spot_img
spot_img
spot_img
spot_img
Friday, May 24, 2024
spot_img
Homeਪੰਜਾਬਪੰਜਾਬ ਸਰਕਾਰ ਜਨਤਾ ਦੇ ਹਿਤਾ ਪ੍ਰਤੀ ਲੈ ਰਹੀ ਹੈ ਅਹਿਮ ਫੈਸਲੇ- ਗਿਆਨ...

ਪੰਜਾਬ ਸਰਕਾਰ ਜਨਤਾ ਦੇ ਹਿਤਾ ਪ੍ਰਤੀ ਲੈ ਰਹੀ ਹੈ ਅਹਿਮ ਫੈਸਲੇ- ਗਿਆਨ ਖਨੌੜਾ

ਪੰਜਾਬ ਸਰਕਾਰ ਜਨਤਾ ਦੇ ਹਿਤਾ ਪ੍ਰਤੀ ਲੈ ਰਹੀ ਹੈ ਅਹਿਮ ਫੈਸਲੇ- ਗਿਆਨ ਖਨੌੜਾ
ਭਾਦਸੋਂ , 14 ਅਪ੍ਰੈਲ-(ਬਰਿੰਦਰਪਾਲ ਸਿੰਘ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਅੰਦਰ ਜਨਤਾ ਦੇ ਹਿਤਾ ਪ੍ਰਤੀ ਜੋ ਫੈਸਲੇ ਨਿਤ ਪ੍ਰਤੀ ਦਿਨ ਲਏ ਜਾ ਰਹੇ ਹਨ ਉਹ ਅਤਿ ਸਲਾਘਾਯੋਗ ਹਨ ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸ਼ਹਿਰੀ ਵਪਾਰ ਵਿੰਗ ਦੇ ਸਾਬਕਾ ਪ੍ਰਧਾਨ ਡਾ.ਗਿਆਨ ਸਿੰਘ ਰਾਮਗੜੀਆ ਖਨੌੜਾ ਨੇ ਗੱਲਬਾਤ ਕਰਦਿਆ ਕੀਤਾ । ਉਨਾ ਕਿਹਾ ਕਿ ਕੇਂਦਰ ਦੁਆਰਾ ਕਣਕ ਦੀ ਫਸਲ ਵਿਚ ਕੀਤੀ ਜਾ ਰਹੀ ਕਟੋਤੀ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਸੂਬੇ ਵਲੋਂ ਭਰਪਾਈ ਦਾ ਫੈਸਲਾ ਲਿਆ ਹੈ ਜੋ ਬਹੁਤ ਵਧੀਆ ਫੈਸਲਾ ਹੈ ।ਉਨਾ ਕਿਹਾ ਕਿ ਪਿਛਲ਼ੀਆ ਸਰਕਾਰ ਦੇ ਸਮੇ ਅੰਦਰ ਚਲਾਏ ਗਏ ਟੋਲ ਟੈਕਸ ਜੋ ਆਪਣੀ ਮਿਆਦ ਪੱੁਗਣ ਦੇ ਬਾਵਜੂਦ ਚਲਾ ਕੇ ਜਨਤਾ ਉਤੇ ਬੋਝ ਪਾਇਆ ਜਾ ਰਿਹਾ ਸੀ ਮੁੱਖ ਮੰਤਰੀ ਦੇ ਹੁਕਮਾਂ ਤਹਿਤ ਸੂਬੇ ਵਿਚ ਵੱਡੀ ਗਿਣਤੀ ਵਿਚ ਅਜਿਹੇ ਟੋਲ ਟੈਕਸ ਬੰਦ ਕਰਕੇ ਜਨਤਾ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਨੂੰ ਬਚਾਇਆ ਹੈ । ਡਾ.ਖਨੌੜਾ ਨੇ ਕਿਹਾ ਕਿ ਅੱਜ ਸੂਬੇ ਦਾ ਹਰੇਕ ਵਰਗ ਪੂਰੀ ਤਰਾਂ ਮਾਨ ਸਰਕਾਰ ਤੋਂ ਖੁਸ਼ ਹੈ । ਉਨਾ ਕਿਹਾ ਕਿ ਜਲੰਧਰ ਜਿਮਨੀ ਚੋਣ ਵਿਚ ਆਪ ਸਰਕਾਰ ਦੇ ਉਮੀਦਵਾਰ ਜਿਤ ਹਾਸਲ ਕਰਨਗੇ । ਇਸ ਮੌਕੇ ਉਨਾ ਨਾਲ ਟਰੱਕ ਯੂਨੀਅਨ ਪ੍ਰਧਾਨ ਨਿਰਭੈ ਸਿੰਘ,ਡਾ.ਗੁਰਪ੍ਰੀਤ ਸਿੰਘ ਕਾਲਸਨਾ,ਸੋਮ ਸਿੰਘ ਚਾਸਵਾਲ,ਕਰਮਾ ਟੋਪਰ,ਸਦੀਕ ਖਾਂਨ ਮਟੋਰੜਾ,ਰਾਜੀ ਜੱਸੋਮਾਜਰਾ ,ਕਮਲਜੀਤ ਸਿੰਘ,ਮੁਸਤਾਕ ਖਾ,ਕਾਲਾ ਕਿਤਾਬਾ ਵਾਲਾ,ਹਰਪ੍ਰੀਤ ਸਿੰਘ ਚੈਹਿਲ ਵੀ ਹਾਜਰ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments