spot_img
spot_img
spot_img
spot_img
Monday, May 27, 2024
spot_img
Homeਪੰਜਾਬਪੀੜਤ ਪਹਿਲਵਾਨ ਲੜਕੀਆਂ ਨੂੰ ਤੁਰੰਤ ਇਨਸਾਫ਼ ਦਿਉ,-- ਬੂਟਾ ਸਿੰਘ ਬੁਰਜ਼ ਗਿਲ,

ਪੀੜਤ ਪਹਿਲਵਾਨ ਲੜਕੀਆਂ ਨੂੰ ਤੁਰੰਤ ਇਨਸਾਫ਼ ਦਿਉ,– ਬੂਟਾ ਸਿੰਘ ਬੁਰਜ਼ ਗਿਲ,

ਪੀੜਤ ਪਹਿਲਵਾਨ ਲੜਕੀਆਂ ਨੂੰ ਤੁਰੰਤ ਇਨਸਾਫ਼ ਦਿਉ,– ਬੂਟਾ ਸਿੰਘ ਬੁਰਜ਼ ਗਿਲ,

ਨਾਭਾ 11 ਮਈ ( ਬਰਿੰਦਰਪਾਲ ਸਿੰਘ )ਪੰਜਾਬ ਦੀਆਂ ਸੰਘਰਸੀ ਜਥੇਬੰਦੀਆਂ ਦੇ ਸੱਦੇ ਤੇ ਉਲੰਪਿਕ ਖਿਡਾਰਨਾਂ ਨਾਲ ਹੁੰਦੇ ਸ਼ੋਸ਼ਣ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ ਗਿਲ ਦੀ ਅਗਵਾਈ ਵਿੱਚ ਪਿੰਡ ਰੱਖੜਾ ਵਿਖੇ ਫੈਡਰੇਸ਼ਨ ਪ੍ਰਧਾਨ ਬ੍ਰਿਜ ਭੂਸਨ ਦਾ ਪੂਤਲਾ ਫੂਕਿਆ ਗਿਆ ਜਿਲੇ ਭਰ ਤੋ ਆਏ ਕਿਸਾਨਾਂ ਨੂੰ ਸਬੋਧਨ ਕਰਦਿਆਂ ਬੂਟਾ ਸਿੰਘ ਬੁਰਜ਼ ਗਿਲ, ਸੂਬਾ ਸਕੱਤਰ ਜਗਮੋਹਣ ਸਿੰਘ ਪਟਿਆਲਾ, ਸੀ,ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਰਾਮ ਸਿੰਘ ਮਟੋਰੜਾ ਨੇ ਦੋਸ਼ ਲਾਇਆ ਕਿ ਇਕ ਪਾਸੇ ਇੱਥੋਂ ਦੇ ਹਾਕਮ ਅਤੇ ਸਰਕਾਰੀ ਮਸੀਨਰੀ ਵੱਲੋਂ ਅਤੇ ਬੇਟੀ ਬਚਾਓ ਅਤੇ ਬੇਟੀ ਪੜਾਓ ਦਾ ਢੰਡੋਰਾ ਪਿਟਿਆ ਜਾ ਰਿਹਾ ਹੈ ਜਦ ਕਿ ਤਗਮੇ ਜੇਤੂ ਖਿਡਾਰਨਾ ਇਨਸਾਫ਼ ਲੈਣ ਲਈ ਦਿੱਲੀ ਦੇ ਜੰਤਰ ਮੰਤਰ ਰੋਡ ਤੇ ਰੁਲ ਰਹੀਆਂ ਹਨ ਅਤੇ ਗੰਭੀਰ ਦੋਸ਼ ਲੱਗਣ ਦੇ ਬਾਵਜੂਦ ਵੀ ਦੋਸ਼ੀ ਨੂੰ ਹੱਥ ਨਹੀਂ ਪਾਇਆ ਜਾ ਰਿਹਾ, ਮੰਨ ਕਿ ਬਾਤ ਕਰਨ ਵਾਲਾ ਸ਼ਖ਼ਸ ਵੀ ਮੋਨ ਧਾਰੀ ਬੈਠਾ ਹੈ ਇਨਸਾਫ਼ ਲੈਣ ਲਈ ਖਿਡਾਰਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ
ਕਿਸਾਨੀ ਮਸਲਿਆਂ ਤੇ ਬੋਲਦਿਆਂ ਸੂਬਾ ਆਗੂ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਫਸਲਾਂ ਦੀ ਸਰਕਾਰੀ ਖਰੀਦ ਤੇ ਗਰੰਟੀ ਕਾਨੂੰਨ ਬਣਾਉਣਾ ਅਤੇ ਕਿਸਾਨਾਂ ਸਿਰ ਚੜਿਆਂ ਕਰਜ਼ਾ ਦਾ ਮੁੱਦਾ ਸਾਰੀਆਂ ਸਟੇਟਾਂ ਵਿਚ ਉਭਾਰਿਆ ਜਾਵੇਗਾ ਸਬੋਧਨ ਕਰਨ ਵਾਲੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਢੱਕੜੱਬਾ ਜ਼ਿਲ੍ਹਾ ਸਕੱਤਰ ਜਗਮੇਲ ਸਿੰਘ ਸੁਧੇਵਾਲ,ਸੀ, ਮੀਤ ਪ੍ਰਧਾਨ ਗੁਰਬਚਨ ਸਿੰਘ ਕਨਸੂਹਾ, ਜ਼ਿਲ੍ਹਾ ਪ੍ਰੈਸ ਸਕੱਤਰ ਟੈਹਲ ਸਿੰਘ ਕੱਕੇਪੁਰ, ਕ੍ਰਮਵਾਰ ਸਾਰੇ ਬਲਾਕ ਪ੍ਰਧਾਨ ਸਰਜੀਤ ਸਿੰਘ ਲਚਕਾਣੀ, ਮੁਖਤਿਆਰ ਸਿੰਘ ਕੱਕੇਪੁਰ, ਬਲਜੀਤ ਸਿੰਘ ਘਣੀਵਾਲ ਜਗਮੇਲ ਸਿੰਘ ਸੱਸਾਗੁਜਰਾ ਗੁਰਵਿੰਦਰ ਸਿੰਘ ਲੰਗ, ਮਹਿੰਦਰ ਸਿੰਘ ਬਿਨਾਂ ਹੇੜੀ ਗੁਰਧਿਆਨ ਸਿੰਘ ਖੇੜੀਂ ਗੌੜੀਆ , ਜਰਨੈਲ ਸਿੰਘ ਮਡੌੜ ਆਦਿ ਕਿਸਾਨ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments