spot_img
spot_img
spot_img
spot_img
Sunday, May 19, 2024
spot_img
Homeਪਟਿਆਲਾਪ੍ਰਟਿਆਲਾ ਸ਼ਹਿਰ ਵਿੱਚ ਵਾਮਨ ਦ੍ਵਾਦਸ਼ੀ ਮੌਕੇ ਮੇਲਾ ਧੂਮਧਾਮ ਨਾਲ ਮਨਾਇਆ ਗਿਆ।

ਪ੍ਰਟਿਆਲਾ ਸ਼ਹਿਰ ਵਿੱਚ ਵਾਮਨ ਦ੍ਵਾਦਸ਼ੀ ਮੌਕੇ ਮੇਲਾ ਧੂਮਧਾਮ ਨਾਲ ਮਨਾਇਆ ਗਿਆ।

ਪ੍ਰਟਿਆਲਾ ਸ਼ਹਿਰ ਵਿੱਚ ਵਾਮਨ ਦ੍ਵਾਦਸ਼ੀ ਮੌਕੇ ਮੇਲਾ ਧੂਮਧਾਮ ਨਾਲ ਮਨਾਇਆ ਗਿਆ।

ਵੰਦੇ ਮਾਤਰਮ ਦਲ ਵੱਲੋਂ ਵਿਸ਼ਾਲ ਸਟੇਜ ਦਾ ਆਯੋਜਨ ਕੀਤਾ ਗਿਆ।

ਟਿੱਪਰੀ ਅਤੇ ਝਾਂਕੀਆਂ ਬਣਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਨਕਦ ਇਨਾਮ, ਤੇ ਪਹਿਲਾ ਇਨਾਮ 32 ਇੰਚ ਐਲ.ਈ.ਡੀ., ਟੀ.ਵੀ.

ਪਟਿਆਲਾ 27 ਸਤੰਬਰ ( ਸੰਨੀ ਕੁਮਾਰ ) ਹਰ ਸਾਲ ਭਗਵਾਨ ਸ਼੍ਰੀ ਵਿਸ਼ਨੂੰ ਜੀ ਦੇ ਵਾਮਨ ਅਵਤਾਰ ਵਾਮਨ ਦੇਵਤਾ ਜੀ ਦਾ ਤਿਉਹਾਰ ਪਟਿਆਲਾ ਸ਼ਹਿਰ ਵਿੱਚ ਵਾਮਨ ਦਵਾਦਸ਼ੀ ਦਾ ਵਿਸ਼ਾਲ ਮੇਲਾ ਲੱਗਦਾ ਹੈ। ਜਿਸ ਵਿੱਚ ਪੂਰੇ ਸ਼ਹਿਰ ਨੂੰ ਸੁੰਦਰ ਰੰਗ-ਬਿਰੰਗੀਆਂ ਲਾਈਟਾਂ ਨਾਲ ਦੁਲਹਨ ਵਾਂਗ ਸਜਾਇਆ ਗਿਆ। ਵੱਖ-ਵੱਖ ਬਾਜ਼ਾਰਾਂ ਵਿੱਚ ਵਿਸ਼ਾਲ ਮੰਚ ਆਯੋਜਿਤ ਕੀਤੇ ਜਾਂਦੇ ਹਨ। ਇਹਨਾਂ ਸਟੇਜਾਂ’ ਤੋਂ ਸ਼ਰਧਾ ਨਾਲ ਟਿੱਪਰੀ ਖੇਡਣ ਵਾਲੀਆਂ, ਅਤੇ ਪਰਮਾਤਮਾਂ ਰੂਪੀ ਝਾਂਕੀਆਂ ਲਿਆਉਣ ਵਾਲੇ ਸ਼ਰਧਾਲੂਆਂ ਦਾ ਜ਼ੋਰਦਾਰ ਸਵਾਗਤ ਅਤੇ ਸਤਿਕਾਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਭਗਵਾਨ ਸ਼੍ਰੀ ਵਾਮਨ ਅਵਤਾਰ ਮੰਦਿਰ, ਸਨੌਰੀ ਅੱਡਾ, ਪਟਿਆਲਾ ਤੋਂ ਭਗਵਾਨ ਸ਼੍ਰੀ ਵਾਮਨ ਦੇਵਤਾ ਜੀ ਦੀ ਮੂਰਤੀ ਸ਼ਹਿਰ ਵਿੱਚ ਸ਼ਰਧਾਲੂਆਂ ਦੇ ਦੁੱਖ ਦੂਰ ਕਰਨ ਲਈ ਸ਼ਹਿਰ ਦੇ ਬਜ਼ਾਰਾਂ ਵਿੱਚ ਨਿਕਲਦੀ ਹੈ। ਇਸ ਮੌਕੇ ਭਗਵਾਨ ਸ਼੍ਰੀ ਵਾਮਨ ਅਵਤਾਰ ਮੰਦਿਰ ਦੇ ਬਾਹਰ ਵੰਦੇ ਮਾਤਰਮ ਦਲ ਵੱਲੋਂ ਵਿਸ਼ਾਲ ਸਟੇਜ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲ ਦੇ ਮੁਖੀ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਬੱਚਿਆਂ ਵਿੱਚ ਟਿਪਰੀ ਅਤੇ ਝਾਂਕੀਆਂ ਪ੍ਰਤੀ ਰੁਚੀ ਘਟਦੀ ਜਾ ਰਹੀ ਹੈ। ਇਸ ਦੇ ਕਈ ਕਾਰਨ ਹਨ। ਜੋ ਕਿ ਅੱਜ ਚਿੰਤਾ ਦਾ ਵਿਸ਼ਾ ਹੈ।ਪਰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਨ੍ਹਾਂ ਨੌਜਵਾਨਾਂ ਅਤੇ ਬੱਚਿਆਂ ਦਾ ਹੌਸਲਾ ਵਧਾਉਣਾ ਹੋਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹ ਬੱਚੇ ਇਸ ਮੇਲੇ ਨੂੰ ਅਲੋਪ ਹੋਣ ਤੋਂ ਬਚਾ ਸਕਣ। ਇਹ ਸੋਚ ਕੇ ਵੰਦੇ ਮਾਤਰਮ ਦਲ ਦੀ ਸਾਰੀ ਟੀਮ ਨੇ ਫੈਸਲਾ ਕੀਤਾ ਕਿ ਆਉਣ ਵਾਲੇ ਹਰੇਕ ਝਾਂਕੀ ਅਤੇ ਟਿੱਪਰ ਨੂੰ ਅਸੀਂ ਸਨਮਾਨ ਪੱਤਰ ਦੇ ਨਾਲ-ਨਾਲ ਨਕਦ ਇਨਾਮ ਵੀ ਦੇਵਾਂਗੇ। ਤਾਂ ਜੋ ਉਹ ਜੋ ਵੀ ਖਰਚ ਕਰਦੇ ਹਨ ਉਸ ਦਾ ਕੁਝ ਹਿਸਾ ਵਾਪਸ ਹੋ ਸਕੇ। ਇਸ ਦੇ ਨਾਲ ਹੀ ਪਿਛਲੇ ਕਈ ਸਾਲਾਂ ਦੀ ਤਰਜ਼ ‘ਤੇ ਪਹਿਲਾ, ਦੂਜਾ ਅਤੇ ਤੀਜਾ ਇਨਾਮ ਵੀ ਐਲਾਨਿਆ ਗਿਆ।
ਜਿਸ ਵਿੱਚ ਪਹਿਲਾ ਇਨਾਮ ਦ ਸੈਕਿੰਡ ਸਟੋਰ ਤੋਂ 32 ਇੰਚ LED, TV ਅਤੇ ਕਰੀਏਟਿਵ ਪਿਉਰੇ ਤੋਂ ਦੂਜਾ ਇਨਾਮ ਆਰ ਓ ਸਿਸਟਮ ਤੋਂ ਇਲਾਵਾ ਥਿੰਕਰ ਪੁਆਇੰਟ ਤੋਂ ਤੀਜਾ ਇਨਾਮ ਜਿੱਤਣ ਵਾਲੇ ਗਰੁੱਪ ਨੂੰ 3 ਮਹੀਨੇ ਦੀ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ। ਇਹ ਸਭ ਕੁਝ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਮੇਲੇ ਦਾ ਸ਼ਿੰਗਾਰ ਬਣਨ ਵਾਲੀਆਂ ਝਾਕੀਆਂ ਅਤੇ ਟਿੱਪਰੀਆਂ ਨੂੰ ਅਲੋਪ ਹੋਣ ਤੋਂ ਬਚਾਇਆ ਜਾ ਸਕੇ। ਜਿਸ ਕਾਰਨ ਅੱਜ ਦੇ ਮੇਲੇ ਵਿੱਚ ਚੰਗਾ ਪ੍ਰਭਾਵ ਦੇਖਣ ਨੂੰ ਮਿਲਿਆ। ਵੰਦੇ ਮਾਤਰਮ ਦਲ ਦੀ ਟੀਮ ਵੱਲੋਂ ਸਟੇਜ ‘ਤੇ 35 ਦੇ ਕਰੀਬ ਟਿਪਰੀਆਂ ਅਤੇ ਝਾਕੀਆਂ ਸ਼ਾਮਿਲ ਹੋਈਆਂ। ਜਿਨ੍ਹਾਂ ਨੂੰ ਦਲ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਆਉਣ ਵਾਲੇ ਸ਼ਰਧਾਲੂਆਂ ਦੀ ਹੌਸਲਾ ਅਫਜ਼ਾਈ ਲਈ ਨਕਦ ਇਨਾਮ ਵੀ ਦਿੱਤੇ ਗਏ। ਇਸ ਮੌਕੇ ਕਈ ਸਮਾਜ ਸੇਵੀ , ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਪਹੁੰਚੀਆਂ। ਆਮ ਆਦਮੀ ਪਾਰਟੀ ਤੋਂ ਜ਼ਿਲ੍ਹਾ ਪ੍ਰਧਾਨ ਤਜਿੰਦਰ ਮਹਿਤਾ ਨੇ ਆਪਣੀ ਟੀਮ ਨਾਲ ਹਾਜ਼ਰੀ ਲਗਵਾਈ ਉੱਥੇ ਹੀ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਅਤੇ ਕਾਂਗਰਸ ਪਾਰਟੀ ਤੋਂ ਨੌਜਵਾਨ ਆਗੂ ਵਿਨੋਦ ਅਰੋੜਾ ਕਾਲੂ, ਸ਼੍ਰੀ ਹਿੰਦੂ ਤਖ਼ਤ ਤੋਂ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਅਤੇ ਗੁਰੂ ਮਾਤਾ ਤੋਂ ਇਲਾਵਾ ਇਲਾਵਾ ਹੋਰ ਵੀ ਕਈ ਸ਼ਖਸੀਅਤਾਂ ਦਾ ਨੇ ਦਲ ਦਾ ਮਨੋਬਲ ਵਧਾਇਆ। ਲੋਕਾਂ ਅਤੇ ਟਿਪਰੀ ਵਿੱਚ ਪ੍ਰਦਰਸ਼ਨ ਕਰ ਰਹੇ ਸ਼ਰਧਾਲੂਆਂ ਨੂੰ ਪਿਆਰ ਅਤੇ ਸਤਿਕਾਰ ਦੇ ਟੋਕਨ ਵੀ ਦਿੱਤੇ। ਵੰਦੇ ਮਾਤਰਮ ਦਲ ਦੇ ਬੁਲਾਰੇ ਸੁਸ਼ੀਲ ਨਈਅਰ ਦੀ ਤਰਫੋਂ ਸਮੂਹ ਮੰਚ ਸੰਚਾਲਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਾਲ ਵਿੱਚ ਵੱਧ ਤੋਂ ਵੱਧ ਨਕਦ ਰਾਸ਼ੀ ਇਨਾਮ ਦੇ ਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਤਾਂ ਜੋ ਉਨ੍ਹਾਂ ਵਿੱਚ ਹੋਰ ਹੌਂਸਲਾ ਵਧੇ ਅਤੇ ਇਹ ਮੇਲਾ ਮੁੜ ਤੋਂ ਪੁਰੇ ਧੂਮਧਾਮ ਨਾਲ ਕਰਵਾਇਆ ਜਾ ਸਕੇ। ਇਸ ਸਮੇਂ ਟੀਮ ਮੈਂਬਰ ਹਾਜ਼ਰ ਸਨ। ਧੀਰਜ ਗੋਇਲ, ਗੁਰਪ੍ਰੀਤ ਸਿੰਘ ਗੁਰੀ, ਵਰੁਣ ਕੌਸ਼ਲ, ਪਵਨ ਕੁਮਾਰ ਯੋਧਾ, ਅਸ਼ਵਨੀ ਸ਼ਰਮਾ, ਨਿੰਦਰ ਕਾਹਲੋ, ਦੀਪਕ ਸਿੰਘ, ਤਨਵੀਰ ਧੀਮਾਨ, ਸੰਜੇ ਸ਼ਰਮਾ, ਰਿਧਾਂਸ਼ ਗੋਇਲ, ਕਰਨ, ਪਿਊਸ਼ ਤੋਂ ਇਲਾਵਾ ਸਮੁੱਚੀ ਵੰਦੇ ਮਾਤਰਮ ਦਲ ਦੀ ਟੀਮ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments