spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਪਾਵਰਕਾਮ ਮੀਟਰ ਰੀਡਰ ਯੂਨੀਅਨ ਪੰਜਾਬ ਦਾ ਪੱਕਾ ਮੋਰਚਾ 58ਵੇ ਦਿਨ ਵਿੱਚ ਪ੍ਰਵੇਸ਼

ਪਾਵਰਕਾਮ ਮੀਟਰ ਰੀਡਰ ਯੂਨੀਅਨ ਪੰਜਾਬ ਦਾ ਪੱਕਾ ਮੋਰਚਾ 58ਵੇ ਦਿਨ ਵਿੱਚ ਪ੍ਰਵੇਸ਼

ਪਾਵਰਕਾਮ ਮੀਟਰ ਰੀਡਰ ਯੂਨੀਅਨ ਪੰਜਾਬ ਦਾ ਪੱਕਾ ਮੋਰਚਾ 58ਵੇ ਦਿਨ ਵਿੱਚ ਪ੍ਰਵੇਸ਼
*ਮਾਮਲਾ ਸਮਾਰਟ ਮੀਟਰਾ ਅਤੇ ਰੁਕੀਆ ਤਨਖਾਹਾਂ ਦਾ*
ਪਾਵਰਕਾਮ ਮੀਟਰ ਰੀਡਰ ਯੂਨੀਅਨ ਪੰਜਾਬ ਦਾ ਪੱਕਾ ਮੋਰਚਾ ਅੱਜ 58ਵੇ ਦਿਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ।ਜਥੇਬੰਦੀ ਵੱਲੋ ਅੱਜ ਰੋਸ ਪ੍ਦਰਸ਼ਨ ਕੀਤਾ ਗਿਆ। ਲਗਭਗ ਇੱਕ ਘੰਟਾ ਬਿਜਲੀ ਵਿਭਾਗ ਰੂਪਨਗਰ ਦੇ ਮੁੱਖ ਦਫਤਰ ਦੇ ਗੇਟ ਬੰਦ ਕੀਤੇ ਗਏ। ਜਿਸ ਉਪਰੰਤ ਇੰਜੀਨੀਅਰ ਸੁਖਜੀਤ ਸਿੰਘ ਜੀ ਪੀ.ਐਸ.ਪੀ.
ਸੀ.ਐਲ. ਸੰਚਾਲਣ ਮੰਡਲ ਹਲਕਾ ਰੂਪਨਗਰ ਜੀ ਵੱਲੋ ਜਥੇਬੰਦੀ ਨਾਲ ਮੀਟਿੰਗ ਕੀਤੀ ਗਈ ਅਤੇ ਜਥੇਬੰਦੀ ਦੀਆਂ ਮੰਗਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਪ੍ਸ਼ਾਸਨ ਵੱਲੋ ਜਥੇਬੰਦੀ ਦੀ ਮੀਟਿੰਗ ਮਾਣਯੋਗ ਡਿਪਟੀ ਕਮਿਸ਼ਨਰ ਰੂਪਨਗਰ ਜੀ ਨਾਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ।ਉਪਰੰਤ ਇਹ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਜੀ ਨਾਲ ਕਰਵਾਈ ਗਈ। ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਜੀ ਵੱਲੋਂ ਜਥੇਬੰਦੀ ਦੀਆਂ ਮੰਗਾਂ ਸਬੰਧੀ ਜਥੇਬੰਦੀ ਨੂੰ ਜੁਬਾਨੀ ਤੌਰ ਤੇ ਮੀਟਿੰਗ ਵਿੱਚ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਇਸੇ ਸੋਮਵਾਰ ਮਿਤੀ 17/04/2023 ਨੂੰ ਮੁੱਖ ਇੰਜੀਨੀਅਰ/ਸੰਚਾਲਨ (ਦੱਖਣ), ਪੰ.ਸ.ਪਾ.ਕਾਰਪੋ.ਲਿਮ., ਪਟਿਆਲਾ ਜੀ ਨਾਲ ਮੀਟਿੰਗ ਕਰਨ ਦਾ ਸਮਾਂ ਲੈ ਕੇ ਦਿੱਤਾ ਗਿਆ ਹੈ। ਜਿਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਜੀ ਨੇ ਜਥੇਬੰਦੀ ਨੂੰ ਜੁਬਾਨੀ ਹੁਕਮ ਜਾਰੀ ਕੀਤਾ ਗਿਆ ਹੈ ਕਿ ਪਟਿਆਲਾ ਵਿਖੇ ਮੀਟਿੰਗ ਕੀਤੀ ਜਾਵੇ ਅਤੇ ਜਥੇਬੰਦੀ ਦੀਆਂ ਮੰਗਾਂ ਸਬੰਧੀ ਵਿਭਾਗ ਨੂੰ ਜਾਣੂ ਕਰਵਾਇਆ ਜਾਵੇ।
ਉਪਰੰਤ ਰੂਪਨਗਰ ਸਹਿਰ ਵਿੱਚ ਹੋਣ ਵਾਲੇ ਰੋਸ ਮਾਰਚ ਨੂੰ ਮੁਲਤਵੀ ਕੀਤਾ ਗਿਆ।
ਇਸ ਮੌਕੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਭੰਗੂ, ਗੁਰਦੀਪ ਸਿੰਘ ਖਰੜ, ਕਿ੍ਸ਼ਨ ਕੁਮਾਰ ਲਾਲੜੂ, ਦੀਪਕ ਰਾਣਾ, ਪਲਵਿੰਦਰ ਸਿੰਘ, ਜਤਿੰਦਰ ਸਿੰਘ, ਪਿ੍ੰਸ ਕੁਮਾਰ, ਪਵਨ ਕੁਮਾਰ, ਗੁਰਮੁੱਖ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments