spot_img
spot_img
spot_img
spot_img
Tuesday, May 28, 2024
spot_img
Homeਪੰਜਾਬਪ੍ਰਾਚੀਨ ਸ਼੍ਰੀ ਰਾਮ ਮੰਦਰ ਵਿੱਖੇ ਭਗਵਾਨ ਸ਼੍ਰੀ ਸ਼ਨੀ ਦੇਵ ਜੀ ਦਾ ਜਨਮ...

ਪ੍ਰਾਚੀਨ ਸ਼੍ਰੀ ਰਾਮ ਮੰਦਰ ਵਿੱਖੇ ਭਗਵਾਨ ਸ਼੍ਰੀ ਸ਼ਨੀ ਦੇਵ ਜੀ ਦਾ ਜਨਮ ਦਿਨ ਮਨਾਇਆ।

ਪ੍ਰਾਚੀਨ ਸ਼੍ਰੀ ਰਾਮ ਮੰਦਰ ਵਿੱਖੇ ਭਗਵਾਨ ਸ਼੍ਰੀ ਸ਼ਨੀ ਦੇਵ ਜੀ ਦਾ ਜਨਮ ਦਿਨ ਮਨਾਇਆ।

ਬੱਸੀ ਪਠਾਣਾਂ (ਮਨੀਸ਼ ਸ਼ਰਮਾ)
ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਵੱਲੋਂ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ ਦੀ ਅਗਵਾਈ ਹੇਠ ਮੰਦਰ ਵਿਖੇ ਭਗਵਾਨ ਸ਼੍ਰੀ ਸ਼ਨੀ ਦੇਵ ਜੀ ਦੇ ਜਨਮ ਦਿਨ ਮੁੱਕੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਸੇਵਕ ਰਾਮ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਭਗਵਾਨ ਸ਼੍ਰੀ ਸ਼ਨੀ ਦੇਵ ਜੀ ਦਾ ਜਨਮ ਦਿਨ ਮੰਦਰ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਭਗਵਾਨ ਸ਼ਨੀ ਦੇਵ ਜੀ ਦੇ ਜਨਮ ਦਿਨ ਮੌਕੇ ਹਜ਼ਾਰਾਂ ਦੀ ਤਦਾਦ ‘ਚ ਲੋਕ ਪ੍ਰਾਚੀਨ ਸ਼੍ਰੀ ਰਾਮ ਮੰਦਰ ਸਤਿਥ ਭਗਵਾਨ ਸ਼੍ਰੀ ਸ਼ਨੀ ਮੰਦਰ ਵਿਖੇ ਮੱਥਾ ਟੇਕਣ ਪੁੱਜਦੇ ਹਨ। ਉਨ੍ਹਾਂ ਦੱਸਿਆ ਕਿ ਇਥੇ ਹਰ ਸ਼ਰਧਾਲੂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਪਾਵਨ ਉਤਸਵ ਦੇ ਮੌਕੇ ਮੰਦਰ ਕਮੇਟੀ ਦੇ ਮੈਂਬਰਾ ਤੇ ਮੰਦਰ ਦੇ ਸ਼ਰਧਾਲੂਆਂ ਵੱਲੋਂ ਦਹੀ ਭੱਲੇ, ਪੌੜੀ ਛੋਲੇ, ਗੁਲਾਬ ਜਾਮੁਨ ਠੰਡਾ ਜਲਜੀਰਾ, ਜਲੇਵੀ ਆਦਿ ਪਕਵਾਨਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਓਮ ਪ੍ਰਕਾਸ਼ ਗੌਤਮ, ਪੰਡਿਤ ਸ਼ੰਕਰ ਮਨੀ, ਮਲਹੋਤਰਾ, ਦੀਵਾਨ ਧੀਰ, ਐਡਵੋਕੇਟ ਗੌਰਵ ਗੋਇਲ, ਅਮਿਤ ਜਿੰਦਲ,ਅਜੈ ਕੁਮਾਰ, ਅਸ਼ੋਕ ਗੌਤਮ, ਪੰਕਜ ਭਨੋਟ, ਹਰਿੰਦਰ ਮਲਹੋਤਰਾ, ਰਾਜਨ ਭੱਲਾ, ਐਡਵੋਕੇਟ ਅੰਕੁਸ਼ ਖੱਤਰੀ, ਹਮਿੰਦਰ ਦਲਾਲ, ਰਾਜਨ ਬੱਤਰਾ, ਦਿਨੇਸ਼ ਖੰਨਾ, ਪ੍ਰਿੰਸ ਕੁਮਾਰ,ਰਾਜ ਕੁਮਾਰ ਵਰਮਾ, ਸੇਵਾਦਾਰ ਜਗਤਾਰ ਸਿੰਘ ਤੋਂ ਇਲਾਵਾ ਸਮੂਹ ਸ਼ਹਿਰ ਵਾਸੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments