spot_img
spot_img
spot_img
spot_img
Sunday, May 19, 2024
spot_img
Homeਪੰਜਾਬਪੰਜਾਬ-ਯੂ. ਟੀ. ਮੁਲਾਜਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਕਰੇਗਾ ਮੁੱਖ ਮੰਤਰੀ ਦੇ ਜੱਦੀ...

ਪੰਜਾਬ-ਯੂ. ਟੀ. ਮੁਲਾਜਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਕਰੇਗਾ ਮੁੱਖ ਮੰਤਰੀ ਦੇ ਜੱਦੀ ਜ਼ਿਲੇ ਸੰਗਰੂਰ ’ਚ ਮਹਾਰੈਲੀ : ਸੂਬਾ ਪ੍ਰਧਾਨ ਮੰਢਾਲੀ

ਪੰਜਾਬ-ਯੂ. ਟੀ. ਮੁਲਾਜਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਕਰੇਗਾ
ਮੁੱਖ ਮੰਤਰੀ ਦੇ ਜੱਦੀ ਜ਼ਿਲੇ ਸੰਗਰੂਰ ’ਚ ਮਹਾਰੈਲੀ : ਸੂਬਾ ਪ੍ਰਧਾਨ ਮੰਢਾਲੀ
ਪਟਿਆਲਾ – ( ਰਾਜੇਸ਼ ਅਗਰਵਾਲ )-ਬਿਜਲੀ ਮੁਲਾਜਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ
(ਪਹਿਲਵਾਨ) ਦੇ ਸੂਬਾ ਪ੍ਰਧਾਨ ਤੇ ਪੰਜਾਬ ਯੂ. ਟੀ. ਮੁਲਾਜਮ ਅਤੇ ਪੈਨਸ਼ਨਰਜ਼ ਸਾਂਝਾ
ਫਰੰਟ ਦੇ ਕਨਵੀਨਰ ਬਲਦੇਵ ਸਿੰਘ ਮੰਢਾਲੀ, ਸੁਖਵਿੰਦਰ ਸਿੰਘ ਚਾਹਲ ਸੂਬਾ ਜਨਰਲ ਸਕੱਤਰ
ਇੰਪਲਾਈਜ਼ ਫੈਡਰੇਸ਼ਨ ਅਤੇ ਰਾਮ ਸਿੰਘ ਸਨੌਰ ਸੂਬਾ ਪ੍ਰੈਸ ਸਕੱਤਰ ਨੇ ਦੱਸਿਆ ਕਿ ਮੁੱਖ
ਮੰਤਰੀ ਦੇ ਜੱਦੀ ਜ਼ਿਲੇ ਸੰਗਰੂਰ ਵਿਚ ਮਹਾਰੈਲੀ 10 ਸਤੰਬਰ ਨੂੰ ਦਾਣਾ ਮੰਡੀ ਸੰਗਰੂਰ
ਵਿਖੇ ਕੀਤੀ ਜਾ ਰਹੀ ਹੈ। ਮਹਾਰੈਲੀ ਵਿਚ ਪੰਜਾਬ ਭਰ ’ਚੋਂ ਹਜ਼ਾਰਾਂ ਦੀ ਗਿਣਤੀ ਵਿਚ
ਮੁਲਾਜਮ ਸ਼ਾਮਲ ਹੋਣਗੇ।
ਉਨ੍ਹਾਂ ਦੱਸਿਆ ਕਿ ਮਹਾਰੈਲੀ ਵਿਚ ਪੈਨਸ਼ਨਰਜ਼/ਮੁਲਾਜਮਾਂ ਦੀਆਂ ਮੁੱਖ ਤੇ ਜਾਇਜ਼ ਮੰਗਾਂ
ਜਿਨ੍ਹਾਂ ਵਿਚ ਹਰ ਤਰ੍ਹਾਂ ਦੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਵਾਉਣਾ, ਮਾਣ
ਭੱਤਾ/ਇਨਸੈਂਟਿਵ ਮੁਲਾਜਮਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿਚ ਲਿਆਉਣ ਲਈ, 6ਵੇਂ
ਤਨਖਾਹ ਕਮਿਸ਼ਨ ਵਿਚ ਪੈਨਸ਼ਨਰਾਂ ਤੇ 2. 59 ਦਾ ਗੁਣਾਂਕ ਲਾਗੂ ਕਰਵਾਉਣਾ, ਪੰਜਾਬ ਸਰਕਾਰ
ਵਲੋਂ ਅੰਕੜਿਆਂ ਦੀ ਜਾਦੂਗਰੀ ’ਤੇ ਆਧਾਰਤ ਤਨਖਾਹ ਕਮਿਸ਼ਨ ਦੀ ਰਿਪੋਰਟ ਵਿਚ ਮੁਲਾਜਮ,
ਪੈਨਸ਼ਨਰਜ਼ ਪੱਖੀ ਸੋਧਾਂ ਕਰਵਾਉਣਾ, ਪੁਰਾਣੇ ਮੁਲਾਜਮਾਂ ਦੀ ਤਰ੍ਹਾਂ 1 ਜਨਵਰੀ 2016 ਤੋਂ
ਬਾਅਦ ਭਰਤੀ ਮੁਲਾਜਮਾਂ ਨੂੰ ਵਿੱਤੀ ਲਾਭ ਦਿੰਦਿਆਂ ਤਨਖਾਹ ਵਿਚ ਘੱਟੋ-ਘੱਟ 20 ਪ੍ਰਤੀਸ਼ਤ
ਵਾਧਾ ਯਕੀਨੀ ਬਣਾਉਣਾ, ਐਨ. ਪੀ. ਐਸ., ਈ. ਪੀ. ਐਸ. 95 ਰੱਦ ਕਰਵਾਉਣ ਅਤੇ ਪੁਰਾਣੀ
ਪੈਨਸ਼ਨ ਸਕੀਮ ਦੀ ਬਹਾਲੀ ਕਰਵਾਉਣਾ, 15 ਜਨਵਰੀ 2015 ਦਾ ਮੁੱਢਲੀ ਤਨਖਾਹ ’ਤੇ ਨਿਯੁਕਤੀ
ਅਤੇ ਪਰਖ ਸਮਾਂਕਾਲ ਦਾ ਮੁਲਾਜਮ ਵਿਰੋਧੀ ਪੱਤਰ ਰੱਦ ਕਰਵਾਉਣਾ, ਵਿਭਾਗਾਂ ਦੀ ਕੀਤੀ ਜਾ
ਰਹੀ ਆਕਾਰ ਘਟਾਈ ਬੰਦ ਕਰਵਾਉਣਾ, ਹਰ ਤਰ੍ਹਾਂ ਦੇ ਰਹਿੰਦੇ ਭੱਤੇ/ਕਿਰਾਇਆ ਮੁਫ਼ਤ ਰਿਹਾਇਸ਼
ਬਹਾਲ ਕਰਵਾਉਣਾ, ਕੇਂਦਰੀ ਤਨਖਾਹ ਸਕੇਲ ਨਾਲ ਜੋੜੇ ਮੁਲਾਜਮ ਤੇ ਪੰਜਾਬ ਦੇ ਤਨਖਾਹ ਸਕੇਲ
ਲਾਗੂ ਕਰਵਾਉਣਾ, ਪਰਖ ਕਾਲ ਦੀ ਸ਼ਰਤ ਹਟਾ ਕੇ ਭੱਤਿਆਂ ਸਮੇਤ ਪੂਰੀਆਂ ਤਨਖਾਹਾਂ ਦੁਆਉਣਾ,
ਵਿਕਾਸ ਟੈਕਸ ਦੇ ਨਾਮ ’ਤੇ ਮੁਲਾਜਮਾਂ, ਪੈਨਸ਼ਨਰਜ਼ ਦੀਆਂ ਤਨਖਾਹਾਂ ’ਚੋਂ 200 ਰੁਪਏ
ਪ੍ਰਤੀ ਮਹੀਨਾ ਕੱਟਿਆ ਜਾ ਰਿਹਾ ਜਜ਼ੀਆ ਟੈਕਸ ਬੰਦ ਕਰਵਾਉਣਾ ਆਦਿ ਮੰਗਾਂ ਸ਼ਾਮਲ ਹਨ।
ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਦੇ ਆਗੂਆਂ ਨੇ ਸਮੁੱਚੇ ਮੁਲਾਜਮਾਂ/ਪੈਨਸ਼ਨਰਜ਼ ਨੂੰ ਅਪੀਲ
ਕੀਤੀ ਕਿ ਉਹ 10 ਸਤੰਬਰ ਦੀ ਸੰਗਰੂਰ ਵਿਖੇ ਹੋਣ ਵਾਲੀ ਮਹਾਰੈਲੀ ਵਿਚ ਵਧ ਤੋਂ ਵਧ ਭਾਗ
ਲੈਣ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments