spot_img
spot_img
spot_img
spot_img
Sunday, May 19, 2024
spot_img
Homeਪਟਿਆਲਾਪੰਜਾਬ ਸਰਕਾਰ, ਆਪ ਜੀ ਦੇ ਦੁਆਰ" ਤਹਿਤ ਜਨ ਸੁਵਿਧਾ ਕੈਂਪ ਲਗਾਇਆ

ਪੰਜਾਬ ਸਰਕਾਰ, ਆਪ ਜੀ ਦੇ ਦੁਆਰ” ਤਹਿਤ ਜਨ ਸੁਵਿਧਾ ਕੈਂਪ ਲਗਾਇਆ

–“ਪੰਜਾਬ ਸਰਕਾਰ, ਆਪ ਜੀ ਦੇ ਦੁਆਰ” ਤਹਿਤ ਜਨ ਸੁਵਿਧਾ ਕੈਂਪ ਲਗਾਇਆ
–ਲੋਕਾਂ ਨੂੰ ਘਰ ਦੇ ਨੇੜੇ ਹਰ ਸਹੂਲਤ ਦੇਣਾ ਸਰਕਾਰ ਦਾ ਮੁੱਖ ਮਕਸਦ-ਅਜੀਤਪਾਲ ਕੋਹਲੀ
ਪਟਿਆਲਾ, ( ਸੰਨੀ ਕੁਮਾਰ )
ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨੂੰ ਘਰ ਨੇੜੇ ਸਰਕਾਰੀ ਸਹੂਲਤਾਂ ਦੇਣ ਦੇ ਉਪਰਾਲੇ ਸਦਕਾ
ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦਾ ਉਪਰਾਲਾ ਸਦਕਾ ਅੱਜ ਇਥੇ ਖ਼ਾਲਸਾ ਮੁਹੱਲਾ ਕੋਲ ਜਨ ਸੁਵਿਧਾ ਕੈਂਪ ਲਗਾਇਆ ਗਿਆ। ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕੈਂਪ ਦਾ ਨਿਰੀਖਣ ਕਰਦਿਆਂ ਕਿਹਾ ਕੇ ਸਹਿਰੀ ਹਲਕੇ ਦੇ ਹਰ ਇਲਾਕੇ ਦੀ ਮੰਗ ਹੈ ਕਿ ਉਹਨਾਂ ਵਾਸਤੇ ਵੱਖ ਵੱਖ ਵਾਰਡਾਂ ਵਿੱਚ ਜਨ ਸੁਵਿਧਾ ਕੈਂਪ ਲਗਾਏ ਜਾਣ। ਇਸੇ ਲੜੀ ਤਹਿਤ ਜਿਲ੍ਹਾਂ ਪ੍ਰਸਾਸ਼ਨ ਦੇ ਸਹਿਯੋਗ ਨਾਲ ਇਹ ਜਨ ਸੁਵਿਧਾ ਕੈਂਪ ਢੁਡਿਆਲ ਖਾਲਸਾ ਸੀਨੀਅਰ ਸਕੈਡਰੀ ਸਕੂਲ ਖਾਲਸਾ ਮੁਹੱਲਾ ਵਿਖੇ ਲਗਾਇਆ ਗਿਆ। ਅਜੀਤਪਾਲ ਕੋਹਲੀ ਨੇ ਦੱਸਿਆ ਕਿ ਇਸ ਜਨ ਸੁਵਿਧਾ ਕੈਂਪ ਵਿੱਚ ਪੰਜਾਬ ਸਰਕਾਰ ਦੇ ਲਗਭੱਗ 20 ਮਹਿਕਮੇ ਹਾਜ਼ਰ ਰਹੇ। ਇਹਨਾਂ ਅਧੀਨ ਆਉਣ ਵਾਲੇ ਮਸਲੇ/ਸਕੀਮਾਂ ਦੀ ਕਾਰਵਾਈ ਮੌਕੇ ਤੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਚ ਲੋਕ ਭਲਾਈ ਵਿਭਾਗ ਵਲੋਂ ਪ੍ਰੀ/ਪੋਸਟ ਮੈਟ੍ਰਿਕ ਅਤੇ ਹੋਰ ਵਜੀਫੇ, ਸ਼ਗਨ ਸਕੀਮ, ਜਲ ਸਪਲਾਈ ਵਿਭਾਗ ਵਲੋਂ ਪੀਣ ਦੇ ਪਾਣੀ ਦੀ ਸਮੱਸਿਆ, ਨਵੇਂ ਕਨੈਕਸ਼ਨ, ਪਖਾਨੇ, ਮਿਉਂਸਪਲ ਕਾਰਪੋਰੇਸ਼ਨ ਵਲੋਂ ਸੜਕ, ਗਲੀਆਂ, ਨਾਲੀਆਂ, ਸਟਰੀਟ ਲਾਈਟ, ਗੰਦਗੀ, ਸੀਵਰੇਜ, ਬਾਰਿਸ਼ ਦੇ ਪਾਣੀ ਦੀ ਨਿਕਾਸੀ, ਨਜਾਇਜ ਕਬਜ਼ੇ, ਪ੍ਰਾਪਰਟੀ ਟੈਕਸ ਭਰਨਾ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਲੇਬਰ ਵਿਭਾਗ, ਲੇਬਰ ਕਾਰਡ,ਸਿਹਤ ਵਿਭਾਗ ਵਲੋਂ ਸਿਹਤ ਜਾਂਚ, ਵੈਕਸੀਨ, ਅਪੰਗਤਾ ਸਰਟੀਫ਼ਿਕੇਟ, ਸਿਹਤ ਬੀਮਾ ਜਦਕਿ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਬੁਢਾਪਾ/ਵਿਧਵਾ/ਅਨਾਥ/ਅਪਾਹਜ ਪੈਨਸ਼ਨ ਆਦਿ
ਰੋਜ਼ਗਾਰ ਦੇ ਮੌਕਿਆਂ ਸੰਬੰਧੀ ਜਾਣਕਾਰੀ ਅਤੇ ਹੁਨਰ ਵਿਕਾਸ ਯੋਜਨਾਵਾਂ ਬਾਰੇ ਸ਼ਿਕਾਇਤਾਂ ਸੁਣੀਆਂ ਗਈਆਂ। ਇਸੀ ਤਰਾਂ ਮਾਲ ਵਿਭਾਗ ਵਲੋਂ ਫਰਦ ਬਦਰ, ਇੰਤਕਾਲ, ਸਕੂਲ ਵਿਭਾਗ ਸਮੇਤ ਵੱਖ ਵੱਖ ਕਿਸਮ ਦੇ ਸਰਕਾਰੀ ਲੋਨ, ਬੀਮੇ ਆਦਿ ਦੇ ਬਹੁਤੇ ਕੰਮ ਮੌਕੇ ਤੇ ਨਿਪਟਾਏ ਗਏ। ਇਸ ਮੌਕੇ ਜਸਬੀਰ ਸਿੰਘ ਬਿੱਟੂ, ਸੁਮੀਤ ਟਕੇਜਾ, ਅਮਰਜੀਤ ਸਿੰਘ ਦਾਰਾ, ਸਤਿੰਦਰ ਮੋਹਨ ਸਿੰਘ, ਜਸਵਿੰਦਰ ਕੁਮਾਰ, ਗੋਲੂ ਰਾਜਪੂਤ, ਗੁਰਦੀਪ ਸਿੰਘ ਰਾਜੂ ਅਤੇ ਜਤਿੰਦਰ ਸਿੰਘ ਸੇਠੀ ਆਦਿ ਸ਼ਾਮਿਲ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments