spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਪੰਜਾਬ ਹੁਣ ਖੇਡਾਂ ਪੱਖੋਂ ਹੋਵੇਗਾ ਮੋਹਰੀ- ਹਡਾਣਾ

ਪੰਜਾਬ ਹੁਣ ਖੇਡਾਂ ਪੱਖੋਂ ਹੋਵੇਗਾ ਮੋਹਰੀ- ਹਡਾਣਾ

ਪੰਜਾਬ ਹੁਣ ਖੇਡਾਂ ਪੱਖੋਂ ਹੋਵੇਗਾ ਮੋਹਰੀ- ਹਡਾਣਾ
ਨੈਸ਼ਨਲ ਖੇਡਾਂ ਵਿੱਚ ਪੰਜਾਬ ਦਾ ਨਾਂ ਚਮਕਾਉਣ ਵਾਲੀ ਪਿੰਡ ਬੱਲਾ ਦੀ ਮਨਪ੍ਰੀਤ ਦਾ ਕੀਤਾ ਸਨਮਾਨ
ਪਟਿਆਲਾ 23 ਅਪ੍ਰੈਲ ( ਸੰਨੀ ਕੁਮਾਰ ) ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਰਾਹੀਂ 36ਵੀਆਂ ਨੈਸ਼ਨਲ ਖੇਡਾਂ ਵਿੱਚ ਪੰਜਾਬ ਵਲੋਂ ਖੇਡ ਰਹੇ ਨੌਜਵਾਨਾਂ ਨੂੰ ਇਨਾਮ ਦੇ ਕੇ ਨਿਵਾਜਿਆ ਗਿਆ। ਜਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ 36ਵੀਆਂ ਨੈਸ਼ਨਲ ਖੇਡਾਂ ਗੁਜਰਾਤ ਵਿਖੇ ਹੋਈਆਂ, ਜਿਸ ਵਿੱਚ ਪੂਰੇ ਦੇਸ਼ ਦੇ ਵੱਖ ਵੱਖ ਰਾਜਾਂ ਦੀਆਂ ਯੂਨੀਵਰਸਟੀਆਂ ‘ਚੋਂ ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਖੇਡਾ ਵਿੱਚ ਕੁੱਲ ਅੱਠ ਰਾਜਾਂ ਦੀਆਂ ਟੀਮਾਂ ਚੁਣੀਆਂ ਗਈਆਂ, ਜਿਨ੍ਹਾਂ ਵਿੱਚੋ ਪੰਜਾਬ ਪਹਿਲੇ ਨੰਬਰ ਤੇ ਰਿਹਾ। ਪੰਜਾਬ ਵੱਲੋਂ ਸਾਫਟ ਬਾਲ ਲਈ ਅਗਵਾਈ ਕਰੇ ਰਹੇ ਕੋਚ ਇੰਦਰਵੀਰ, ਨਿਰਮਲਜੀਤ ਕੌਰ ਦੀ ਅਗਵਾਈ ਵਿੱਚ 15 ਕੁੜੀਆਂ ਦੀ ਟੀਮ ਨੇ ਚੰਗੇ ਖੇਡ ਪ੍ਰਦਰਸ਼ਨ ਨਾਲ ਗੋਲਡ ਮੈਡਲ ਹਾਸਿਲ ਕੀਤਾ, ਜਿਸ ਉਪਰੰਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਜੇਤੂ ਖਿਡਾਰੀਆਂ ਨੂੰ ਸਨਮਾਨ ਵਜੋਂ 5-5 ਲੱਖ ਦੇ ਚੈਕ ਵੰਡੇ।
ਪੀਆਰਟੀਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੀ 15 ਕੁੜੀਆਂ ਵਿੱਚੋਂ ਇੱਕ ਮਨਪ੍ਰੀਤ ਕੌਰ ਪਿੰਡ ਬੱਲਾ ਨਾਲ ਖੁਸ਼ੀ ਸਾਂਝੀ ਕਰਨ ਪੁੱਜੇ। ਸਕੂਲ ਸਮੇਂ ਦੌਰਾਨ ਅਤੇ ਹੁਣ ਯੂਨੀਵਰਸਿਟੀ ਵੱਲੋਂ ਖੇਡ ਕੇ ਕਈ ਵਾਰ ਮੈਡਲ ਜਿੱਤ ਚੁੱਕੀ ਮਨਪ੍ਰੀਤ ਦਾ ਸਨਮਾਨ ਕਰਨ ਉਪਰੰਤ ਹਡਾਣਾ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਇਨਾਮ ਦੀ ਸ਼ਲਾਘਾ ਕਰਦਿਆ ਕਿਹਾ ਖਿਡਾਰੀਆਂ ਦਾ ਬਣਦਾ ਸਨਮਾਨ ਦੇਣ ਵਾਲੀ ਸੋਚ ਸਿਰਫ ਆਪ ਦੇ ਪੰਜਾਬ ਮੁਖੀ ਭਗਵੰਤ ਮਾਨ ਦੀ ਹੋ ਸਕਦੀ ਹੈ। ਮਾਨ ਨੇ ਜਿੱਤਣ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਹੁਣ ਪੰਜਾਬ ਨੂੰ ਨਸ਼ਿਆਂ ਲਈ ਨਹੀ ਬਲਕਿ ਤੰਦਰੁਸਤ ਪੰਜਾਬ ਅਤੇ ਖੁਸ਼ਹਾਲ ਪੰਜਾਬ ਵਜੋਂ ਜਾਣਿਆ ਜਾਵੇਗਾ। ਪਹਿਲੀਆਂ ਸਰਕਾਰਾਂ ਨੇ ਜੇਕਰ ਖਿਡਾਰੀਆਂ ਲਈ ਚੰਗੇ ਖੇਡ ਮੈਦਾਨ ਅਤੇ ਖੇਡਾਂ ਨੂੰ ਉਤਸਾਹਿਤ ਕਰਨ ਲਈ ਉਪਰਾਲੇ ਕੀਤੇ ਹੁੰਦੇ ਤਾਂ ਉਹਨਾਂ ਨੂੰ ਹਾਰ ਦਾ ਮੂੰਹ ਨਹੀ ਸੀ ਦੇਖਣਾ ਪੈਣਾ। ਪਰ ਹੁਣ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸਾਹਿਤ ਅਤੇ ਨੌਜਵਾਨਾਂ ਨੂੰ ਮੁੜ ਖੇਡ ਮੈਦਾਨਾਂ ਵਿੱਚ ਲਿਆਉਣ ਲਈ ਪਿੰਡਾਂ ਵਿੱਚ ਖੇਡ ਮੈਦਾਨ ਉਸਾਰੇ ਜਾਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਖੇਡਾਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਕੈਸ਼ ਇਨਾਮ ਅਤੇ ਨੌਕਰੀਆਂ ਵਿੱਚ ਪ੍ਰਮੁੱਖਤਾ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਨਣ ਵਿੱਚ ਚੰਗਾ ਕਦਮ ਸਾਬਤ ਹੋਵੇਗਾ। ਇਸ ਮੌਕੇ ਉਨਾਂ ਨਾਲ ਆਪ ਪਾਰਟੀ ਦੇ ਸੀਨੀਅਰ ਆਗੂ ਬਲਦੇਵੀ ਸਿੰਘ ਦੇਵੀਗੜ, ਸੁਖਵਿੰਦਰ ਸਿੰਘ, ਕੁਲਦੀਪ ਗੁੱਜਰ, ਨਵਕਰਨ ਸਿੰਘ, ਰਾਜਾ ਧੰਜੂ, ਵਿਕਰਮ ਹਡਾਣਾ, ਬਲਬੀਰ ਬੱਲਮਗੜ, ਸੁਖਵੀਰ ਬੱਲਮਗੜ, ਜ਼ੋਨੀ ਫਤਿਹਪੁਰੀਆਂ, ਦੀਪ ਬੱਲਾ, ਹਰਭਜਨ ਬੱਲਾ, ਲਾਲੀ ਰਹਿਲ, ਮਨਦੀਪ ਸਨੌਰ, ਗੁਰਿੰਦਰ ਅਦਾਲਤੀਵਾਲਾ ਅਤੇ ਹੋਰ ਕਈ ਪਾਰਟੀ ਵਰਕਰ ਅਤੇ ਪਿੰਡ ਵਾਸੀ ਮੌਜੂਦ ਰਹੇ।
(ਵਿਸ਼ੇਸ਼)
ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੇ ਕਰਦਿਆ ਮਨਪ੍ਰੀਤ ਕੌਰ ਦੇ ਪਿਤਾ ਸੰਤ ਰਾਮ ਜੋ ਪੇਸ਼ੇ ਵਜੋਂ ਖੇਤੀ ਬਾੜੀ ਕਰਦੇ ਹਨ, ਅਤੇ ਮਾਤਾ ਜਸਵਿੰਦਰ ਕੌਰ ਜੋ ਪੇਸ਼ੇ ਵਜੋਂ ਘਰੇਲੂ ਹਨ, ਨੇ ਸਾਂਝੇ ਤੌਰ ਤੇ ਦੱਸਿਆ ਕਿ ਮਨਪ੍ਰੀਤ ਸ਼ੁਰੂ ਤੋਂ ਹੀ ਖੇਡਾ ਪ੍ਰਤੀ ਰੁਝਾਨ ਰੱਖਦੀ ਸੀ ਅਤੇ ਇਸ ਸਾਫਟ ਬਾਲ ਦੀ ਸ਼ੁਰੂਆਤ ਸ਼ਸ਼ੀ ਮਾਨ, ਹਰੀਸ਼ ਰਾਵਤ, ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਹੋਈ ਸੀ। ਮਨਪ੍ਰੀਤ ਨੇ ਦੱਸਿਆ ਕਿ ਉਹ ਕਿਤੇ ਨਾ ਕਿਤੇ ਇਹ ਵੀ ਸੋਚਦੀ ਸੀ ਕਿ ਸਰਕਾਰਾਂ ਪੰਜਾਬ ਵਿੱਚ ਖੇਡਾਂ ਪ੍ਰਤੀ ਜਿਆਦਾ ਰੁਝਾਨ ਨਹੀ ਰੱਖਦੀਆਂ ਜਿਸ ਕਾਰਨ ਅਕਸਰ ਖਿਡਾਰੀਆਂ ਕੋਲ ਸਾਰੀ ਜਿੰਦਗੀ ਵਿੱਚ ਸਿਰਫ ਮੈਡਲ ਹੀ ਹੁੰਦੇ ਹਨ। ਪਰ ਮਾਨ ਸਰਕਾਰ ਨੇ ਜ਼ੋ ਖੇਡਾ ਪ੍ਰਤੀ ਰੁਚੀ ਦਿਖਾਈ ਅਤੇ ਹੌਸਲਾਂ ਅਵਜਾਈ ਵਜੋਂ ਨਗਦ ਇਨਾਮ ਦਿੱਤੇ ਹਨ,ਉਸਦੇ ਉਹ ਸਦਾ ਰਿਣੀ ਰਹਿਣਗੇ। ਉਹਨਾਂ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਮਨਪ੍ਰੀਤ ਨੇ ਪਹਿਲੀ ਤੋਂ ਪੰਜਵੀ ਕਲਾਸ ਪਿੰਡ ਬੱਲਾ ਅਤੇ ਛੇਵੀਂ ਤੋਂ ਬਾਹਰਵੀ ਕਲਾਸ ਸਰਕਾਰੀ ਸਕੂਲ ਪਿੰਡ ਭਾਖਰ ਤੋਂ ਪੜਾਈ ਹਾਸਲ ਕੀਤੀ। ਇਸ ਮਗਰੋਂ ਪ੍ਰੋਫੈਸਰ ਗੁਰਸੇਵਕ ਸਿੰਘ ਕਾਲਜ ਪਟਿਆਲਾ ਤੋਂ ਬੀਪੀਐਡ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਐਮਪੀਐਡ ਕਰ ਰਹੀ ਹੈ। ਉਹਨਾਂ ਯੂਨੀਵਰਸਿਟੀ ਦੇ ਕੋਚ ਸਾਹਿਬਾਨਾਂ ਦੀ ਸ਼ਲਾਘਾ ਕਰਦਿਆ ਕਿਹਾ ਜੇਕਰ ਅਜਿਹੇ ਕੋਚ ਸੰਸਥਾਵਾਂ ਵਿੱਚ ਕੋਚਿੰਗ ਦਿੰਦੇ ਰਹਿਣ ਤਾਂ ਪੰਜਾਬ ਨੂੰ ਨਸ਼ਿਆਂ ਦੇ ਦਲਦਲ ਵਿੱਚ ਪੈਣ ਤੋਂ ਰੋਕਿਆ ਜਾ ਸਕਦੇ ਜਿਸ ਨਾਲ ਇੱਕ ਨਵੇਂ ਪੰਜਾਬ ਦੀ ਸਿਰਜਣਾ ਕੀਤੀ ਜਾ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments