ਪੁਲਿਸ ਟੀਮ ਨੇ ਬਸੀ ਪਠਾਣਾਂ ਚ ਫਲੈਗ ਮਾਰਚ ਕੱਢਿਆ
ਬਸੀ ਪਠਾਣਾ, (ਮਨੀਸ਼ ਸ਼ਰਮਾ ):-ਬਸੀ ਪਠਾਣਾਂ ਪੁਲਿਸ ਵੱਲੋਂ 1 ਤੋਂ 7 ਜੂਨ ਤੱਕ ਚੱਲਣ ਵਾਲੇ ਘੱਲੂਘਾਰਾ ਹਫਤੇ ਦੇ ਮੱਦੇਨਜ਼ਰ ਐਸ ਪੀ (ਹੈਡਕਵਾਟਰ) ਰਮਿੰਦਰ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਐਸ ਪੀ ਰਮਿੰਦਰ ਸਿੰਘ ਨੇ ਕਿਹਾ ਕਿ ਫਲੈਗ ਮਾਰਚ ਦਾ ਮੁੱਖ ਉਦੇਸ਼ ਮਾੜੇ ਅਨਸਰਾਂ ਨੂੰ ਚਿਤਾਵਨੀ ਦੇਣ ਦੇ ਨਾਲ ਨਾਲ ਉਨ੍ਹਾਂ ਤੇ ਦਬਾਅ ਬਣਾਉਣਾ ਹੈ, ਤਾ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਸਮਾਂ ਰਹਿੰਦੇ ਰੋਕਿਆ ਜਾ ਸਕੇ। ਡੀ ਐਸ ਪੀ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਮਾਰਚ ਨਾਲ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਬਣੀ ਰਹਿੰਦੀ ਹੈ। ਉਨ੍ਹਾਂ ਲੋਕਾਂ ਨੂੰ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਬਾਰੇ ਤੁਰੰਤ ਪੁਲੀਸ ਨੂੰ ਸੂਚਨਾ ਦੇਣ ਦੀ ਅਪੀਲ ਵੀ ਕੀਤੀ ਹੈ। ਇਸ ਮੌਕੇ ਡੀ ਐਸ ਪੀ ਅਮਰਪ੍ਰੀਤ ਸਿੰਘ , ਐਸ ਐਚ ੳ ਹਰਵਿੰਦਰ ਸਿੰਘ ਨਾਲ ਹੋਰ ਜਵਾਨ ਵੀ ਮੌਜੂਦ ਸਨ।