spot_img
spot_img
spot_img
spot_img
Monday, May 27, 2024
spot_img
Homeਪਟਿਆਲਾਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੇਸ਼ ਕੀਤਾ ਬਜਟ ਭਾਰਤ ਨੂੰ...

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੇਸ਼ ਕੀਤਾ ਬਜਟ ਭਾਰਤ ਨੂੰ ਸੁਪਰ ਪਾਵਰ ਬਣਾਉਣ ਵੱਲ ਇਕ ਨਿਵੇਕਲਾ ਕਦਮ : ਗੁਰਜੋਤ ਗੋਲਡੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੇਸ਼ ਕੀਤਾ ਬਜਟ ਭਾਰਤ ਨੂੰ ਸੁਪਰ ਪਾਵਰ
ਬਣਾਉਣ ਵੱਲ ਇਕ ਨਿਵੇਕਲਾ ਕਦਮ : ਗੁਰਜੋਤ ਗੋਲਡੀ
-ਬਜਟ ’ਚ ਭਾਰਤੀ ਸੈਨਾ ਬਣੇਗੀ ਹੋਰ ਵੀ ਤਾਕਤਵਰ : ਗੁਰਜੋਤ ਗੋਲਡੀ
ਪਟਿਆਲਾ, 4 ਫਰਵਰੀ ( ਰਾਜੇਸ਼ ਅਗਰਵਾਲ )-ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ
ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤਾ ਗਿਆ ਹੇਠ ਹਾਲ ਹੀ ’ਚ ਜਾਰੀ ਕੀਤਾ
ਗਿਆ ਬਜਟ ਸਿਰਫ਼ ਭਾਰਤ ਤੇ ਭਾਰਤੀਆਂ ਲਈ ਫਾਇਦੇਮੰਦੇ ਹੀ ਨਹੀਂ ਹੈ ਬਲਕਿ ਭਾਰਤ ਨੂੰ ਇਕ
ਸੁਪਰ ਪਾਵਰ ਬਣਾਉਣ ਵੱਲ ਇਕ ਨਿਵੇਕਲਾ ਕਦਮ ਵੀ ਹੈ, ਇਨਾਂ ਵਿਚਾਰਾਂ ਦਾ ਪ੍ਰਗਟਾਵਾ
ਗੁਰਜੋਤ ਗੋਲਡੀ ਪ੍ਰਸਿੱਧ  ਸਮਾਜ ਸੇਵਕ ਤੇ ਭਾਜਪਾ ਨੇਤਾ ਨੇ ਕੀਤਾ। ਉਨਾਂ ਕਿਹਾ ਕਿ
ਬਜਟ ’ਚ ਭਾਰਤੀ ਸੈਨਾ ਨੂੰ ਪਹਿਲਾਂ ਨਾਲੋਂ ਹੋਰ ਜ਼ਿਆਦਾ ਮਜ਼ਬੂਤੀ ਵੀ ਮਿਲੇਗੀ ਤਾਂ ਜੋ
ਬਾਹਰੀ ਤਾਕਤਾਂ ਨੂੰ ਨੱਥ ਪਾਈ ਜਾ ਸਕੇ।
ਗੁਰਜੋਤ ਗੋਲਡੀ ਨੇ ਕਿਹਾ ਕਿ ਇਹ ਬਜਟ ਗਰੀਬ ਵਰਗ ਨੂੰ ਸਿਰਫ਼ ਪਹਿਲ ਹੀ ਨਹੀਂ ਦਿੰਦਾ ਹੈ
ਬਲਕਿ ਸਮਾਜ, ਪਿੰਡਾਂ, ਗਰੀਬਾਂ, ਕਿਸਾਨਾਂ ਅਤੇ ਮੱਧ ਵਰਗ ਦੇ ਸੁਪਨਿਆਂ ਨੂੰ ਵੀ ਪੂਰਾ
ਕਰਦਾ ਹੈ। ਇਸ ਬਜਟ ਵਿਚ ਪਹਿਲੀ ਵਾਰ ਕਈ ਉਤਸ਼ਾਹਿਤ ਸਕੀਮਾਂ ਲਿਆਂਦੀਆਂ ਗਈਆਂ ਹਨ, ਜਿਸ
ਤਹਿਤ ਲੋਕਾਂ ਲਈ ਸਿਖਲਾਈ, ਟੈਕਨਾਲੋਜੀ, ਕੈ੍ਰਡਿਟ ਅਤੇ ਮਾਰਕੀਟ ਸਹਾਇਤਾ ਦਾ ਪ੍ਰਬੰਧ
ਕਰੋੜਾ ਵਿਸ਼ਵਕਰਮਾ ਦੇ ਜੀਵਨ ਵਿਚ ਇਕ ਵੱਡੀ ਤਬਦੀਲੀ ਲਿਆਵੇਗਾ। ਗੁਰਜੋਤ ਗੋਲਡੀ
ਨੇ ਕਿਹਾ ਕਿ ਪਿੰਡਾਂ ਤੋਂ ਸ਼ਹਿਰਾਂ ਤੱਕ ਰਹਿਣ ਵਾਲੀਆਂ ਔਰਤਾਂ ਦੇ ਜੀਵਨ ਪੱਧਰ ਵਿਚ
ਬਦਲਾਅ ਲਿਆਉਣ ਲਈ ਕਈ ਵੱਡੇ ਕਦਮ ਚੁੱਕੇ ਗਏ ਹਨ। ਉਪਰੋਕਤ ਬਜਟ ਸਹਿਕਾਰੀ ਸਭਾਵਾਂ ਨੂੰ
ਪੇਂਡੂ ਆਰਥਿਕਤਾ ਦੇ ਵਿਕਾਸ ਦਾ ਧੂਰਾ ਬਣਾਏਗਾ। ਬਜਟ ਵਿਚ ਨਵੀਆਂ ਪ੍ਰਾਇਮਰੀ ਸਹਿਕਾਰੀ
ਸਭਾਵਾਂ ਬਣਾਉਣ ਦੀ ਅਭਿਲਾਸ਼ੀ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਹੈ। ਉਨਾਂ ਕਿਹਾ ਕਿ
ਟੈਕਸ ਅਦਾ ਕਰਨ ਵਾਲੇ ਛੋਟੇ ਕਾਰੋਬਾਰੀਆਂ ਅਤੇ ਆਮ ਵਰਗ ਲਈ ਪੰਜ ਲੱਖ ਤੋਂ 7 ਲੱਖ ਤੱਕ
ਵੱਡੀ ਰਾਹਤ ਦਾ ਐਲਾਨ ਕੀਤਾ ਗਿਆ ਹੈ ਜੋ ਹੁਣ ਤੱਕ 5 ਲੱਖ ਰੁਪਏ ਸੀ। ਉਨਾਂ ਕਿਹਾ ਕਿ
ਬਜਟ ਇਕ ਬਹੁਤ ਹੀ ਉਪਰਾਲਿਆਂ ਵਾਲਾ ਬਜਟ ਹੈ ਜਿਸਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ ਹੈ
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments