spot_img
spot_img
spot_img
spot_img
Friday, May 24, 2024
spot_img
Homeਪੰਜਾਬਪੰਜਾਬ ਮਿੰਨੀ ਬੱਸ ਉਪਰੇਟਰਾਂ ਨੇ ਨਵਾਂ ਸ਼ਹਿਰ ਵਿੱਖੇ ਕੀਤੀ ਮੀਟਿੰਗ

ਪੰਜਾਬ ਮਿੰਨੀ ਬੱਸ ਉਪਰੇਟਰਾਂ ਨੇ ਨਵਾਂ ਸ਼ਹਿਰ ਵਿੱਖੇ ਕੀਤੀ ਮੀਟਿੰਗ

ਪੰਜਾਬ ਮਿੰਨੀ ਬੱਸ ਉਪਰੇਟਰਾਂ ਨੇ ਨਵਾਂ ਸ਼ਹਿਰ ਵਿੱਖੇ ਕੀਤੀ ਮੀਟਿੰਗ-
ਭਾਦਸੋਂ 18 ਜੂਨ (ਬਰਿੰਦਰਪਾਲ ਸਿੰਘ) ਅੱਜ ਪੰਜਾਬ ਦੇ ਮਿੰਨੀ ਬੱਸ ਉਪਰੇਟਰਾਂ ਦੀ ਮੀਟਿੰਗ ਜਨਪਥ ਹੋਟਲ ਨਵਾਂ ਸ਼ਹਿਰ ਵਿੱਖੇ ਹੋਈ ਇਸ ਮੀਟਿੰਗ ਵਿੱਚ ਪੰਜਾਬ ਦੇ ਹਰ ਜਿਲ੍ਹੇ ਤੋਂ ਨੁਮਾਇਂਦੇ ਪਹੁੰਚੇ ਤੇ ਸਾਰੇ ਉਪਰੇਟਰਾਂ ਨੇ ਆਪਣੇ-ਆਪਣੇ ਜਿਲੇ ਦੀਆਂ ਮੁਸ਼ਕਲਾਂ ਦੱਸੀਆਂ ਜਿਨ੍ਹਾਂ ਨੂੰ ਹੱਲ ਕਰਨ ਲਈ 24 ਮੈਂਬਰੀ ਕਮੇਟੀ ਦਾ ਗਠਨ ਕੀਤਾ ਅਤੇ ਸੰਗਠਨ ਦਾ ਨਾਮ
” ਮਿੰਨੀ ਬੱਸ ਯੂਨਿਅਨ ਪੰਜਾਬ” ਹੈਡਕੁਆਰਟਰ ਫਤਿਹਗੜ੍ਹ ਸਾਹਿਬ (ਪੰਜਾਬ) ਰੱਖਿਆ ਗਿਆ । ਇਹ ਸਾਰਾ ਸੰਗਠਨ ਅਗਲੇ ਹਫ਼ਤੇ ਸਟੇਟ ਟਰਾਂਸਪੋਰਟ ਕਮਿਸ਼ਨ ਨਾਲ ਮੀਟਿੰਗ ਕਰਕੇ ਮਿੰਨੀ ਬੱਸ ਉਪਰੇਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾ ਕੇ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ । ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਅਗਲੀ ਮੀਟਿੰਗ 24-06-2023 ਨੂੰ ਫਤਿਹਗੜ੍ਹ ਸਾਹਿਬ ਵਿਖੇ ਹੋਵੇਗੀ ਜਿਸ ਦੀ ਪ੍ਰਧਾਨਗੀ ਮਾਸਟਰ ਸ.ਲਛਮਣ ਸਿੰਘ ਟਾਂਡਾ ਕਰਨਗੇ ਅਤੇ ਪੰਜਾਬ ਦੇ ਸਾਰੇ ਮਿੰਨੀ ਬੱਸ ਉਪਰੇਟਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 24-06-2024 ਨੂੰ ਸਵੇਰੇ 11 ਵੱਜੇ ਫਤਿਹਗੜ੍ਹ ਸਾਹਿਬ ਪਹੁੰਚਣ । ਫਿਲਹਾਲ ਇਸ ਕਮੇਟੀ ਵਿੱਚ 15 ਮੈਂਬਰ ਨਾਮਜ਼ਦ ਕੀਤੇ ਗਏ ਹਨ ਜਿਨ੍ਹਾਂ ਵਿੱਚ ਗੋਪਾਲ ਸਿੰਘ ਖਨੌੜਾ,ਤੀਰਥ ਸਿੰਘ ਰਾਮਪੁਰਾ ਫੂਲ,ਕੁਲਵੀਰ ਸਿੰਘ ਨਵਾਂ ਸ਼ਹਿਰ, ਕੁਲਵੰਤ ਸਿੰਘ ਕਪੂਰਥਲਾ, ਲਛਮਣ ਸਿੰਘ ਟਾਂਡਾ, ਜਰਨੈਲ ਸਿੰਘ ਜਗਰਾਵਾਂ, ਗੁਰਵਿੰਦਰ ਸਿੰਘ ਗਿੱਲ, ਬਲਤੇਜ ਸਿੰਘ ਬਠਿੰਡਾ, ਨਰੇਸ਼ ਕੁਮਾਰ ਨਵਾਂ ਸ਼ਹਿਰ, ਸੁਰਿੰਦਰ ਸਿੰਘ ਪਟਿਆਲਾ, ਦਵਿੰਦਰ ਪਾਲ ਨੀਟਾ ਧੂਰੀ, ਰਜਿਦੰਰ ਸਿੰਘ ਮਾਨਸਾ, ਚੰਦਰਭਾਨ ਨਵਾਂ ਸ਼ਹਿਰ, ਨਿਰਮਲ ਸਿੰਘ ਨਵਾਂ ਸ਼ਹਿਰ, ਗੁਰਵਿੰਦਰ ਸਿੰਘ ਬਿਲੂ ਸ਼ੀ ਹਰਗੌਬਿੰਦਪੁਰ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments