spot_img
spot_img
spot_img
spot_img
Sunday, May 19, 2024
spot_img
Homeਪਟਿਆਲਾਪੁਰਾਣੀ ਪੈਨਸ਼ਨ ਦੀ ਬਹਾਲੀ ਲਈ 26 ਫਰਵਰੀ ਨੂੰ ਕੀਤੀ ਜਾਵੇਗੀ ਸੂਬਾ ਪੱਧਰੀ...

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 26 ਫਰਵਰੀ ਨੂੰ ਕੀਤੀ ਜਾਵੇਗੀ ਸੂਬਾ ਪੱਧਰੀ ਰੈਲੀ

*ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਸਰਕਾਰ ਵੱਲੋਂ ਜਾਰੀ ਕੀਤੇ ਲੰਗੜੇ ਨੋਟੀਫਿਕੇਸ਼ਨ ਦੀ ਕਾਪੀਆਂ ਸਾੜੀਆਂ*

*ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 26 ਫਰਵਰੀ ਨੂੰ ਕੀਤੀ ਜਾਵੇਗੀ ਸੂਬਾ ਪੱਧਰੀ ਰੈਲੀ*
ਦੇਵੀਗੜ੍ਹ 12 ਜਨਵਰੀ ( ਸੰਨੀ ਕੁਮਾਰ )
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਬਲਾਕ ਦੇਵੀਗੜ੍ਹ ਜਿਲਾ ਪਟਿਆਲਾ ਵਿਖੇ ਵੱਡੇ ਪੱਧਰ ਤੇ ਮੁਲਾਜਮ ਸਾਥੀਆਂ ਵਲੋਂ ਇੱਕਠੇ ਹੋ ਕੇ ਸਰਕਾਰ ਵੱਲੋਂ ਜਾਰੀ ਕੀਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਜਾਰੀ ਕੀਤੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।
ਇਸ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪਟਿਆਲਾ ਦੇ ਆਗੂ ਹਰਪ੍ਰੀਤ ਉਪਲ, ਨਵਦੀਪ ਸ਼ਰਮਾ, ਅਮਰੀਕ ਸਿੰਘ, ਨੇ ਕਿਹਾ ਕੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਵਾਅਦੇ ਕੀਤੇ ਸੀ। ਪਰ 9 ਮਹੀਨੇ ਬੀਤਣ ਤੋਂ ਬਾਅਦ ਵੀ ਵਾਅਦੇ ਧਰੇ ਧਰਾਏ ਰਹਿਗੇ। ਸਰਕਾਰ ਵਲੋਂ ਜੋ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਉਸਨੇ ਤਾਂ ਮੁਲਾਜਮਾਂ ਅੰਦਰ ਹੋਰ ਰੋਸ ਪੈਦਾ ਕਰ ਦਿੱਤਾ ਹੈ। ਬਲਜਿੰਦਰ ਸਿੰਘ, ਪ੍ਰਮੋਦ ਕੁਮਾਰ, ਮੇਹਰ ਸਿੰਘ, ਵਲੋਂ ਕਿਹਾ ਗਿਆ ਕਿ ਸਰਕਾਰ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਪੂਰਾ ਨੋਟੀਫਿਕੇਸ਼ਨ ਜਾਰੀ ਕਰੇ, ਐਨ ਪੀ ਐਸ ਵਿੱਚ ਜੋ ਮੁਲਾਜਮਾਂ ਦਾ ਪੈਸਾ ਹਰ ਮਹੀਨੇ ਪਾਇਆ ਜਾਂਦਾ ਉਸਨੂੰ ਬੰਦ ਕਰਕੇ ਜੀ ਪੀ ਫੰਡ ਵਿੱਚ ਪਾਇਆ ਜਾਵੇ। ਪ੍ਰਦੀਪ ਕੁਮਾਰ, ਮਨਕਿੰਦਰ ਸਿੰਘ, ਬਲਵਿੰਦਰ ਗੋਸਵਾਮੀ,ਮਨੋਜ ਕੁਮਾਰ ਸਾਥੀਆਂ ਨੇ ਕਿਹਾ ਕਿ ਜੇਕਰ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦਾ ਪੂਰਾ ਨੋਟੀਫਿਕੇਸ਼ਨ ਜਾਰੀ ਨਹੀ ਕਰਦੀ ਤਾ 26 ਫਰਵਰੀ ਨੂੰ ਮੁੱਖ ਮੰਤਰੀ ਦੇ ਜਿਲੇ ਸੰਗਰੂਰ ਅੰਦਰ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਇਸ ਸਮੇਂ ਗੁਰਪ੍ਰੀਤ ਕੌਰ, ਸੀਮਾ ਮੈਡਮ,ਮੋਨਿਕਾ ਸਿੰਗਲਾ, ਸਿਮਰਨਜੀਤ ਕੌਰ ,ਅਮਨਦੀਪ ਕੌਰ, ਵੀਰਭਾਨ ,ਗੁਰਪ੍ਰੀਤ ਸਿੰਘ, ਰਿਸ਼ੀਪਾਲ, ਜੈ ਸਿੰਘ, ਯਾਦਵਿੰਦਰ ਸਿੰਘ,ਵਕੀਲ ਸਿੰਘ, ਸੁਖਵਿੰਦਰ ਸਿੰਘ ਚਪਰਾੜ, ਗੁਰਵਿੰਦਰ ਚਿੜਵੀ ਵੀ ਮੌਜੂਦ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments