spot_img
spot_img
spot_img
spot_img
Sunday, May 19, 2024
spot_img
Homeਪੰਜਾਬਪੌਦੇ ਦਿੰਦੇ ਨੇ ਸਾਨੂੰ ਜ਼ਿੰਦਗੀ ਅਤੇ ਸਾਡੇ ਮਨਾਂ ਨੂੰ ਸਕੂਨ ਤੇ ਰਾਹਤ--...

ਪੌਦੇ ਦਿੰਦੇ ਨੇ ਸਾਨੂੰ ਜ਼ਿੰਦਗੀ ਅਤੇ ਸਾਡੇ ਮਨਾਂ ਨੂੰ ਸਕੂਨ ਤੇ ਰਾਹਤ– ਏ.ਐਸ.ਆਈ ਜਤਿੰਦਰ ਕੁਮਾਰ

ਪੌਦੇ ਦਿੰਦੇ ਨੇ ਸਾਨੂੰ ਜ਼ਿੰਦਗੀ ਅਤੇ ਸਾਡੇ ਮਨਾਂ ਨੂੰ ਸਕੂਨ ਤੇ ਰਾਹਤ– ਏ.ਐਸ.ਆਈ ਜਤਿੰਦਰ ਕੁਮਾਰ
ਵਿਰਾਸਤ ਵੈਲਫ਼ੇਅਰ ਸੁਸਾਇਟੀ ਨਵੀਂ ਆਨਾਜ ਮੰਡੀ ਨੇ ਮਨਾਇਆ ਵਣ ਮਹਾਂਉਤਸਵ
ਪਟਿਆਲਾ 14 ਜੁਲਾਈ ( ਸੰਨੀ ਕੁਮਾਰ )  ਵਿਰਾਸਤ ਵੈਲਫ਼ੇਅਰ ਸੁਸਾਇਟੀ ਵਲੋਂ ਪ੍ਰਸਿੱਧ ਚਿੱਤਰਕਾਰ ਤੇ ਸਮਾਜ ਸੇਵਕ ਮਨਜੀਤ ਸਿੰਘ ਚਿੱਤਰਕਾਰ ਦੀ ਪ੍ਰਧਾਨਗੀ ਹੇਠ ਵਣ ਮਹਾਂਉਤਸਵ ਮਨਾਉਣ ਲਈ ਪੁਲਿਸ ਸਟੇਸ਼ਨ ਨਵੀਂ ਅਨਾਜ ਮੰਡੀ ਦੇ ਵਿਹੜੇ ਚ’ ਭਰਭੂਰ ਛਾਂ ਦੇਣ ਅਤੇ ਬਹੁਤ ਹੀ ਘੱਟ ਪਾਣੀ ਸੋਖ਼ਣ ਵਾਲੇ ਪੌਦੇ ਲਗਾਏ ਗਏ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਉੱਘੇ ਸਮਾਜਸੇਵੀ ਵਾਤਾਵਰਣ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁੱਪਤਾ ਸਰਪ੍ਰਸਤ ਰੈਡ ਕਰਾਸ ਪਟਿਆਲਾ ਬ੍ਰਾਂਚ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਸਨ।
ਨਵੀਂ ਅਨਾਜ ਮੰਡੀ ਪੁਲਿਸ ਸਟੇਸ਼ਨ ਦੇ ਸਹਾਇਕ ਸਬ ਇੰਸਪੈਕਟਰ ਜਤਿੰਦਰ ਕੁਮਾਰ ਨੇ ਵਿਰਾਸਤ ਵੈਲਫ਼ੇਅਰ ਸੁਸਾਇਟੀ ਦੇ ਸਮੂੰਹ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੌਦੇ ਸਾਨੂੰ ਜ਼ਿੰਦਗੀ ਤੇ ਜਖ਼ਮੀ ਮਨਾਂ ਨੂੰ ਸਕੂੰਨ ਤੇ ਰਾਹਤ ਬਖ਼ਸਦੇ ਹਨ। ਜਤਿੰਦਰ ਕੁਮਾਰ ਨੇ “ਇੱਕ ਮਨੁੱਖ ਲਗਾਵੇ ਪੰਜ ਰੁੱਖ” ਦਾ ਨਾਅਰਾ ਦੇਕੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ।
ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਭਗਵਾਨ ਦਾਸ ਗੁੱਪਤਾ ਨੇ ਲੋਕਾਂ ਨੂੰ ਆਪਣੇ ਤੇ ਬੱਚਿਆਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ, ਸੇਵਾ ਨਿਯੁਕਤੀ, ਤਰੱਕੀ  ਤੇ ਸੇਵਾ ਮੁਕਤੀ  ਮੌਕੇ  ਆਪਣੇ ਚੌਗਿਰਦੇ ਵਿੱਚ ਵੱਧ ਤੋਂ ਵੱਧ ਬੂਟੇ  ਲਗਾੳਣੇ ਚਾਹੀਦੇ ਹਨ।
ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਕਿਸੇ ਵੀ ਰਿਹਾਇਸੀ ਮਕਾਨ ਦੇ ਨਕਸ਼ੇ ਦੀ ਮਨਜ਼ੂਰੀ ਲਈ ਪੰਜ ਪੌਦਿਆਂ ਦੀ ਸਰਤ ਜਰੂਰੀ ਕਰੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵਨ ਮਿੱਤਲ,ਸਹਾਇਕ ਸਬ ਇੰਸਪੈਕਟਰ ਰਣਧੀਰ ਸਿੰਘ, ਹਵਲਦਾਰ ਕਾਬਲ ਸਿੰਘ, ਹੰਸ ਰਾਜ ਗਰਗ, ਸੋਮਨਾਥ ਤੇ ਮੰਗਾਂ ਵੀ ਹਾਜਰ ਹੋਏ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments