spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਪੰਜਾਬ ਨਾਨ ਗਜ਼ਟਿਡ ਫਾਰੈਸਟ ਆਫੀਸਰਜ਼ ਯੂਨੀਅਨ (ਰਜ਼ਿ) ਵਣ ਮੰਡਲ ਗੁਰਦਾਸਪੁਰ ਦੀ ਹੋਈ...

ਪੰਜਾਬ ਨਾਨ ਗਜ਼ਟਿਡ ਫਾਰੈਸਟ ਆਫੀਸਰਜ਼ ਯੂਨੀਅਨ (ਰਜ਼ਿ) ਵਣ ਮੰਡਲ ਗੁਰਦਾਸਪੁਰ ਦੀ ਹੋਈ ਮੀਟਿੰਗ।

*ਪੰਜਾਬ ਨਾਨ ਗਜ਼ਟਿਡ ਫਾਰੈਸਟ ਆਫੀਸਰਜ਼ ਯੂਨੀਅਨ (ਰਜ਼ਿ) ਵਣ ਮੰਡਲ ਗੁਰਦਾਸਪੁਰ ਦੀ ਹੋਈ ਮੀਟਿੰਗ।*

*11ਸਤੰਬਰ ਨੂੰ ਸ੍ਰੀ ਅਮ੍ਰਿਤਸਰ ਸਾਹਿਬ ਚ ਹੋ ਰਹੇ ਆਲ ਇੰਡੀਆ ਫਾਰੈਸਟ ਫੈਡਰੇਸ਼ਨ ਦੇ ਸਮਾਗਮ ‘ਚ ਵੱਧ ਚੜ ਕੇ ਹਿੱਸਾ ਲੈਣਗੇ ਮੁਲਾਜਮ*

ਪਟਿਆਲਾ ( ਸੰਨੀ ਕੁਮਾਰ )ਪੰਜਾਬ ਨਾਨ ਗਜ਼ਟਿਡ ਫਾਰੈਸਟ ਅਫਸੀਰਜ ਯੂਨੀਅਨ ਰਜਿ. ਪੰਜਾਬ ਜਿਲਾ ਗੁਰਦਾਸਪੁਰ ਦੀ ਮੀਟਿੰਗ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮੰਡਲ ਸਕੱਤਰ ਸ. ਪਚਿੱਤਰ ਸਿੰਘ ਵੱਲੋਂ ਮੀਟਿੰਗ ਦੀ ਕਾਰਵਾਈ ਚਲਾਈ ਗਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਗੁਰਿੰਦਰ ਸਹੋਤਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕੀ ਮੁਲਾਜਮਾਂ ਦੀਆਂ ਮੰਗਾਂ-ਮੁਸਕਿਲਾਂ ਦੇ ਹੱਲ ਬਾਰੇ ਅਤੇ ਸੂਬਾ ਕਮੇਟੀ ਦੀਆਂ ਗਤੀਵਿਧੀਆ ਬਾਰੇ ਮੀਟਿੰਗ ਵਿਚ ਸਾਮਲ ਮੁਲਾਜਮਾਂ ਨੂੰ ਜਾਣੂ ਕਰਵਾਇਆ ।
ਮੀਟਿੰਗ ਵਿੱਚ ਵਿਚਾਰੇ ਗਏ ਮੁੱਦੇ *ਬਿਨਾਂ ਨੋਟੀਫਿਕੇਸ਼ਨ ਅਤੇ ਪੂਰੇ ਭੱਤਿਆਂ ਤੋਂ ਬਿਨਾਂ ਵਰਦੀਆਂ ਨਾ ਪਾਉਣ ਬਾਰੇ,ਸ਼ੁਮਾਰੀ ਦੇ ਬਜਟ ਸੰਬੰਧੀ,ਲੇਬਰ ਦੇ ਕੰਮ ਕਰਨ ਦੀ ਸਮਰੱਥਾ ਅਨੁਸਾਰ ਰੇਟ ਰਿਵਾਇਜ਼ ਕਰਨ ਬਾਰੇ,ਟੋਲ ਪਲਾਜ਼ਿਆਂ ਤੋਂ ਛੋਟ_ ਬਾਰੇ,ਸਾਥੀਆਂ ਦੇ ਪੈਡਿੰਗ ਏ.ਸੀ.ਪੀ ਅਤੇ ਸੁੱਕੇ -ਡਿੱਗੇ ਰੁੱਖਾਂ ਦਾ ਸਮਾਂਬੱਧ ਨਿਪਟਾਰਾ,ਰਿਕਵਰੀਆਂ ਦੇ ਹੱਲ ਬਾਰੇ ਅਤੇ ਹੋਰ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ।*
ਸੂਬਾ ਪ੍ਰਧਾਨ ਜੀ ਨੇ ਪਹਿਲਾਂ ਗੁਰਦਾਸਪੁਰ ਮੰਡਲ ਦੀ ਜਥੇਬੰਦੀ ਦੇ ਕੰਮਾਂ ਦੀ ਸ਼ਲਾਘਾ ਕੀਤੀ। ਅਤੇ ਮੀਟਿੰਗ ਵਿੱਚ ਵਿਚਾਰੀਆਂ ਮੰਗਾਂ ਅਤੇ ਮੁਸ਼ਕਿਲਾਂ ਦੇ ਹੱਲ ਬਾਰੇ ਵਿਸਥਾਰ ਪੂਰਵਕ ਵਿਚਾਰ ਦਿੱਤੇ। ਜਿਸ ਲੈਵਲ ਤੇ ਪੈਂਡਿੰਗ ਜਾਂ ਲਮਕ ਹਨ ਉਸ ਬਾਰੇ ਅਤੇ ਸੂਬਾ ਕਮੇਟੀ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।
ਮੀਟਿੰਗ ਵਿੱਚ ਹਾਜ਼ਰ ਸਾਥੀ *ਅਰਮਿੰਦਰ ਸਿੰਘ ਮੰਡਲ ਜਥੇਬੰਦਕ ਸਕੱਤਰ,ਤੇਜਵੀਰ ਰੇਂਜ ਪ੍ਰਧਾਨ ਕਾਦੀਆਂ ਵਣ ਰੇਂਜ,ਪੰਥਪ੍ਰੀਤ ਸਿੰਘ ਰੇਂਜ ਪ੍ਰਧਾਨ ਅਲੀਵਾਲ ਰੇਂਜ,ਅਕਾਸ਼ਦੀਪ ਸਿੰਘ,ਅਰਜਨ ਲਾਲ,ਕੰਵਲਜੀਤ ਸਿੰਘ ,ਚੈਂਚਲ ਸਿੰਘ,ਰਣਜੋਧ ਸਿੰਘ,ਵਿਵੇਕ ਠਾਕੁਰ,ਹਰਜਿੰਦਰ ਸਿੰਘ,ਲਵਰੋਜ਼ ਸਿੰਘ,ਸ਼ਕਤੀ ਕਪੂਰ ਅਮਰਿੰਦਰ ਸਿੰਘ ਪਰਗਟ ਸਿੰਘ* ਆਦਿ ਸਾਥੀ ਹਾਜ਼ਰ ਹੋਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments