ਪੀ ਆਰ ਟੀ ਸੀ ਦੀਆ 32 ਲੋਕਲ ਬੱਸਾਂ ਪਟਿਆਲਾ ਵਾਸੀਆ ਦੀ ਸੇਵਾ ਲਈ ਹਾਜ਼ਰ – ਚੇਅਰਮੈਨ ਹਡਾਨਾ
ਲੋਕ ਪੱਖੀ ਫੈਸਲਿਆਂ ਲਈ ਆਪ ਪਾਰਟੀ ਵੱਲੋਂ ਹਮੇਸ਼ਾ ਮੁੱਢਲੀ ਪਹਿਲ- ਹਡਾਨਾ
ਪਟਿਆਲਾ 3 ਜੂਨ ( ਸੰਨੀ ਕੁਮਾਰ ):-ਬੀਤੇ ਦਿਨੀ ਕੈਬਿਨਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਅਤੇ ਪਟਿਆਲਾ ਸ਼ਹਿਰੀ ਦੇ ਸੂਝਵਾਨ ਐਮ ਐਲ ਏ ਅਜੀਤਪਾਲ ਸਿੰਘ ਕੋਹਲੀ ਰਾਹੀ ਪੁਰਾਣੇ ਬੱਸ ਅੱਡੇ ਦੇ ਨਾਲ ਲਗਦੇ ਦੁਕਾਨਦਾਰਾਂ ਨੇ ਚੇਅਰਮੈਨ ਰਣਜੋਧ ਸਿੰਘ ਹਡਾਨਾ ਨੂੰ ਇੱਕ ਮੰਗ ਪੱਤਰ ਦਿੱਤਾ, ਜਿਸ ਵਿਚ ਜ਼ਿਕਰ ਕੀਤਾ ਗਿਆ ਕਿ ਕੁੱਝ ਬੱਸਾ (30 ਤੋਂ 50 ਕਿਲੋਮੀਟਰ ਤੱਕ ਜਾਉਣ ਵਾਲੀਆ) ਨੂੰ ਪਟਿਆਲਾ ਦੀਆਂ ਮੇਨ ਜਗਾਵਾਂ ਨਾਲ ਕਨੈਕਟੀਵਿਟੀ ਕਰ ਕੇ ਮੁੜ ਚਾਲੂ ਕੀਤਾ ਜਾਵੇ।
ਇਸ ਮੌਕੇ ਚੇਅਰਮੈਨ ਹਡਾਨਾ ਨੇ ਕਿਹਾ ਕਿ ਲੋਕ ਪੱਖੀ ਫੈਸਲਿਆਂ ਲਈ ਆਪ ਪਾਰਟੀ ਵੱਲੋਂ ਹਮੇਸ਼ਾ ਮੁੱਢਲੀ ਪਹਿਲ ਕਰਦੀ ਹੈ। ਉਨਾਂ ਕਿਹਾ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਬਣੇ ਨਵੇਂ ਬੱਸ ਅੱਡੇ ਤੋਂ ਲੋਕ ਕਾਫੀ ਖੁਸ਼ ਨਜਰ ਆ ਰਹੇ ਹਨ। ਇਸ ਅੱਡੇ ਨੂੰ ਹੋਰ ਸੁਵਿਧਾਵਾਂ ਨਾਲ ਲੈਸ ਕਰਨ ਲਈ ਪੀਆਰਟੀਸੀ ਦੇ ਆਲਾ ਆਫਿਸਰਜ ਅਤੇ ਜਿਲ੍ਹਾਂ ਪ੍ਰਸ਼ਾਸ਼ਨ ਤੱਤਪਰ ਹੈ। ਵਿਭਾਗ ਵੱਲੋਂ ਲੋਕਾਂ ਦੀ ਮੰਗ ਅਨੁਸਾਰ ਕਈ ਬੱਸਾਂ ਦੀ ਕਨੈਕਟੀਵਿਟੀ ਸ਼ਹਿਰ ਅੰਦਰੋ ਟੁੱਟ ਗਈ ਸੀ, ਜਿਸ ਕਾਰਨ ਪੀਆਰਟੀਸੀ ਵੱਲੋਂ ਕੁਲ 32 ਬੱਸਾਂ ਪਟਿਆਲਾ ਸ਼ਹਿਰ ਦੇ ਲੋਕਾਂ ਦੀ ਸਹੂਲਤ ਲਈ ਲਗਾਈਆਂ ਗਈਆਂ ਹਨ। ਇਹ ਬੱਸਾਂ ਪਟਿਆਲਾ ਦੀਆਂ ਹਰ ਮੇਨ ਜਗਾਵਾਂ ਗੁਰਦੁਆਰਾ ਸਾਹਿਬ, ਮੰਦਿਰ, ਹਸਪਤਾਲ ਆਦਿ ਜਰੂਰੀ ਜਗਾਵਾਂ ਤੇ ਲੋਕਾਂ ਨੂੰ ਪਹੁੰਚ ਕਰਵਾਉਣ ਵਿੱਚ ਸਮਰੱਥ ਹਨ। ਇਸ ਦੇ ਨਾਲ ਹੀ ਪਟਿਆਲੇ ਦੇ ਹਰ ਐਟਰੀ ਪੁਆਇੰਟ ਤੋਂ ਸ਼ਹਿਰ ਦੇ ਅੰਦਰ ਆਸਾਨੀ ਨਾਲ ਆਉਣ ਲਈ ਬੱਸਾਂ ਦਾ ਇੰਤਜਾਮ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੀ ਜੇਕਰ ਕੋਈ ਵੀ ਕਮੀ ਹੈ ਤਾਂ ਉਸਨੂੰ ਜਲਦ ਅਫ਼ਸਰ ਸਾਹਿਬਾਨਾਂ ਅਤੇ ਪ੍ਰਸ਼ਾਸ਼ਨ ਨਾਲ਼ ਮੀਟਿੰਗ ਕਰ ਕੇ ਫੌਰੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਕੈਬਿਨਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਅਤੇ ਐਮ ਐਲ ਏ ਅਜੀਤਪਾਲ ਕੋਹਲੀ ਨੂੰ ਨਵੇਂ ਬੱਸ ਅੱਡੇ ਦੀ ਮੁੜ ਵਧਾਈ ਦਿੰਦਿਆ ਕਿਹਾ ਕਿ ਪੰਜਾਬ ਵਿੱਚ ਅਜਿਹਾ ਇੱਕਲੋਤਾ ਬੱਸ ਅੱਡਾ ਪੰਜਾਬ ਦੀ ਚਕਾਚੌਂਦ ਨੂੰ ਹੋਰ ਉੱਚਾ ਕਰਦਾ ਹੈ। ਉਨਾਂ ਹਡਾਨਾ ਵੱਲੋਂ ਲੋਕ ਪੱਖੀ ਕੰਮਾਂ ਵਿੱਚ ਹਰ ਵੇਲੇ ਮੋਹਰੀ ਰਹਿ ਕੇ ਹੱਲ ਕਰਨ ਅਤੇ ਕੰਮ ਦੇ ਪ੍ਰਤੀ ਜ਼ਜਬੇ ਦੀ ਤਾਰੀਫ ਕਰਦਿਆ ਕਿਹਾ ਕਿ ਹੁਣ ਪੁਰਾਣੀਆਂ ਸਰਕਾਰਾਂ ਵਾਂਗ ਕੋਈ ਵੀ ਲੀਡਰ ਜਾਂ ਚੇਅਰਮੈਨ ਲਾਰੇ ਨਹੀ ਲਗਾਉਂਦੇ, ਬਲਕਿ ਫੌਰੀ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਇਸ ਮੌਕੇ ਦੁਕਾਨਦਾਰ ਐਸੋਸੀਏਸ਼ਨ, ਰੇਹੜੀ ਯੂਨੀਅਨ ਅਤੇ ਹੋਰ ਕਈ ਪਾਰਟੀ ਵਰਕਰ ਮੌਜੂਦ ਰਹੇ।