spot_img
spot_img
spot_img
spot_img
Sunday, May 19, 2024
spot_img
Homeਪਟਿਆਲਾਪਿੰਡ ਅਮਰਾਲਾ ਵਿੱਖੇ ਕਰਵਾਇਆ ਕ੍ਰਿਕੇਟ ਦਾ ਟੂਰਨਾਮੈਂਟ

ਪਿੰਡ ਅਮਰਾਲਾ ਵਿੱਖੇ ਕਰਵਾਇਆ ਕ੍ਰਿਕੇਟ ਦਾ ਟੂਰਨਾਮੈਂਟ

ਪਿੰਡ ਅਮਰਾਲਾ ਵਿੱਖੇ ਕਰਵਾਇਆ ਕ੍ਰਿਕੇਟ ਦਾ ਟੂਰਨਾਮੈਂਟ

ਬੱਸੀ ਪਠਾਣਾਂ:- (ਮਨੀਸ਼ ਸ਼ਰਮਾ ):-ਪਿੰਡ ਅਮਰਾਲਾ ਵਿੱਖੇ ਪਿੰਡ ਦੇ ਐਨ ਆਰ ਆਈ ਵੀਰਾ ਤੇ ਪਿੰਡ ਵਾਸੀਆਂ ਵੱਲੋਂਚੋਥਾ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਸ਼ਹਿਰਾਂ ਤੋਂ 48 ਟੀਮਾਂ ਨੇ ਭਾਗ ਲਿਆ।ਜਿਸ ਵਿੱਚ ਪਿੰਡ ਬਰਵਾਲਾ ਦੇ ਖਿਡਾਰੀਆਂ ਨੇ ਪਹਿਲਾ ਸਥਾਨ ਤੇ ਪਿੰਡ ਧਮੋਟ ਦੇ ਖਿਡਾਰੀਆਂ ਨੇ ਦੂਜਾ ਸਥਾਨ ਤੇ ਪਿੰਡ ਮੱਲ ਮਾਜਰਾ ਦੇ ਖਿਡਾਰੀਆਂ ਨੇ ਤੀਜਾ ਸਥਾਨ ਤੇ ਸ਼ਹਿਰ ਮਾਛੀਵਾੜਾ ਦੇ ਖਿਡਾਰੀਆਂ ਨੇ ਚੋਧਾ ਸਥਾਨ ਹਾਸਲ ਕਰਕੇ ਟ੍ਰਾਫੀ ਨੂੰ ਆਪਣੇ ਨਾਮ ‘ਤੇ ਕੀਤਾ। ਇਸ ਮੌਕੇ ਹਲਕਾ ਸਾਬਕਾ ਵਿਧਾਇਕ ਤੇ ਕਾਗਰਸ ਕਮੇਟੀ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਪੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨਾਂ ਨੇ ਖਿਡਾਰੀਆਂ ਨੂੰ ਟ੍ਰਾਫੀ ਤੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਐਨ ਆਰ ਆਈ ਵੀਰਾ ਦੀ ਤੇ ਪਿੰਡ ਵਾਸੀਆਂ ਦੀ ਪ੍ਰਸੰਸ਼ਾ ਕਰਕੇ ਹੋਏ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ, ਜੋ ਕਿ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ।ਇਸ ਮੌਕੇ ਕਾਗਰਸ ਪਾਰਟੀ ਪ੍ਰਧਾਨ ਅਮਿਤ ਸ਼ਰਮਾ ਮੰਡੀ ਗੋਬਿੰਦਗੜ੍ਹ, ਅਮਰਜੀਤ ਸਿੰਘ ਪਿੰਡ ਸ਼ਹੀਦਗੜ, ਪੀਏ ਜਸਵੀਰ ਸਿੰਘ ਭਾਦਲਾ, ਛਬੀਲ ਸਿੰਘ, ਰਣਵੀਰ ਸਿੰਘ, ਨਵਜੋਧ ਸਿੰਘ, ਤਰਨਜੀਤ ਸਿੰਘ, ਗੁਰਮੁੱਖ ਸਿੰਘ, ਗੁਰਿੰਦਰ ਸਿੰਘ, ਰਵੀ ਅਮਰਾਲਾ, ਨਵਕਿਰਨ, ਗੁਰਸੇਵਕ ਸਿੰਘ, ਮੰਨਿਦਰ ਸਿੰਘ, ਸੁਖਜਿੰਦਰ ਸਿੰਘ, ਦਿਲਬਾਗ ਸਿੰਘ ਅਮਰਾਲਾ ਤੋਂ ਸਮੂਹ ਪਿੰਡ ਵਾਸੀ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments