spot_img
spot_img
spot_img
spot_img
Tuesday, May 21, 2024
spot_img
Homeਪੰਜਾਬਪ੍ਰਿੰਸੀਪਲ ਸ਼ਾਂਤਾ ਧਬਲਾਨੀਆ ਦੀ ਯਾਦ 'ਚ ਤਾਨਿਆ ਗੋਇਲ ਵੱਲੋਂ ਲਗਵਾਏ ਸੋਲਰ ਰੁੱਖ...

ਪ੍ਰਿੰਸੀਪਲ ਸ਼ਾਂਤਾ ਧਬਲਾਨੀਆ ਦੀ ਯਾਦ ‘ਚ ਤਾਨਿਆ ਗੋਇਲ ਵੱਲੋਂ ਲਗਵਾਏ ਸੋਲਰ ਰੁੱਖ ਦਾ ਉਦਘਾਟਨ

ਪ੍ਰਿੰਸੀਪਲ ਸ਼ਾਂਤਾ ਧਬਲਾਨੀਆ ਦੀ ਯਾਦ ‘ਚ ਤਾਨਿਆ ਗੋਇਲ ਵੱਲੋਂ ਲਗਵਾਏ ਸੋਲਰ ਰੁੱਖ ਦਾ ਉਦਘਾਟਨ
-ਪਟਿਆਲਾ ਦੀ ਖੂਬਸੂਰਤੀ ਨੂੰ ਹੋਰ ਚਾਰ ਚੰਨ ਲਾਏਗਾ ਠੀਕਰੀਵਾਲਾ ਚੌਂਕ ‘ਚ ਲੱਗਿਆ ਸੋਲਰ ਟ੍ਰੀ–ਸਾਕਸ਼ੀ ਸਾਹਨੀ
ਨਾਭਾ, 30 ਅਪ੍ਰੈਲ (ਬਰਿੰਦਰਪਾਲ ਸਿੰਘ)
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨ ਦੇ ਉਪਰਾਲੇ ਤਹਿਤ ਇੱਥੇ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿਖੇ ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਸ਼ਾਂਤਾ ਧਬਲਾਨੀਆ ਦੀ ਯਾਦ ‘ਚ ਉਨ੍ਹਾਂ ਦੀ ਪੁੱਤਰੀ ਤਾਨਿਆ ਗੋਇਲ ਤੇ ਕੈਰੋਲ ਗੋਇਲ ਵੱਲੋਂ ਲਗਵਾਏ ਗਏ ਸੋਲਰ ਰੁੱਖ ਦਾ ਉਦਘਾਟਨ ਕੀਤਾ।
ਸੋਲਰ ਪੈਨਲਾਂ ਨਾਲ ਬਣੇ ਇਸ ਵਿਸ਼ੇਸ ਤਰ੍ਹਾਂ ਦਾ ਇਹ ਸੋਲਰ ਟ੍ਰੀ ਰੋਜ਼ਾਨਾ 4.5 ਕਿਲੋਵਾਟ ਬਿਜਲੀ ਪੈਦਾ ਕਰੇਗਾ ਅਤੇ ਇਹ ਹਰ ਸ਼ਾਮ ਨੂੰ ਖੂਬਸੂਰਤ ਰੌਸ਼ਨੀਆਂ ਨਾਲ ਜਗਮਗਾਏਗਾ। ਇਸ ਨੂੰ ਪ੍ਰਿੰਸੀਪਲ ਸ਼ਾਂਤਾ ਧਬਲਾਨੀਆਂ ਦੀ ਯਾਦ ਵਿੱਚ ਉਨ੍ਹਾਂ ਦੀ ਮੁੰਬਈ ਤੋਂ ਸਪੁੱਤਰੀ ਮੋਗਏ ਗਰੁਪ ਦੇ ਤਾਨਿਆ ਗੋਇਲ ਅਤੇ ਕੈਰੋਲ ਗੋਇਲ ਵੱਲੋਂ ਪਟਿਆਲਾ ਸ਼ਹਿਰ ਨੂੰ ਤੋਹਫ਼ੇ ਵਜੋਂ ਦਿੱਤਾ ਗਿਆ ਹੈ।
ਤਾਨਿਆ ਗੋਇਲ ਪਟਿਆਲਾ ਨਾਲ ਸਬੰਧਤ ਹਨ ਤੇ ਇੱਥੇ ਲੇਡੀ ਫਾਤਿਮਾ ਸਕੂਲ ਵਿੱਚ ਪੜ÷ ੍ਹਕੇ ਪੰਜਾਬੀ ਯੂਨੀਵਰਸਿਟੀ ਤੋਂ ਐਮ.ਬੀ.ਏ. ਕਰਕੇ ਅੱਗੇ ਵੱਧੇ ਹਨ। ਉਨ੍ਹਾਂ ਦੱਸਿਆ ਕਿ ਇਹ ਸੋਲਰ ਟ੍ਰੀ ਮੋਗਏ ਗਰੁੱਪ ਦੁਆਰਾ ਟਾਟਾ ਪਾਵਰ ਰਾਹੀਂ ਚਾਲੂ ਕਰਵਾਇਆ ਗਿਆ ਹੈ। ਮੋਗਏ ਗਰੁੱਪ ਨੇ ਚੰਡੀਗੜ÷ ਦੇ ਮਟਕਾ ਚੌਂਕ ਵਿਖੇ ਵੀ ਇੱਕ ਵਿਸ਼ੇਸ਼ ਮੂਰਤੀ ਦੀ ਸਥਾਪਨਾ ਕਰਵਾਈ ਸੀ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਗੋਇਲ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ, ”ਇਹ ਸੋਲਰ ਟ੍ਰੀ ਪਟਿਆਲਾ ਦੇ ਲੈਂਡਸਕੇਪ ਵਿੱਚ ਇੱਕ ਮੀਲ ਪੱਧਰ ਸਾਬਤ ਹੋਵੇਗਾ ਅਤੇ ਉਹ ਤਾਨਿਆ ਗੋਇਲ ਅਤੇ ਕੈਰਲ ਗੋਇਲ ਵੱਲੋਂ ਪਟਿਆਲਾ ਵਿਖੇ ਇੱਕ ਨੇਕ ਨਾਗਰਿਕ ਮੈਡਮ ਧਬਲਾਨੀਆ ਦੀ ਯਾਦ ਨੂੰ ਕਾਇਮ ਰੱਖਣ ਵਿੱਚ ਪਾਏ ਯੋਗਦਾਨ ਦਾ ਸੁਆਗਤ ਕਰਦੇ ਹਨ। ਇਸ ਮੌਕ ਤਾਨਿਆ ਗੋਇਲ ਨੇ ਕਿਹਾ, ‘ਉਹ ਜਲਦੀ ਹੀ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਅਜਿਹੇ ਉਪਰਾਲੇ ਕਰਨਗੇ।
ਇਸ ਮੌਕੇ ਕੈਪਟਨ ਅਮਰਜੀਤ ਸਿੰਘ ਜੇਜੀ, ਐਡਵੋਕੇਟ ਮਹੇਸ਼ਇੰਦਰ ਬਹਾਦਰ ਤੇ ਬਲਬੀਰ ਸਿੰਘ ਬਲਿੰਗ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments