spot_img
spot_img
spot_img
spot_img
Sunday, May 19, 2024
spot_img
Homeਪੰਜਾਬਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1680) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ...

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1680) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਰਸੋਈ ਗੈਸ ਕੀਮਤਾਂ ਵਿੱਚ ਵਾਧੇ ਵਿਰੁੱਧ ਸਾੜਿਆਂ ਮੋਦੀ ਦਾ ਪੁੱਤਲਾ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1680)
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ
ਰਸੋਈ ਗੈਸ ਕੀਮਤਾਂ ਵਿੱਚ ਵਾਧੇ ਵਿਰੁੱਧ ਸਾੜਿਆਂ ਮੋਦੀ ਦਾ ਪੁੱਤਲਾ—

ਪੰਜਾਬ ਸਰਕਾਰ ਵਲੋਂ ਮੁਲਾਜਮਾਂ ਨੂੰ ਨਿਕੰਮਾ ਕਹਿਣ ਦਾ ਜਾਰੀ ਕੀਤੇ ਪੱਤਰ ਦੀਆਂ ਸਾੜੀਆਂ ਕਾਪੀਆਂ

ਪਟਿਆਲਾ 8 ਜੁਲਾਈ 🙁 ਪੰਜਾਬ ਸਨ ਬਿਊਰੋ ) ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੇ ਤੀਜਾ ਅਤੇ ਚੋਥਾ ਦਰਜਾ ਮੁਲਾਜਮਾ ਨੇ ਕੇਂਦਰ ਦੀ ਮੋਦੀ ਸਰਕਾਰ ਨੇ ਰਸੋਈ ਗੈਸ ਸਿਲੰਡਰ ਵਿੱਚ ਕੀਤੇ ਭਾਰੀ ਵਾਧੇ ਨੂੰ ਲੈ ਕੇ ਮੋਦੀ ਦਾ ਪੁੱਤਲਾ ਅਤੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਜਾਰੀ ਪੱਤਰ ਦੇ ਹਵਾਲੇ ਰਾਹੀਂ ਸਿੰਚਾਈ ਵਿਭਾਗ ਵਲੋਂ ਜਾਰੀ ਪੱਤਰ ਮਿਤੀ 29 ਜੂਨ 2022 ਵਿੱਚ 49 ਵਿਭਾਗ ਅਧਿਕਾਰੀਆਂ ਨੂੰ ਲਿਖਿਆ ਹੈ ਕਿ ਜਿਹਨਾਂ ਅਧਿਕਾਰੀਆਂ / ਕਰਮਚਾਰੀਆਂ ਨੇ ਆਪਣੀ 15, 20, 25 ਅਤੇ 30 ਸਾਲ ਸੇਵਾ ਕਰ ਲਈ ਹੈ ਅਜਿਹੇ “ਨਿਕੰਮੇ ਅਧਿਕਾਰੀਆਂ/ਕਰਮਚਾਰੀਆਂ” ਦੀ ਛਾਂਟੀ ਕਰਨ ਸਬੰਧੀ, ਵਿਭਾਗ ਦੇ ਖੇਤਰੀ ਦਫਤਰਾਂ ਤੋਂ ਸੂਚੀ ਮੰਗ ਲਈ ਹੈ। ਇਸ ਤਰ੍ਹਾਂ “ਆਪ ਸਰਕਾਰ” ਹੁਣ ਪੁੱਠੇ ਰਾਹ ਪੈਣ ਦੇ ਰੋਸ ਵਜੋਂ ਮੁਲਾਜਮਾਂ ਨੇ ਸਿੰਚਾਈ ਕੰਪਲੈਕਸ ਨਾਭਾ ਰੋਡ ਅੱਗੇ ਸੰਕੇਤਕ ਆਵਾਜਾਈ ਰੋਕ ਕੇ ਪੱਤਰ ਦੀਆਂ ਕਾਪੀਆਂ ਸਾੜ ਕੇ ਜੋਰਦਾਰ ਰੈਲੀ ਕਰਕੇ ਪਿੱਟ ਸਿਆਪਾ ਕੀਤਾ ਅਤੇ ਮੋਦੀ ਦਾ ਪੁੱਤਲਾ ਵੀ ਫੂਕਿਆ ਗਿਆ।
ਮੁਲਾਜਮਾਂ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਲ ਰਾਹੀ ਗੁਰਦਰਸ਼ਨ ਸਿੰਘ, ਸੂਰਜ ਪਾਲ ਯਾਦਵ ਨੇ ਕਿਹਾ ਕਿ ਸਰਕਾਰ ਮੁਲਾਜਮਾਂ ਨੂੰ ਰਾਹਤ ਦੇਣ ਦੀ ਬਜਾਏ ਲਗਾਤਾਰ (ਟੀਕਾਕਰਨ ਕਰਨ ਵਿੱਚ ਲੱਗੀ ਹੋਈ ਹੈ)। ਨਹਿਰਾਂ ਅਤੇ ਦਫਤਰਾਂ ਵਿੱਚ ਮੁਲਾਜਮਾਂ ਦੀ ਲਗਾਤਾਰ ਘਾਟ ਵਧ ਰਹੀ ਹੈ। ਵਿਭਾਗ ਦਾ ਪੁਨਗਠਨ ਕਰਕੇ ਹਜਾਰਾ ਹਜਾਰਾ ਅਸਾਮੀਆਂ ਦਾ ਖਾਤਮਾ ਪਹਿਲੀਆਂ ਸਰਕਾਰਾਂ ਕਰ ਗਈਆਂ ਹਨ। ਜੇਕਰ ਪੱਤਰ ਦੀ ਵਾਪਸੀ ਨਾ ਹੋਈ ਤਾਂ ਅਗਲੀ ਪੱਤਰ ਫੁੱਕ ਰੈਲੀ ਮਿਤੀ 13 ਜੁਲਾਈ ਨੂੰ ਭਾਖੜਾ ਮੇਨ ਲਾਇਨ ਸਰਕਲ ਕੰਪਲੈਕਸ ਵਿੱਚ ਕੀਤੀ ਜਾਵੇਗੀ, ਜਿੱਥੇ ਸਰਕਾਰ ਅਤੇ ਵਿਭਾਗ ਨਾਲ ਸਬੰਧਤ ਮੰਗਾਂ ਮੁਲਾਜਮਾਂ, ਕੱਚੇ ਮੁਲਾਜਮਾਂ ਨੂੰ ਤਨਖਾਹਾਂ ਦੇਣ ਵਿੱਚ ਆ ਰਹੀ ਖੜੋਤ ਦਾ ਮਾਮਲਾ ਉਠਾਇਆ ਜਾਵੇਗਾ ਕਿਉ ਜੋ ਕੱਚੇ ਮੁਲਾਜਮਾਂ ਨੂੰ ਤਿੰਨ ਤਿੰਨ ਮਹੀਨਿਆਂ ਤੋਂ ਜੰਗਲਾਤ, ਸਿਹਤ ਵਿਭਾਗ ਸਮੇਤ ਇੱਕ ਦਰਜਨ ਵਿਭਾਗਾਂ ਵਿੱਚ ਹੁਣ ਤੱਕ ਨਸੀਬ ਨਹੀਂ ਹੋਇਆ। ਇਸ ਮੌਕੇ ਤੇ ਜੋ ਹੋਰ ਆਗੂ ਹਾਜਰ ਸਨ ਉਹਨਾਂ ਵਿੱਚ ਰਾਮ ਲਾਲ ਰਾਮਾ, ਇੰਦਰਪਾਲ, ਨਾਰੰਗ ਸਿੰੰਘ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਹਰਜਿੰਦਰ ਸਿੰਘ, ਉਂਕਾਰ ਸਿੰਘ, ਰਾਮ ਪ੍ਰਸਾਦ ਸਹੋਤਾ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਰਵਿੰਦਰ ਸੈਣੀ (ਕਾਕਾ), ਹਰਦੀਪ ਸਿੰਘ ਸੈਣੀ ਪ੍ਰਧਾਨ, ਹਰਜੀਤ ਸਿੰਘ ਡਰਾਇਵਰ, ਅਨਿਲ ਕੁਮਾਰ ਡਰਾਈਵਰ ਡਰੇਨਜ ਸਰਕਲ, ਹਰਜੀਤ ਸਿੰਘ ਡਰਾਈਵਰ ਬੀ.ਐਮ.ਐਲ., ਭਿੰਦਰ ਸਿੰਘ ਭਵਾਨੀਗੜ੍ਹ, ਸੋਨੀ ਸਿੰਘ ਨਦਾਮਪੁਰ, ਗੁਰਦੀਪ ਸਿੰਘ, ਜਗਤਾਰ ਸਿੰਘ, ਜਸਪਾਲ ਸਿੰਘ ਬਿਸਨਪੁਰ, ਸੁਰਿੰਦਰ ਸਿੰਘ ਹਸਨਪੁਰ, ਪ੍ਰਕਾਸ਼ ਲੁਬਾਣਾ, ਹਰਬੰਸ ਸਿੰਘ, ਕਾਕਾ ਸਿੰਘ, ਹਰਦੀਪ ਸਿੰਘ, ਰਜਵੰਤ ਕੌਰ, ਨਰੰਗ ਸਿੰਘ, ਸੁਨੀਲ ਦੱਤ, ਦਿਆ ਸ਼ੰਕਰ, ਸੁਭਾਸ਼, ਸ਼ਿਵ ਚਰਨ, ਅਨਿਲ ਕੁਮਾਰ, ਸੁਖਦੇਵ ਸਿੰਘ, ਅਮਰਜੀਤ ਧਾਲੀਵਾਲ ਆਦਿ ਹਾਜਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments