spot_img
spot_img
spot_img
spot_img
Tuesday, May 21, 2024
spot_img
Homeਪੰਜਾਬਪਿੰਡ ਮਾਈਸਰਖਾਨਾ ਦੀ ਹਦੂਦ ਅੰਦਰ 1 ਅਕਤੂਬਰ ਨੂੰ ਦੇਸ਼ੀ ਤੇ ਅੰਗਰੇਜ਼ੀ ਸ਼ਰਾਬ...

ਪਿੰਡ ਮਾਈਸਰਖਾਨਾ ਦੀ ਹਦੂਦ ਅੰਦਰ 1 ਅਕਤੂਬਰ ਨੂੰ ਦੇਸ਼ੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਰਹਿਣਗੇ ਬੰਦ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ

ਪਿੰਡ ਮਾਈਸਰਖਾਨਾ ਦੀ ਹਦੂਦ ਅੰਦਰ 1 ਅਕਤੂਬਰ ਨੂੰ ਦੇਸ਼ੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਰਹਿਣਗੇ ਬੰਦ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ

ਬਠਿੰਡਾ, (ਪਰਵਿੰਦਰ ਜੀਤ ਸਿੰਘ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਰਾਹੁਲ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੇ ਪਿੰਡ ਮਾਈਸਰਖਾਨਾ ਦੀ ਹਦੂਦ ਅੰਦਰ 1 ਅਕਤੂਬਰ, 2022 ਨੂੰ ਦੇਸ਼ੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਦੇ ਭੰਡਾਰ ਰੱਖਣ ਅਤੇ ਵੇਚਣ ਦੀ ਆਗਿਆ ਨਹੀਂ ਹੋਵੇਗੀ।

        ਜਾਰੀ ਹੁਕਮਾਂ ਅਨੁਸਾਰ ਬਠਿੰਡਾ ਜ਼ਿਲ੍ਹੇ ਦੀ ਤਹਿਸੀਲ ਮੌੜ ਅਧੀਨ ਪੈਂਦੇ ਪਿੰਡ ਮਾਈਸਰਖਾਨਾ ਵਿਖੇ 1 ਅਕਤੂਬਰ 2022 ਨੂੰ ਧਾਰਮਿਕ ਮੇਲਾ ਲੱਗ ਰਿਹਾ ਹੈ। ਮੇਲੇ ਦੌਰਾਨ ਲੋਕ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਕਰ ਸਕਦੇ ਹਨ, ਜਿਸ ਨਾਲ ਮੇਲੇ ਦੇ ਮਾਹੌਲ ਵਿੱਚ ਵਿਘਨ ਪੈ ਸਕਦਾ ਹੈ ਅਤੇ ਸ਼ਰਧਾਂਲੂਆਂ ਤੇ ਆਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ ਅਤੇ ਅਮਨ ਤੇ ਸਾਂਤੀ ਵੀ ਭੰਗ ਹੋ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments