spot_img
spot_img
spot_img
spot_img
Sunday, April 14, 2024
spot_img
Homeਪਟਿਆਲਾਪੈਨਸ਼ਨ ਹੋਮ ਦਾ ਕਬਜ਼ਾ ਛੁਡਵਾਉਣ ਲਈ ਪੈਨਸ਼ਨਰਾਂ ਨੇ ਵਿਧਾਇਕ ਕੋਹਲੀ ਨੂੰ ਦਿੱਤਾ...

ਪੈਨਸ਼ਨ ਹੋਮ ਦਾ ਕਬਜ਼ਾ ਛੁਡਵਾਉਣ ਲਈ ਪੈਨਸ਼ਨਰਾਂ ਨੇ ਵਿਧਾਇਕ ਕੋਹਲੀ ਨੂੰ ਦਿੱਤਾ ਮੰਗ ਪੱਤਰ

-ਪੈਨਸ਼ਨ ਹੋਮ ਦਾ ਕਬਜ਼ਾ ਛੁਡਵਾਉਣ ਲਈ ਪੈਨਸ਼ਨਰਾਂ ਨੇ ਵਿਧਾਇਕ ਕੋਹਲੀ ਨੂੰ ਦਿੱਤਾ ਮੰਗ ਪੱਤਰ
ਪਟਿਆਲਾ, 22 ਫਰਵਰੀ-( ਸੰਨੀ ਕੁਮਾਰ)-ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੇ ਵਫਦ ਨੇ ਮੰਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਨੁਮਾਇੰਦੇ ਜਗਜੀਤ ਸਿੰਘ ਦੁਆ, ਅਜੀਤ ਸਿੰਘ ਸੈਣੀ, ਪਰਮਜੀਤ ਸਿੰਘ ਮਗੋ ਅਤੇ ਹਰਚਰਨ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਚ ਪੈਨਸ਼ਨਰਜ਼ ਮੌਜੂਦ ਸਨ। ਵਫਦ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਦੱਸਿਆ ਕਿ ਸਾਲ 2006 ਵਿੱਚ ਸਟੇਟ ਕਾਲਜ ਦੇ ਸਾਹਮਣੇ ਖਾਲੀ ਪਈ ਪੀ ਡਬਲਿਊ ਡੀ ਦੀ ਜਗ੍ਹਾ ਤਤਕਾਲੀਨ ਡਿਪਟੀ ਕਮਿਸ਼ਨਰ ਤੇਜਵੀਰ ਸਿੰਘ ਨੇ ਪੈਨਸ਼ਨ ਹੋਮ ਲਈ ਅਲਾਟ ਕਰ ਦਿੱਤੀ ਸੀ। ਇਨ੍ਹਾਂ ਹੀ ਨਹੀਂ 30 ਲੱਖ ਰੁਪਏ ਫੰਡ ਦੇ ਕੇ ਬਿਲਡਿੰਗ ਬਣਵਾਈ ਸੀ ਅਤੇ ਨਾਲ ਹੀ ਸਾਰੀ ਜਗ੍ਹਾ ਦੁਆਲੇ ਚਾਰ ਦੁਆਰੀ ਕਢਵਾ ਦਿੱਤੀ ਸੀ। ਵਫਦ ਨੇ ਦੱਸਿਆ ਕਿ ਸਾਲ 2013 ਚ ਸਟੇਟ ਕਾਲਜ ਮੈਨਜਮੈਂਟ ਨੇ ਇਸ ਜਗ੍ਹਾ ਨੂੰ ਆਪਣੇ ਕਬਜੇ ਵਿਚ ਲੈ ਲਿਆ, ਜਦਕਿ ਅਲਾਟਮੈਂਟ ਸਮੇ ਦੇ ਸਾਰੇ ਕਾਗਜ਼ਾਤ ਸਾਡੇ ਕੋਲ ਹਨ। ਵਫਦ ਨੂੰ ਵਿਸ਼ਵਾਸ ਦਿਵਾਉਂਦਿਆ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਸਚਾਈ ਸਾਹਮਣੇ ਲਿਆਂਦੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments