤੇ ਕਬਜ਼ਾ ਕਰਨਾ...

ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ‘ਚ ਥਾਣੇ ‘ਤੇ ਕਬਜ਼ਾ ਕਰਨਾ ਕਾਇਰ ਹਰਕਤ: ਵਿਜੇ ਕਪੂਰ

* ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ‘ਚ ਥਾਣੇ ‘ਤੇ ਕਬਜ਼ਾ ਕਰਨਾ ਕਾਇਰ ਹਰਕਤ: ਵਿਜੇ ਕਪੂਰ

* ਸਰਕਾਰ ਅੰਮ੍ਰਿਤਪਾਲ ਨੂੰ ਦੇਸ਼ਧਰੋਹੀ ਐਲਾਨ ਕੇ ਗ੍ਰਿਫਤਾਰ ਕਰੇ: ਵਿਜੇ ਕਪੂਰ

* ਬਿਨਾਂ ਕੋਈ ਕਾਰਵਾਈ ਕੀਤੇ ਸਿਟ ਬਨਾਓਣ ਦਾ ਮਤਲਬ ਪੁਲਿਸ ਦਾ ਇਨ੍ਹਾਂ ਗੱਦਾਰਾਂ ਅੱਗੇ ਆਤਮ ਸਮਰਪਣ ਕਰਨਾ।

* ਕੇਂਦਰ ਸਰਕਾਰ ਦੇ ਦਖਲ ਦੀ ਲੋੜ।

ਅਜਨਾਲਾ ‘ਚ ਵੀਰਵਾਰ ਨੂੰ ਵਾਰਿਸ ਪੰਜਾਬ ਦੇ ਸੰਗਠਨ ਦੇ ਹਥਿਆਰਬੰਦ ਵਰਕਰਾਂ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਅਜਨਾਲਾ ਦੇ ਇੱਕ ਥਾਣੇ ਦੀ ਭੰਨਤੋੜ ਕੀਤੀ ਗਈ। ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ। ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਵਿਜੇ ਕਪੂਰ ਨੇ ਇਸਦੀ ਨਿੰਦਾ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਅਤੇ ਉਸ ਦੀ ਸੰਸਥਾ ਵਾਰਿਸ ਪੰਜਾਬ ਦੇ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ। ਜੋ ਪੁਲਿਸ ਪ੍ਰਸ਼ਾਸਨ ਲਈ ਖਤਰਾ ਬਣ ਚੁੱਕੇ ਹਨ, ਉਹ ਆਮ ਲੋਕਾਂ ਲਈ ਕਿੰਨੇ ਖਤਰਨਾਕ ਹੋ ਸਕਦੇ ਹਨ।

ਖ਼ਤਰਨਾਕ ਹਥਿਆਰਾਂ ਨਾਲ ਖੁੱਲ੍ਹੇਆਮ ਘੁੰਮਣ ਵਾਲੇ ਅੱਜ ਥਾਣੇ ਪਹੁੰਚ ਗਏ ਹਨ, ਕੱਲ੍ਹ ਨੂੰ ਲੋਕਤੰਤਰ ਦਾ ਮੰਦਰ ਵਿਧਾਨ ਸਭਾ ਵਿੱਚ ਵੀ ਪਹੁੰਚ ਕਰ ਸਕਦੇ ਹਨ।

ਉਨ੍ਹਾਂ ਤੰਜ ਕੱਸਦਿਆਂ ਪੁੱਛਿਆ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸਜਾਉਣਾ ਅਤੇ ਪੰਜ ਪਿਆਰਿਆਂ ਨਾਲ ਲੈ ਕੇ ਪੁਲਿਸ ਥਾਣੇ ਤੇ ਕੂਚ ਕਰਨਾ ਤੇ ਕਬਜਾ ਕਰਨਾ ਬੇਅਦਬੀ ਨਹੀਂ ਹੈ?

ਅੰਮ੍ਰਿਤਪਾਲ ਅਤੇ ਉਸ ਦੀ ਜਥੇਬੰਦੀ ਨੂੰ ਦੁਸ਼ਮਣ ਮੁਲਕਾਂ ਦੀ ਸ਼ੈਹ ਹੈ ਅਤੇ ਉਨ੍ਹਾਂ ਨੇ ਉਸ ਨੂੰ ਭਾਰਤ ਦੀ ਸ਼ਾਂਤੀ ਭੰਗ ਕਰਨ ਲਈ ਭੇਜਿਆ ਹੈ।

ਕਪੂਰ ਨੇ ਕਿਹਾ ਕਿ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਕਈ ਮਹੀਨੇ ਪਹਿਲਾਂ ਅੰਮ੍ਰਿਤਪਾਲ ਦੇ ਇਰਾਦੇ ਨੂੰ ਸਮਝ ਚੁੱਕਾ ਸੀ ਅਤੇ ਹੁਣ ਵੀ ਜੇਕਰ ਸਰਕਾਰ ਦੀਆਂ ਅੱਖਾਂ ਨਾ ਖੁੱਲ੍ਹੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਵੱਡਾ ਨੁਕਸਾਨ ਭੂਗਤਨਾ ਪੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਪੰਜਾਬ ਸਰਕਾਰ ਅੰਮ੍ਰਿਤਪਾਲ ਅਤੇ ਉਸ ਦੀ ਦੇਸ਼ ਵਿਰੋਧੀ ਜਥੇਬੰਦੀ ਅੱਗੇ ਝੁਕ ਗਈ ਹੈ ਅਤੇ ਸਿਟ ਬਣਾ ਕੇ ਅਜਨਾਲਾ ਕਾਂਡ ਨੂੰ ਗੰਭੀਰਤਾ ਨਾਲ ਨਾਂ ਲੈਣ ਦਾ ਸੰਕੇਤ ਦਿੱਤਾ ਹੈ।

ਕਪੂਰ ਨੇ ਪੰਜਾਬ ‘ਚ ਵਿਗੜ ਰਹੀ ਕਾਨੂੰਨ ਵਿਵਸਥਾ ‘ਤੇ ਕੇਂਦਰ ਸਰਕਾਰ ਦੇ ਦਖਲ ਦੀ ਮੰਗ ਵੀ ਕੀਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments