spot_img
spot_img
spot_img
spot_img
Monday, May 27, 2024
spot_img
Homeਪਟਿਆਲਾਪੁਰਾਣੀ ਪੈਂਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਤੋਂ ਨਰਾਜ਼ ਐਨ ਪੀ ਐਸ ਮੁਲਾਜਮ...

ਪੁਰਾਣੀ ਪੈਂਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਤੋਂ ਨਰਾਜ਼ ਐਨ ਪੀ ਐਸ ਮੁਲਾਜਮ ਫੜਨਗੇ ਸੰਘਰਸ਼ ਦਾ ਰਾਹ

*ਪੁਰਾਣੀ ਪੈਂਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਤੋਂ ਨਰਾਜ਼ ਐਨ ਪੀ ਐਸ ਮੁਲਾਜਮ ਫੜਨਗੇ ਸੰਘਰਸ਼ ਦਾ ਰਾਹ*

*ਆਪ ਸਰਕਾਰ ਮੁਲਾਜ਼ਮਾ ਨਾਲ ਕੀਤੇ ਵਾਅਦੇ ਤੋਂ ਭੱਜਦੀ ਆ ਰਹੀ ਨਜ਼ਰ*
ਦੇਵੀਗੜ੍ਹ 19 ਜਨਵਰੀ ( ਸੰਨੀ ਕੁਮਾਰ ) – ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਬਲਾਕ ਪੱਧਰੀ ਦੇਵੀਗੜ੍ਹ ਵਿਖੇ ਮੀਟਿੰਗ ਹੋਈ।ਜਿਸ ਵਿੱਚ ਪੰਜਾਬ ਸਰਕਾਰ ਵੱਲੋ ਪੁਰਾਣੀ ਪੈਂਨਸ਼ਨ ਬਹਾਲੀ ਦੇ ਐਲਾਨ ਤੋਂ ਬਾਅਦ ਕੀਤੇ ਅਧੂਰੇ ਨੋਟੀਫਿਕੇਸ਼ਨ ਨੂੰ ਆੜੇ ਹੱਥੀਂ ਲਿਆ ਗਿਆ। ਪੁਰਾਣੀ ਪੈਨਸ਼ਨ ਬਹਾਲੀ ਦੇ ਆਗੂ ਪਰਮਜੀਤ ਸਿੰਘ, ਜਸਵਿੰਦਰ ਸਮਾਣਾ,ਹਿੰਮਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਂਨਸ਼ਨ ਬਹਾਲ ਕਰਨ ਦੇ ਫੈਸਲੇ ਤੋਂ ਬਾਅਦ ਇਸ ਸਬੰਧੀ ਜੋ ਨੋਟੀਫਿਕੇਸ਼ਨ ਕੀਤਾ ਗਿਆ ਉਹ ਮਹਿਜ ਚੋਣ ਸਟੰਟ ਹੋ ਨਿੱਬੜਿਆ ਹੈ। ਅੱਜ ਇਸ ਫੈਸਲੇ ਨੂੰ ਢਾਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਕਿਸੇ ਕਰਮਚਾਰੀ ਦੀ ਐਨ ਪੀ ਐਸ ਅਧੀਨ ਕਟੌਤੀ ਬੰਦ ਹੋਈ ਅਤੇ ਨਾ ਹੀ ਕਿਸੇ ਵੀ ਕਰਮਚਾਰੀ ਦਾ ਜੀ ਪੀ ਐਫ ਨੰਬਰ ਅਲਾਟ ਹੋਇਆ ਹੈ। ਅਜਿਹੇ ਵਿੱਚ ਪੰਜਾਬ ਭਰ ਦਾ ਮੁਲਾਜ਼ਮ ਵਰਗ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਹੈ। ਹਰਪ੍ਰੀਤ ਉਪਲ, ਸ਼ਿਵਪਰੀਤ, ਤਲਵਿੰਦਰ ਖਰੋੜ,ਹਾਕਮ ਖਨੋੜਾ, ਆਗੂਆ ਨੇ ਇਹ ਸ਼ੰਕਾ ਵੀ ਜਾਹਿਰ ਕੀਤੀ ਗਈ ਕਿ ਹੋ ਸਕਦਾ ਹੈ ਸਰਕਾਰ ਨੇ ਹਿਮਾਚਲ ਅਤੇ ਗੁਜਰਾਤ ਚੋਣਾ ਨੂੰ ਮੁੱਖ ਰੱਖ ਕੇ ਸਿਆਸੀ ਲਾਹਾ ਲੈਣ ਲਈ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਐਲਾਨ ਕੀਤਾ ਗਿਆ ਹੋਵੇ। ਇਸ ਸਬੰਧੀ ਇਹ ਕਿਹਾ ਗਿਆ ਸੀ ਕਿ ਜਲਦ ਹੀ ਐਸ ਓ ਪੀ ਜਾਰੀ ਕਰਕੇ ਪੁਰਾਣੀ ਪੈਂਨਸ਼ਨ ਨੂੰ ਲਾਗੂ ਕਰ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਐਨ ਪੀ ਐਸ ਮੁਲਾਜਮਾਂ ਵਿੱਚ ਘੋਰ ਨਿਰਾਸ਼ਾ ਪਾਈ ਜਾ ਰਹੀ ਹੈ। ਸੂਬੇ ਭਰ ਸੂਬਾ ਕਮੇਟੀ ਤੋਂ ਪ੍ਰਾਪਤ ਪ੍ਰੋਗਰਾਮ ਤਹਿਤ 23 ਜਨਵਰੀ ਤੋਂ 31 ਜਨਵਰੀ ਤੱਕ ਬਲਾਕ ਪੱਧਰ ਤੇ ਅਤੇ 1ਫਰਵਰੀ ਤੋਂ 7 ਫਰਵਰੀ ਦੌਰਾਨ ਜਿਲਾ ਪੱਧਰ ਤੇ ਇਸ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ਼ ਜਾਹਰ ਕੀਤਾ ਜਾਵੇਗਾ। ਅਤੇ ਜੇਕਰ ਫਿਰ ਵੀ ਸਰਕਾਰ ਵੱਲੋਂ ਜੇਕਰ ਕੋਈ ਠੋਸ ਉਪਰਾਲੇ ਨਾ ਕੀਤੇ ਗਏ ਤਾਂ ਮਜਬੂਰਨ ਪੰਜਾਬ ਭਰ ਦੇ ਐਨ ਪੀ ਐਸ ਮੁਲਾਜਮ ਸੂਬਾ ਪੱਧਰੀ ਵੱਡੀ ਰੈਲੀ ਕਰਨਗੇ। ਡਾ.ਬਲਜਿੰਦਰ ਸਿੰਘ, ਨਵਦੀਪ ਸ਼ਰਮਾ ਭੀਮ ਪਟਿਆਲਾ, ਹਰਵਿੰਦਰ ਸੰਧੂ, ਹਰਦੀਪ ਪਟਿਆਲਾ, ਕਰਮਜੀਤ ਪਟਿਆਲਾ, ਅਮਰੀਕ ਖੇੜੀ ਰਾਜੂ, ਜਸਵੀਰ ਪਟਿਆਲਾ, ਗੁਰਪ੍ਰੀਤ ਪਟਿਆਲਾ ਗੁਰਸ਼ਰਨ ਸਿੰਘ ਵਿਰਕ, ਸੁਖਵਿੰਦਰ ਚਪਰਾੜ, ਕੁਲਦੀਪ ਜਲਬੇੜਾ, ਮਨਕਿੰਦਰ ਸਿੰਘ,ਮੇਹਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪੱਧਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਬਾਰ ਐਨ ਪੀ ਐਸ ਮੁਲਾਜਮਾਂ ਦਾ ਹੜ ਸਰਕਾਰ ਲਈ ਮੁਸੀਬਤ ਬਣ ਸਕਦਾ ਹੈ। ਪੰਜਾਬ ਸਰਕਾਰ ਨੂੰ ਇਸ ਸਮੇਂ ਹਿਮਾਚਲ ਸਰਕਾਰ ਤੋਂ ਸੇਧ ਲੈਣੀ ਚਾਹੀਦੀ ਹੈ। ਹਿਮਾਚਲ ਵਿੱਚ ਸਰਕਾਰ ਬਣੀ ਨੂੰ ਕੁੱਝ ਕੁ ਦਿਨ ਹੀ ਹੋਏ ਹਨ ਪਰ ਹਿਮਾਚਲ ਸਰਕਾਰ ਵੱਲੋਂ ਪੁਰਾਣੀ ਪੈਂਨਸ਼ਨ ਬਹਾਲ ਕਰਨ ਸਬੰਧੀ ਬੜੀ ਤੇਜ਼ੀ ਨਾਲ ਕਦਮ ਚੁੱਕੇ ਜਾ ਰਹੇ ਹਨ ।ਉਮੀਦ ਹੈ ਪੰਜਾਬ ਸਰਕਾਰ ਲੋਕਹਿੱਤ ਦੀ ਸਰਕਾਰ ਹੋਣ ਦਾ ਸਬੂਤ ਦੇਵੇਗੀ ਅਤੇ ਤੁਰੰਤ ਪੁਰਾਣੀ ਪੈਂਨਸ਼ਨ ਬਹਾਲ ਕਰਕੇ ਐਨ ਪੀ ਐਸ ਕਟੌਤੀ ਬੰਦ ਕਰਕੇ ਜੀ ਪੀ ਐਫ ਨੰਬਰ ਅਲਾਟ ਕਰਦੇ ਹੋਏ ਜੀ ਪੀ ਐਫ ਕਟੌਤੀ ਸ਼ੁਰੂ ਕਰੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments