spot_img
spot_img
spot_img
spot_img
Sunday, May 19, 2024
spot_img
Homeਪੰਜਾਬਪੰਜਾਬ ਇੰਟੈਲੀਜੈਂਸ ਦਫ਼ਤਰ ‘ਤੇ ਹੋਏ ਹਮਲੇ ‘ਚ ਵਰਤਿਆ ਗਿਆ ਲਾਂਚਰ ਬਰਾਮਦ, ਪੁਲਿਸ...

ਪੰਜਾਬ ਇੰਟੈਲੀਜੈਂਸ ਦਫ਼ਤਰ ‘ਤੇ ਹੋਏ ਹਮਲੇ ‘ਚ ਵਰਤਿਆ ਗਿਆ ਲਾਂਚਰ ਬਰਾਮਦ, ਪੁਲਿਸ ਨੇ FIR ਦਰਜ ਕਰਦਿਆਂ ਕੀਤੇ ਵੱਡੇ ਖ਼ੁਲਾਸੇ

ਪੰਜਾਬ ਇੰਟੈਲੀਜੈਂਸ ਦਫ਼ਤਰ ਤੇ ਹੋਏ ਹਮਲੇ ਤੋਂ ਬਾਅਦ ਅੱਜ ਜਿਥੇ ਪੁਲਿਸ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਉਥੇ ਹੀ ਦੂਜੇ ਪਾਸੇ ਪੁਲਿਸ ਨੇ ਹਮਲੇ ਵਿੱਚ ਵਰਤਿਆ ਗਿਆ ਲਾਂਚਰ ਵੀ ਬਰਾਮਦ ਕਰ ਲਿਆ ਹੈ!
ਮੁਹਾਲੀ ਪੁਲਸ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਦੱਸਿਆ ਕਿ ਇਸ ਕੇਸ ਦੇ ਸਬੰਧ ਵਿਚ ਸੋਹਾਣਾ ਪੁਲਸ ਥਾਣੇ ਵਿਚ ਦਰਜ ਐਫ ਆਈ ਆਰ ਨੰਬਰ 236/22 ਅਧੀਨ ਜਾਂਚ ਕਰਦੇ ਹੋਏ ਇਸ ਕੇਸ ਨਾਲ ਸਬੰਧਤ ਕਈ ਸ਼ੱਕੀ ਵਿਅਕਤੀਆਂ ਨੂੰ ਪੁੱਛ ਗਿੱਛ ਲਈ ਗ੍ਰਿਫ਼ਤਾਰ ਕੀਤਾ ਗਿਆ ਹੈl ਇਸ ਧਮਾਕੇ ਲਈ ਵਰਤੇ ਗਏ ਲਾਂਚਰ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਇਸ ਕੇਸ ਦੇ ਸਬੰਧ ਵਿੱਚ ਮਿਲੇ ਸਮੂਹ ਤੱਥਾਂ ਬਾਰੇ ਬਰੀਕੀ ਨਾਲ ਛਾਣਬੀਣ ਕਰਕੇ ਇਸ ਕੇਸ ਨੂੰ ਹੱਲ ਕਰਨ ਲਈ ਅੱਗੇ ਵਧਿਆ ਜਾ ਰਿਹਾ ਹੈ l

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments