spot_img
spot_img
spot_img
spot_img
Tuesday, May 21, 2024
spot_img
Homeਪੰਜਾਬਪਹਿਲਵਾਨ ਜਸਪੂਰਨ ਸਿੰਘ ਪਰਿਵਾਰ ਨਾਲ ਡੇਰਾ ਬਾਬਾ ਪੁਸ਼ਪਾਨੰਦ ਵਿਖੇ ਨਤਮਸਤਕ ਹੋਏ

ਪਹਿਲਵਾਨ ਜਸਪੂਰਨ ਸਿੰਘ ਪਰਿਵਾਰ ਨਾਲ ਡੇਰਾ ਬਾਬਾ ਪੁਸ਼ਪਾਨੰਦ ਵਿਖੇ ਨਤਮਸਤਕ ਹੋਏ

ਪਹਿਲਵਾਨ ਜਸਪੂਰਨ ਸਿੰਘ ਪਰਿਵਾਰ ਨਾਲ ਡੇਰਾ ਬਾਬਾ ਪੁਸ਼ਪਾਨੰਦ ਵਿਖੇ ਨਤਮਸਤਕ ਹੋਏ

ਬੱਸੀ ਪਠਾਣਾਂ (ਮਨੀਸ਼ ਸ਼ਰਮਾ)- ਪਿੰਡ ਬਹਿਰਾਮਪੁਰ ਦੇ ਪ੍ਰਸਿੱਧ ਪਹਿਲਵਾਨ ਕੁਲਤਾਰ ਸਿੰਘ ਦੇ ਸਪੁੱਤਰ ਜਸਪੂਰਨ ਸਿੰਘ ਦੀ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਚੋਣ ਹੋਣ ਦੀ ਖੁਸ਼ੀ ਵਿਚ ਸਮੇਤ ਪਰਿਵਾਰ ਡੇਰਾ ਬਾਬਾ ਪੁਸ਼ਪਾਨੰਦ ਪਿੰਡ ਮੁੱਲਾਂਪੁਰ ਵਿਖੇ ਨਤਮਸਤਕ ਹੋਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਹਿਲਵਾਨ ਕੁਲਤਾਰ ਸਿੰਘ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਕਿਰਗੀਸਤਾਨ ਦੇਸ਼ ਦੇ ਵਿਸ਼ਦਿਕ ਸ਼ਹਿਰ ਵਿਚ 13 ਜੂਨ ਨੂੰ ਸ਼ੁਰੂ ਹੋ ਰਹੀ ਹੈ,ਜਿਸ ਵਿਚ ਏਸ਼ੀਆ ਭਰ ਦੇ ਨਾਮੀ ਪਹਿਲਵਾਨ ਅਖਾੜੇ ਵਿਚ ਨਿਤਰਨਗੇ।ਡੇਰਾ ਬਾਬਾ ਬੁੱਧ ਦਾਸ ਜੀ ਦੇ ਮਹੰਤ ਡਾ. ਸਿਕੰਦਰ ਸਿੰਘ, ਡੇਰਾ ਬਾਬਾ ਪੁਸ਼ਪਾਨੰਦ ਜੀ ਦੇ ਮਹੰਤ ਬਾਬਾ ਬਲਵਿੰਦਰ ਦਾਸ ਜੀ ਵੱਲੋਂ ਉਹਨਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਪਹਿਲਵਾਨ ਜਸਪੂਰਨ ਸਿੰਘ ਨੇ ਬੀਤੇ ਸਾਲ ਜੁਲਾਈ ਵਿਚ ਅੰਡਰ 17 ਮੁਕਾਬਲੇ ਵਿੱਚ ਆਪਣੇ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਪਿੰਡ ਬਹਿਰਾਮਪੁਰ ਦਾ ਨਾਂਅ ਰੌਸ਼ਨ ਕੀਤਾ ਸੀ।ਇਸ ਮੌਕੇ ਹਰਚੰਦ ਸਿੰਘ ਡੂਮਛੇੜੀ ਕਰਨੈਲ ਸਿੰਘ ਦੀਦਾਰ ਸਿੰਘ ਮਲਕੀਤ ਸਿੰਘ ਜਸਪ੍ਰੀਤ ਸਿੰਘ ਤੇ ਹੋਰ ਵੀ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments