spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ 221 ਗਰਭਵਤੀ ਔਰਤਾਂ ਦੀ ਡਾਕਟਰੀ ਜਾਂਚ

ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ 221 ਗਰਭਵਤੀ ਔਰਤਾਂ ਦੀ ਡਾਕਟਰੀ ਜਾਂਚ

ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ 221 ਗਰਭਵਤੀ ਔਰਤਾਂ ਦੀ ਡਾਕਟਰੀ ਜਾਂਚ-
ਪਟਿਆਲਾ, 10 ਮਈ (ਬਰਿੰਦਰਪਾਲ ਸਿੰਘ)
ਸਿਵਲ ਸਰਜਨ ਪਟਿਆਲਾ ਡਾ: ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫ਼ਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ’ਚ ਮੁੱਢਲਾ ਸਿਹਤ ਕੇਂਦਰ ਕੌਲੀ ਅਤੇ ਅਧੀਨ ਆਉਂਦੀਆਂ ਸਿਹਤ ਸੰਸਥਾਵਾਂ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਚੈੱਕਅਪ ਅਭਿਆਨ ਤਹਿਤ ਕੈਂਪ ਲਗਾ ਕੇ 221 ਗਰਭਵਤੀ ਔਰਤਾਂ ਦਾ ਡਾਕਟਰੀ ਚੈੱਕਅਪ ਕਰਕੇ ਲੋੜੀਂਦੇ ਮੁਫ਼ਤ ਲੈਬਾਰਟਰੀ ਟੈੱਸਟ ਕਰਵਾਉਣ ਅਤੇ ਐਚਆਈਵੀ ਦੀ ਜਾਂਚ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਮਓ ਡਾ: ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੇ ਲਈ ਵਿਸ਼ੇਸ਼ ਚੈੱਕਅਪ ਕੈਂਪਾਂ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। ਕੈਂਪ ਦੌਰਾਨ ਖਤਰੇ ਦੇ ਜਣੇਪੇ ਵਾਲੀਆਂ ਔਰਤਾਂ ਦਾ ਬਲੱਡ ਪ੍ਰੈਸ਼ਰ, ਖੂਨ, ਸ਼ੂਗਰ ਰੋਗ ਟੈੱਸਟ ਅਤੇ ਹੋਰ ਲੱਛਣਾਂ ਦੀ ਜਾਂਚ ਕੀਤੀ ਗਈ।ਉਨ੍ਹਾਂ ਸਮੂਹ ਗਰਭਵਤੀ ਅਤੇ ਬਾਂਝਪਣ ਵਾਲੀਆਂ ਔਰਤਾਂ ਨੂੰ ਤਪਦਿਕ ਅਤੇ ਐਚਆਈਵੀ ਦੀ ਜਾਂਚ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ।
ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੋਡਲ ਅਫ਼ਸਰ (ਆਈਈਸੀ) ਨੇ ਦੱਸਿਆ ਕਿ ਇਸ ਅਭਿਆਨ ਤਹਿਤ ਸਿਹਤ ਕੇਂਦਰ ਕੌਲੀ ਅਤੇ ਅਧੀਨ ਆਉਂਦੇ ਸਿਹਤ ਕੇਂਦਰਾਂ ਹਸਨਪੁਰ, ਗੱਜੂਮਾਜਰਾ, ਕੱਲਰਭੈਣੀ, ਕਲਿਆਣ ਅਤੇ ਤੰਦਰੁਸਤ ਸਿਹਤ ਕੇਂਦਰਾਂ ਵਿੱਚ 221 ਗਰਭਵਤੀ ਔਰਤਾਂ ਦੀ ਡਾਕਟਰੀ ਜਾਂਚ ਅਤੇ ਲੈਬਾਰਟਰੀ ਟੈੱਸਟ ਕੀਤੇ ਗਏ। ਕੈਂਪ ਦੌਰਾਨ ਗਰਭਵਤੀ ਮਾਵਾਂ ਨੂੰ ਖੂਨ ਦੀ ਕਮੀ ਪੂਰੀ ਕਰਨ ਦੇ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਫਲ ਫਰੂਟ ਖਾਣ, ਆਇਉਡੀਨ ਯੁਕਤ ਨਮਕ, ਦੁੱਧ, ਦਹੀਂ, ਪਨੀਰ, ਅੰਡੇ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਮੈਡੀਕਲ ਅਫ਼ਸਰ ਡਾ: ਰਵਨੀਤ ਕੌਰ ਵੱਲੋਂ ਔਰਤਾਂ ਨੂੰ ਸਮੇਂ ਸਮੇਂ ਤੇ ਆਪਣੀ ਡਾਕਟਰੀ ਜਾਂਚ, ਜ਼ਿਆਦਾ ਖ਼ਤਰੇ ਦੇ ਜਣੇਪੇ ਵਾਲੀਆਂ ਔਰਤਾਂ ਨੂੰ ਜਣੇਪੇ ਸਮੇਂ ਜ਼ਿਲ੍ਹਾ ਪੱਧਰੀ ਹਸਪਤਾਲ ’ਚ ਜਾਣ ਲਈ ਕਿਹਾ ਗਿਆ ਤਾਂ ਜੋ ਜਣੇਪੇ ਸਮੇਂ ਜੱਚਾ ਬੱਚਾ ਤੰਦਰੁਸਤ ਰਹਿ ਸਕਣ। ਮੌਕੇ ਉੱਤੇ ਗਰਭਵਤੀ ਔਰਤਾਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ। ਇਸ ਮੌਕੇ ਫਾਰਮੇਸੀ ਅਫ਼ਸਰ ਰਾਜ ਵਰਮਾ, ਐਸਐਲਟੀ ਇੰਦਰਜੀਤ, ਸੀਐਚਓ ਮਨਪ੍ਰੀਤ ਕੌਰ, ਮਲਕਪ੍ਰੀਤ ਕੌਰ, ਐਲਐਚਵੀ ਪੂਨਮ ਵਾਲੀਆ, ਏਐਨਐਮ ਪਰਮਜੀਤ ਕੌਰ, ਸਟਾਫ਼ ਨਰਸ ਮਲਿਕਾ ਸੋਨੀ, ਆਸ਼ਾ ਫੈਸੀਲੀਟੇਟਰ ਹਰਿੰਦਰ ਕੌਰ ਤੇ ਆਸ਼ਾ ਵਰਕਰਾਂ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments